What BH series means for Indian cars

March 8, 2022 - PatialaPolitics

 

What BH series means for Indian cars

ਇਹ ਇਕ ਵੀਡਿਉ ਘੁੰਮ ਰਹੀ ਆ ਸੋਸ਼ਲ ਮੀਡੀਆ ਤੇ। ਵੀਡਿਉ ਬਣਾਉਣ ਵਾਲੇ ਨੂੰ ਇਸ ਸੀਰੀਜ਼ ਵਾਰੇ ਉੱਕਾ ਗਿਆਨ ਨਹੀਂ ਸੀ ਬੱਸ ਵੀਡਿਉ ਬਣਾ ਦਿੱਤੀ। ਆਪਣੀ ਜਨਤਾ ਨੇ ਵੀ ਇਕ ਦੂਜੇ ਤੋਂ ਮੂਹਰੇ ਹੋ ਕੇ ਵਾਇਰਲ ਕਰਤੀ। ਕੋਈ ਕਹਿੰਦਾ ਮੋਦੀ ਨੇ ਪੰਜਾਬ PB ਸੀਰੀਜ਼ ਈ ਬੰਦ ਕਰਤੀ, ਕੋਈ ਕਹਿੰਦਾ PB ਸੀਰੀਜ਼ ਦੀਆਂ ਆਰ ਸੀਆਂ ਬੰਨਣੀਆਂ ਬੰਦ ਹੋ ਜਾਣੀਆਂ।

ਦਰਅਸਲ ਇਹ ਭਾਰਤ ਸਰਕਾਰ ਅਤੇ ਪਰਿਵਹਨ ਵਿਭਾਗ ਨੇ ਇਕ ਸਪੈਸ਼ਲ ਸੀਰੀਜ਼ ਸ਼ੁਰੂ ਕੀਤੀ ਹੈ। ਇਸ ਵਾਰੇ ਸਰਕਾਰ ਨੇ 2 ਕੂ ਮਹੀਨੇ ਪਹਿਲਾਂ ਹੀ ਅਖ਼ਬਾਰਾਂ ਅਤੇ ਟੀਵੀ ਰਾਹੀਂ ਸੂਚਿਤ ਕੀਤਾ ਸੀ। ਇਹ ਸੀਰੀਜ਼ ਕੁਝ ਖਾਸ ਕੈਟਾਗਰੀ ਲਈ ਚਲਾਈ ਗਈ ਹੈ। ਜਿਵੇਂ ਫੌਜ ਚ ਨੌਕਰੀ ਵਾਲੇ, ਰਾਸ਼ਟਰੀ ਪੱਧਰ ਦੀਆਂ ਕੰਪਨੀਆਂ ਅਤੇ ਸਰਕਾਰੀ ਅਦਾਰੇ ਚ ਨੌਕਰੀ ਕਰਦੇ ਲੋਕ, ਜਿਨ੍ਹਾਂ ਦੀ ਬਦਲੀ ਇਕ ਰਾਜ ਤੋਂ ਬਾਹਰ ਦੂਜੇ ਰਾਜਾਂ ਚ ਹੁੰਦੀ ਰਹਿੰਦੀ ਹੈ। ਓਹਨਾ ਨੇ ਜੇਕਰ ਜੰਮੂ ਤੋਂ ਗੱਡੀ ਲਈ ਹੈ ਤੇ ਰਜਿਸਟਰੇਸ਼ਨ ਜੰਮੂ ਚ ਕਰਵਾ ਲਈ, ਪਰ ਫਿਰ ਆਪਣੇ ਰਾਜ ਤਾਮਿਲਨਾਡੂ ਜਾਣਾ ਪਿਆ ਤਾਂ ਕੱਲ ਨੂੰ ਫਿਰ RC ਤਾਮਿਲਨਾਡੂ ਦੀ ਬਣਾਉਣੀ ਪਵੇਗੀ। ਹੁਣ BH ਸੀਰੀਜ਼ ਸ਼ੁਰੂ ਹੋਣ ਨਾਲ ਇਕੋ ਵਾਰ RC ਬਣੇਗੀ, ਵਾਰ ਵਾਰ RC ਚ ਸਟੇਟ ਦਾ ਕੋਡ ਨਹੀਂ ਬਦਲਣਾ ਪਵੇਗਾ। ਹਰੇਕ ਸਟੇਟ ਦਾ ਆਪਣਾ ਨੰਬਰ ਹੋਵੇਗਾ ਨਾਲ BH ਵੀ ਰਹੇਗਾ। ਇਸ ਲਈ ਆਪਣੇ ਅਦਾਰੇ, ਕੰਪਨੀ ਤੋਂ ਸਰਟੀਫਿਕੇਟ ਲਗੇਗਾ ਤਾਂ BH ਸੀਰੀਜ਼ ਦੀ ਰਜਿਸਟ੍ਰੇਸ਼ਨ ਕਾਪੀ ਬਣ ਜਾਵੇਗੀ।

ਬਾਕੀ ਗੱਡੀ ਮਾਲਕ ਦੀ ਮਰਜੀ ਹੋਵੇਗੀ ਕੇ ਉਸਨੇ ਸਟੇਟ ਨੰਬਰ ਲਗਾਉਣਾ ਹੈ ਜਾ BH ਸੀਰੀਜ਼।

ਗੁਰਵਿੰਦਰ ਸ਼ਰਮਾ ਬਠਿੰਡਾ

ਸ਼ੇਅਰ ਜਰੂਰ ਕਰ ਦੇਣਾ ਤਾਂ ਜੋ ਹੋਰਾਂ ਨੂੰ ਵੀ ਸਮਝ ਪੈ ਜਾਵੇ ਕਹਾਣੀ

What BH series means for Indian cars
What BH series means for Indian cars