Patiala Police arrested two thieves with 40 mobiles and one LCD

December 2, 2021 - PatialaPolitics

ਪਟੀਆਲਾ ਪੁਲਿਸ ਵੱਲੋ ਚੋਰੀਆਂ ਕਰਨ ਵਾਲੇ 02 ਵਿਅਕਤੀ ਗ੍ਰਿਫਤਾਰ

40 ਮੋਬਾਇਲ ਫੋਨ ਅਤੇ ਐਲ.ਸੀ.ਡੀ ਬ੍ਰਾਮਦ

ਸ਼੍ਰੀ ਹਰਪਾਲ ਸਿੰਘ, ਪੀ.ਪੀ.ਐਸ. ਕਪਤਾਨ ਪੁਲਿਸ ਸਿਟੀ ਪਟਿਆਲਾ ਨੇ ਅੱਜ ਮਿਤੀ (12-12-2021 ਨੂੰ ਪ੍ਰੈੱਸ ਨੋਟ ਜਾਰੀ ਕਰਦਿਆਂ ਦੱਸਿਆ ਕਿ ਮਿਤੀ 26-11-2021 ਦੀ ਦਰਮਿਆਨੀ ਰਾਤ ਨੂੰ ਥਾਣਾ ਜੁਲਕਾਂ ਦੇ ਏਰੀਆ ਵਿੱਚ ਦੋ ਦੁਕਾਨਾਂ ਦੇ ਸ਼ਟਰ ਪੁੱਟ ਕੇ ਦੋ ਮੋਟਰ ਸਾਇਕਲ ਸਵਾਰ ਨਾ-ਮਾਲੂਮ ਚੋਰਾਂ ਵੱਲੋਂ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਸੀ।ਜਿਸ ਵਿੱਚ ਉਹਨਾਂ ਵੱਲੋਂ ਦੁਕਾਨਾਂ ਦੇ ਸ਼ਟਰ ਪੁੱਟ ਕੇ ਚਾਂਦੀ ਦੇ ਗਹਿਣੇ. ਐਲ.ਸੀ.ਡੀਜ਼. ਅਤੇ ਮੋਬਾਇਲ ਫੋਨ ਚੋਰੀ ਕੀਤੇ ਗਏ ਸਨ।ਜਿਸ ਪਰ ਥਾਣਾ ਜੁਲਕਾਂ ਦੀ ਪੁਲਿਸ ਵੱਲੋਂ ਮੁਕੱਦਮਾ ਨੰਬਰ 195 ਮਿਤੀ 26-11-2021 ਅਧ 457, 580 ਆਈ.ਪੀ.ਸੀ. ਥਾਣਾ ਜੁਲਕਾਂ ਦਰਜ ਰਜਿਸਟਰ ਕੀਤਾ ਗਿਆ ਸੀ।

