Rock fell on the vehicle of Punjab tourists in Kasauli

July 9, 2022 - PatialaPolitics

Rock fell on the vehicle of Punjab tourists in Kasauli

ਹਿਮਾਚਲ ਪ੍ਰਦੇਸ਼ ਵਿੱਚ ਭਾਰੀ ਮੀਂਹ ਜਾਰੀ ਹੈ। ਅੱਜ ਭਾਰੀ ਮੀਂਹ ਨੂੰ ਲੈ ਕੇ ਚਾਰ ਜ਼ਿਲ੍ਹਿਆਂ ਵਿੱਚ ਆਰੇਂਜ ਅਲਰਟ ਜਾਰੀ ਕੀਤਾ ਗਿਆ ਹੈ। ਇਨ੍ਹਾਂ ਵਿੱਚ ਕਾਂਗੜਾ, ਮੰਡੀ, ਸਿਰਮੌਰ ਅਤੇ ਸੋਲਨ ਜ਼ਿਲ੍ਹੇ ਸ਼ਾਮਲ ਹਨ। ਸੋਲਨ ਵਿੱਚ ਸਵੇਰ ਤੋਂ ਹੀ ਭਾਰੀ ਮੀਂਹ ਪੈ ਰਿਹਾ ਹੈ। ਸੈਰ ਸਪਾਟਾ ਸ਼ਹਿਰ ਕਸੌਲੀ ਨੇੜੇ ਮਸ਼ੋਬਰਾ-ਸਫਰਮੈਨਾ ਵਿਚਕਾਰ ਪਹਾੜੀ ਤੋਂ ਵੱਡਾ ਪੱਥਰ (ਚਟਾਨ) ਡਿੱਗਣ ਕਾਰਨ ਪੰਜਾਬ ਨੰਬਰ ਦੀ ਇੱਕ ਕਾਰ ਪੂਰੀ ਤਰ੍ਹਾਂ ਨੁਕਸਾਨੀ ਗਈ। ਸ਼ੁਕਰ ਹੈ ਕਿ ਉਸ ਸਮੇਂ ਕਾਰ ਵਿਚ ਕੋਈ ਨਹੀਂ ਸੀ। ਜੇਕਰ ਕਾਰ ਵਿੱਚ ਕੋਈ ਵੀ ਹੁੰਦਾ ਤਾਂ ਉਸ ਲਈ ਸੁਰੱਖਿਅਤ ਨਿਕਲਣਾ ਮੁਸ਼ਕਲ ਸੀ। ਕਾਰ ਦੀ ਛੱਤ ਪੂਰੀ ਤਰ੍ਹਾਂ ਨੁਕਸਾਨੀ ਗਈ ਹੈ।

ਜਾਣਕਾਰੀ ਅਨੁਸਾਰ ਮਸ਼ੋਬਰਾ-ਸਫਰਮਾਣਾ ਵਿਚਕਾਰ ਕਸੌਲੀ-ਪਰਵਾਣੂ ਪੁਰਾਣੀ ਸੜਕ ‘ਤੇ ਅਚਾਨਕ ਪਹਾੜੀ ਤੋਂ ਇਕ ਵਿਸ਼ਾਲ ਪੱਥਰ ਸੜਕ ਦੇ ਕਿਨਾਰੇ ਖੜ੍ਹੀ ਕਾਰ ਨੰਬਰ PB 05 U 0718 ‘ਤੇ ਡਿੱਗ ਗਿਆ। ਪੱਥਰ ਲੱਗਣ ਨਾਲ ਕਾਰ ਪੂਰੀ ਤਰ੍ਹਾਂ ਨੁਕਸਾਨੀ ਗਈ, ਜਦਕਿ ਸੜਕ ਦੇ ਹੇਠਾਂ ਸਥਿਤ ਇਕ ਇਮਾਰਤ ਦੀ ਰੇਲਿੰਗ ਵੀ ਨੁਕਸਾਨੀ ਗਈ।

Video ??