Prisoners will be released on the occasion of August 15 and the 400th birth anniversary of Guru Tegh Bahadur Ji.
July 28, 2022 - PatialaPolitics
Prisoners will be released on the occasion of August 15 and the 400th birth anniversary of Guru Tegh Bahadur Ji.
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਿੱਚ ਅੱਜ ਪੰਜਾਬ ਕੈਬਨਿਟ ਦੀ ਅਹਿਮ ਮੀਟਿੰਗ ਖਤਮ ਹੋ ਗਈ ਹੈ। ਮੀਟਿੰਗ ਤੋਂ ਬਾਅਦ ਮੀਡੀਆ ਨਾਲ ਗੱਲਬਾਤ ਕਰਦਿਆਂ ਮੁੱਖ ਮੰਤਰੀ ਨੇ ਦੱਸਿਆ ਕਿ ਇਸ ਮੀਟਿੰਗ ਵਿੱਚ 1 ਅਕਤੂਬਰ ਤੋਂ ਸ਼ੁਰੂ ਹੋਣ ਵਾਲੀ ਝੋਨ ਦੀ ਖਰੀਦ ਬਾਰੇ ਚਰਚਾ ਕੀਤੀ ਗਈ ਹੈ । ਉਹਨਾਂ ਦੱਸਿਆ ਕਿ ਇਸ ਸੰਬੰਧੀ ਇਹ ਵੀ ਚਰਚਾ ਕੀਤੀ ਗਈ ਹੈ ਕਿ ਝੋਨੇ ਨੂੰ ਕਿਵੇਂ ਮਿੱਲਾਂ ਅਤੇ ਸ਼ੈੱਲਰਾਂ ਤੱਕ ਲੈ ਕੇ ਜਾਣਾ ਹੈ। ਇਸ ਬਾਰੇ ਪਾਲਿਸੀ ਬਣਾਈ ਗਈ ਹੈ। ਇਸ ਤੋਂ ਇਲਾਵਾ ਮੁੱਖ ਮੰਤਰੀ ਨੇ ਦੱਸਿਆ ਕਿ ਗੁਰੂ ਤੇਗ ਬਹਾਦਰ ਜੀ ਦੇ 400 ਸਾਲਾ ਪ੍ਰਕਾਸ਼ ਪੁਰਬ ਦੇ ਮੌਕੇ ਤੇ ਆਪਣੀ ਸਜਾਵਾਂ ਪੂਰੀਆਂ ਕਰ ਚੁੱਕੇ,ਜਾਂ ਜਿਹਨਾਂ ਦੀ ਸਜਾ 90 ਫੀਸਦੀ ਪੂਰੀ ਹੋ ਚੁੱਕੀ ਹੈ ਕਰੀਬ 100 ਕੈਦੀਆਂ ਨੂੰ ਰਿਹਾਅ ਕੀਤਾ ਜਾਵੇਗਾ। ਇਸ ਤੋਂ ਇਲਾਵਾ 15 ਅਗਸਤ ਦੇ ਮੌਕੇ ਤੇ 50ਸਾਲਾਂ ਤੋਂ ਉਪਰ,ਔਰਤਾਂ ਅਤੇ ਹੈਂਡੀਕੈਪਟ ਕੈਦੀਆਂ ਨੂੰ ਰਿਹਾਅ ਕੀਤਾ ਜਾਵੇਗਾ।
ਇਸ ਦੇ ਨਾਲ ਹੀ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਫਿਰ ਤੋਂ ਐਲਾਨ ਕੀਤਾ ਹੈ ਕਿ ਵਿਨੋਦ ਘਈ ਹੀ ਪੰਜਾਬ ਦੇ ਐਡਵੋਕੇਟ ਜਨਰਲ ਹੋਣਗੇ। ਉਹਨਾਂ ਕਿਹਾ ਕਿ ਨਵੇਂ ਏਜੀ ਪੰਜਾਬ ਸਰਕਾਰ ਦਾ ਪੱਖ ਧੜੱਲੇ ਨਾਲ ਰੱਖਣਗੇ ਅਤੇ ਉਹਨਾਂ ਨੂੰ ਬਿਨ੍ਹਾਂ ਸਿਫਾਰਸ਼ ਵਾਲੀ ਟੀਮ ਦਿੱਤੀ ਜਾਵੇਗੀ।