ਜਿੰਨ੍ਹਾਂ ਨੇ ਅੱਗ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸ. ਹਰਚਰਨ ਸਿੰਘ ਭੁੱਲਰ, ਆਈ.ਪੀ.ਐਸ, ਸੀਨੀਅਰ ਕਪਤਾਨ ਪੁਲਿਸ ਪਟਿਆਲਾ ਜੀ ਦੇ ਦਿਸ਼ਾਂ ਨਿਰਦੇਸ਼ਾਂ ਅਨੁਸਾਰ ਸ਼੍ਰੀ ਸੁਖਮਿੰਦਰ ਸਿੰਘ ਚੌਹਾਨ, ਉੱਪ ਕਪਤਾਨ ਪੁਲਿਸ ਦਿਹਾੜੀ ਪਟਿਆਲਾ ਦੀ ਅਗਵਾਈ ਹੇਠ ਇੰਸਪੈਕਟਰ ਪਰਦੀਪ ਸਿੰਘ ਬਾਜਵਾ, ਮੁੱਖ ਅਫਸਰ ਥਾਣਾ ਜੁਲਕਾਂ ਵੱਲੋ ਸਮੇਤ ਪੁਲਿਸ ਪਾਰਟੀ ਮਿਤੀ 26-11-2021 ਨੂੰ ਅੱਡਾ ਦੇਵੀਗੜ੍ਹ ਵਿੱਚ ਦੋ ਦੁਕਾਨਾਂ ਦੇ ਸ਼ਟਰ ਪੁੱਟ ਕੇ ਚਾਂਦੀ ਦੇ ਗਹਿਣੇ, ਐਲ.ਸੀ.ਡੀਜ਼. ਅਤੇ ਮੋਬਾਇਲ ਫੋਨ ਚੋਰੀ ਕਰਨ ਵਾਲੇ ਨਾ-ਮਾਲੂਮ ਮੋਟਰਸਾਇਲ ਸਵਾਰਾਂ ਜਿੰਨ੍ਹਾਂ ਵਿੱਚ 13 ਸਿਮਰਨਜੀਤ ਸਿੰਘ ਪੁੱਤਰ ਰਾਜਿੰਦਰ ਸਿੰਘ ਵਾਸੀ ਮਕਾਨ ਨੰਬਰ 43-ਈ, ਗਲੀ ਨੰਬਰ 02 ਰਣਜੀਤ ਨਗਰ ਥਾਣਾ ਤ੍ਰਿਪੜੀ ਪਟਿਆਲਾ 2) ਕਰਨਪ੍ਰੀਤ ਸਿੰਘ ਪੁੱਤਰ ਸੁਖਵਿੰਦਰ ਸਿੰਘ ਵਾਸੀ ਪਿੰਡ ਪੋਲਾ ਅਲੂਣਾ ਥਾਣਾ ਪਾਇਲ ਜਿਲ੍ਹਾ ਲੁਧਿਆਣਾ ਹਾਲ ਕਿਰਾਏਦਾਰ ਰਣਜੀਤ ਨਗਰ ਪਟਿਆਲਾ ਨੂੰ ਮਿਤੀ 01-12-2021 ਨੂੰ ਗ੍ਰਿਫਤਾਰ ਕੀਤਾ ਗਿਆ ਹੈ ਅਤੇ ਇਹਨਾਂ ਪਾਸੋਂ ਚੋਰੀ ਕੀਤੇ 4) ਮੋਬਾਇਲ ਫੋਨ ਅਤੇ ਐਲ.ਸੀ.ਡੀ ਬ੍ਰਾਮਦ ਕੀਤੀ ਗਈ ਹੈ। ਦੋਸ਼ੀ ਸਿਮਰਨਜੀਤ ਸਿੰਘ ਖਿਲਾਫ ਪਹਿਲਾਂ ਵੀ ਚੋਰੀ ਦੇ ਮੁਕੱਦਮੇ ਦਰਜ ਹਨ, ਜੋ ਕਿ ਥਾਣਾ ਅਨਾਜ ਮੰਡੀ ਪਟਿਆਲਾ ਵਿਖੇ ਦਰਜ ਮੁਕੱਦਮਾ ਨੰਬਰ 154/2021 ਵਿੱਚ ਜਮਾਨਤ ਪਰ ਬਾਹਰ ਆਇਆ ਹੋਇਆ ਹੈ। ਦੋਸ਼ੀਆਨ ਨੂੰ ਪੇਸ਼ ਅਦਾਲਤ ਕਰਕੇ ਪੁਲਿਸ ਰਿਮਾਂਡ ਹਾਸਲ ਕਰਕੇ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾਵੇਗੀ ਜਿੰਨ੍ਹਾ ਪਾਸੋਂ ਹੋਰ ਵੀ ਇੰਕਸਾਫ ਹੋਣ ਦੀ ਸੰਭਾਵਨਾ ਹੈ।

DO DO Tools

Mobile View

Share

W PDF to DOC

Edit on PC