Patiala Politics

Latest Patiala News

World University wins gold in 5th All India Inter-University Gatka Championship

May 6, 2022 - PatialaPolitics

World University wins gold in 5th All India Inter-University Gatka Championship

 

ਪੰਜਵੀਂ ਆਲ ਇੰਡੀਆ ਅੰਤਰ-ਯੂਨੀਵਰਸਿਟੀ ਗੱਤਕਾ ਚੈਂਪੀਅਨਸ਼ਿਪ ਵਿਚ ਵਰਲਡ ਯੂਨੀਵਰਸਿਟੀ ਨੇ ਜਿਤੇ ਸੋਨੇ ਦੇ ਤਮਗੇ

 

ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ, ਸ੍ਰੀ ਫਤਹਿਗਡ਼੍ਹ ਸਾਹਿਬ ਦੀ ਗਤਕਾ ਟੀਮ ਨੇ ਸੰਤ ਬਾਬਾ ਭਾਗ ਸਿੰਘ ਯੂਨੀਵਰਸਿਟੀ, ਜਲੰਧਰ ਵਲੋਂ ਕਾਰਵਾਈ ਪੰਜਵੀਂ ਆਲ ਇੰਡੀਆ ਅੰਤਰ-ਯੂਨੀਵਰਸਿਟੀ ਗੱਤਕਾ ਚੈਂਪੀਅਨਸ਼ਿਪ (2021- 22) ਵਿੱਚ 8 ਗੋਲ੍ਡ ਮੈਡਲ ਅਤੇ 10 ਬਰੋਂਜ ਮੈਡਲ ਜਿੱਤ ਕੇ ਸਾਂਝੇ ਤੌਰ ਤੇ’ ਦੂਸਰਾ ਸਥਾਨ ਪ੍ਰਾਪਤ ਕੀਤਾ|

 

ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ. ਪ੍ਰਿਤ ਪਾਲ ਸਿੰਘ ਨੇ ਦੱਸਿਆ ਕਿ ਗੱਤਕੇ ਦਾ ਇੱਕ ਸਾਲਾ ਡਿਪਲੋਮਾ ਕੋਰਸ ਯੂਨੀਵਰਸਿਟੀ ਵਿਚ ਸਾਲ 2019 ਤੋਂ ਚਲ ਰਿਹਾ ਹੈ ਅਤੇ ਇਹ ਕੋਰਸ ਕਰ ਰਹੇ ਸਾਰੇ ਵਿਦਿਆਰਥੀਆਂ ਦੀ ਫੀਸ  ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਡਾ.ਐੱਸ.ਪੀ. ਸਿੰਘ ਓਬਰਾਏ ਵੱਲੋਂ ਭਰੀ ਜਾਂਦੀ ਹੈ ਅਤੇ ਵਿਦਿਆਰਥੀਆਂ ਤੋਂ ਕੋਈ ਵੀ ਫੀਸ ਨਹੀਂ ਲਈ ਜਾਂਦੀ। ਉਹਨਾਂ ਨੇ ਸ਼ਾਲਾਘਾ ਕਰਦਿਆਂ ਕਿਹਾ ਕਿ ਇਹ ਟੀਮ ਪਹਿਲਾਂ ਵੀ ਬਹੁਤ ਸਾਰੇ ਵੱਖ- ਵੱਖ ਮੁਕਾਬਲਿਆ ਵਿੱਚ ਹਿੱਸਾ ਲੈ ਕਿ ਤਗਮੇ ਅਤੇ ਟਰਾਫੀਆਂ ਜਿੱਤ ਚੁੱਕੀ ਹੈ|

ਜ਼ਿਕਰਯੋਗ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਅੰਮ੍ਰਿਤਸਰ ਅਤੇ ਧਰਮ ਪ੍ਰਚਾਰ ਕਮੇਟੀ ਦੇ ਸਹਿਯੋਗ ਨਾਲ ਬਾਬਾ ਫ਼ਰੀਦ ਜੀ ਦੇ ਆਗਮਨ ਪੁਰਬ ਤੇ   ਗੁਰਦੁਆਰਾ ਦੀਵਾਨ ਖ਼ਾਲਸਾ ਫ਼ਰੀਦਕੋਟ ਵਿਖੇ ਕਰਵਾਏ ਗਏ ਗਤਕਾ ਮੁਕਾਬਲਿਆ ਵਿੱਚ ਯੂਨੀਵਰਸਿਟੀ ਦੀ ਗੱਤਕਾ ਟੀਮ ਨੇ ਪ੍ਰਦਰਸ਼ਨੀ ਅਤੇ ਫਾਈਟ ਮੁਕਾਬਲੇ ਵਿੱਚ ਪਹਿਲਾ ਸਥਾਨ ਪ੍ਰਾਪਤ ਕੀਤਾ ਸੀ | ਇਸ ਤੋਂ ਇਲਾਵਾ 5ਵੀਂ ਨੈਸ਼ਨਲ ਗੱਤਕਾ ਚੈਪੀਅਨਸਿ਼ਪ ਫਿ਼ਜ਼ੀਕਲ ਕਾਲਜ਼, ਚੁਪਕੀ ਵਿਖ਼ੇ ਵੀ ਗੱਤਕਾ ਮੁਕਾਬਲਿਆਂ `ਚ ਯੂਨੀਵਰਸਿਟੀ ਦੇ ਗੱਤਕਾ ਦੇ ਵਿਦਿਆਰਥੀਆਂ ਨੇ ਵਧੀਆ ਪ੍ਰਦਰਸ਼ਨ ਕਰਦੇ ਹੋਏ ਪਹਿਲਾ ਅਤੇ ਦੂਜਾ ਸਥਾਨ ਪ੍ਰਾਪਤ ਕੀਤਾ|

 

ਇਸ ਤੋਂ ਇਲਾਵਾ ਸ਼੍ਰੋਮਣੀ ਗੁਰੂਦਵਾਰਾ ਪ੍ਰਬੰਧਕ ਕਮੇਟੀ ਵਲੋਂ 17 ਵੇਂ ਖਾਲਸਾਈ ਖੇਡ ਉਤਸਵ, ਦਿੱਲੀ ਸਿੱਖ ਗੁਰੂਦਵਾਰਾ ਪ੍ਰਬੰਧਕ ਕਮੇਟੀ, ਜਪ -ਜਾਪ ਸੇਵਾ ਟਰੱਸਟ ਅਤੇ ਸ਼੍ਰੋਮਣੀ ਗੱਤਕਾ ਫੈਡਰੇਸ਼ਨ ਆਫ਼ ਇੰਡੀਆ ਵੱਲੋੰ ਪਹਿਲੀਆਂ ਏਸ਼ੀਆਈ ਸਿੱਖ ਖੇਡਾਂ ਅਤੇ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਇੰਟਰਨੈਸ਼ਨਲ ਗੱਤਕਾ ਮੁਕਾਬਲਿਆ ਵਿੱਚ ਵੀ ਇਹ ਟੀਮ ਹਿੱਸਾ ਲੈ ਕੇ ਆਪਣਾ ਸ਼ਾਨਦਾਰ ਪ੍ਰਦਰਸ਼ਨ ਦਿਖਾ ਕਿ ਇਨਾਮ ਹਾਸਿਲ ਕਰ ਚੁੱਕੀ ਹੈ|