Elderly couple brutally murdered in Ludhiana
May 5, 2022 - PatialaPolitics
Elderly couple brutally murdered in Ludhiana
ਲੁਧਿਆਣਾ: ਪੰਜਾਬ ਦੇ ਪ੍ਰਮੁੱਖ ਸ਼ਹਿਰ ਲੁਧਿਆਣਾ ਵਿੱਚ ਅਪਰਾਧ ਤੇਜ਼ੀ ਨਾਲ ਵੱਧ ਰਿਹਾ ਹੈ। ਇਸ ਕਾਰਨ ਲੋਕਾਂ ਵਿੱਚ ਦਹਿਸ਼ਤ ਦਾ ਮਾਹੌਲ ਹੈ। ਉਸ ਸਮੇਂ ਲੁਧਿਆਣਾ ਦੇ ਪੌਸ਼ ਇਲਾਕੇ ਭਾਈ ਰਣਧੀਰ ਸਿੰਘ ਨਗਰ ਵਿੱਚ ਸਨਸਨੀ ਫੈਲ ਗਈ ਸੀ। ਜਦੋਂ ਬੁੱਧਵਾਰ ਦੇਰ ਰਾਤ ਇੱਕ ਸੇਵਾਮੁਕਤ ਆਮਦਨ ਕਰ ਅਧਿਕਾਰੀ ਸੁਖਦੇਵ ਸਿੰਘ ਅਤੇ ਉਸਦੀ ਪਤਨੀ ਗੁਰਪ੍ਰੀਤ ਕੌਰ ਦਾ ਅਣਪਛਾਤੇ ਹਮਲਾਵਰਾਂ ਵੱਲੋਂ ਤੇਜ਼ਧਾਰ ਹਥਿਆਰਾਂ ਨਾਲ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ। ਇਸ ਖ਼ਤਰਨਾਕ ਵਾਰਦਾਤ ਨੂੰ ਕੁਝ ਹੀ ਮਿੰਟਾਂ ਵਿੱਚ ਅੰਜਾਮ ਦੇਣ ਤੋਂ ਬਾਅਦ ਮੁਲਜ਼ਮ ਮੌਕੇ ਤੋਂ ਫ਼ਰਾਰ ਹੋ ਗਏ।
ਪਤਾ ਲੱਗਾ ਹੈ ਕਿ ਜਦੋਂ ਇਹ ਘਟਨਾ ਵਾਪਰੀ ਤਾਂ ਸੇਵਾਮੁਕਤ ਆਮਦਨ ਕਰ ਅਧਿਕਾਰੀ ਆਪਣੀ ਬੇਟੀ ਨਾਲ ਗੱਲ ਕਰ ਰਿਹਾ ਸੀ। ਫੋਨ ‘ਤੇ ਮਾਤਾ-ਪਿਤਾ ਦੀਆਂ ਚੀਕਾਂ ਸੁਣ ਕੇ ਬੇਟੀ ਮੌਕੇ ‘ਤੇ ਪਹੁੰਚੀ ਤਾਂ ਦੋਵੇਂ ਖੂਨ ਨਾਲ ਲੱਥਪੱਥ ਪਏ ਸਨ। ਇਸ ਤੋਂ ਬਾਅਦ ਸੂਚਨਾ ਮਿਲਦੇ ਹੀ ਪੁਲਸ ਕਮਿਸ਼ਨਰ ਨੇ ਪੁਲਸ ਫੋਰਸ ਸਮੇਤ ਮੌਕੇ ‘ਤੇ ਪਹੁੰਚ ਕੇ ਜਾਂਚ ਸ਼ੁਰੂ ਕੀਤੀ। ਪੁਲਸ ਕਮਿਸ਼ਨਰ ਦਾ ਕਹਿਣਾ ਹੈ ਕਿ ਕਾਤਲ ਕੋਈ ਜਾਣਕਾਰ ਜਾਪਦੇ ਹਨ, ਜਿਸ ਕਾਰਨ ਦੋਸ਼ੀ ਦੋਹਰਾ ਕਤਲ ਕਰਨ ਤੋਂ ਬਾਅਦ ਫਰਾਰ ਹੋ ਗਿਆ।
15 ਮਈ ਨੂੰ ਉਹਨਾ ਨੇ ਆਪਣੇ ਬੇਟੇ ਕੋਲ ਵਿਦੇਸ਼ ਜਾਣਾ ਸੀ। ਘਟਨਾ ਤੋਂ ਬਾਅਦ ਇਲਾਕੇ ‘ਚ ਦਹਿਸ਼ਤ ਦਾ ਮਾਹੌਲ ਹੈ।
Random Posts
- HM Amit Shah wears turban during Punjab rallies
The Third Edition of “Career Fair-2021” at SGPC’s Sri Guru Granth Sahib World University
National Anthem Not A Must In Cinema Halls:SC
Preneet Kaur distributed subsidy cheque at Baradari Patiala
Covid:All rallies of Punjab Congress postponed
New orders by DEO Patiala
- Take NOC up to 30 September for utilization of ground water
- Patiala:Polling station wise voters turnout 2022
Sewa Kendra in Punjab to remain close till 01 April 2018