Petrol Pump owner shot dead in Amritsar
August 11, 2022 - PatialaPolitics
Petrol Pump owner shot dead in Amritsar
ਅੰਮ੍ਰਿਤਸਰ ‘ਚ ਰਾਤ ਗੋਲੀਆਂ ਚਲਾਈਆਂ ਗਈਆਂ, ਜਿਸ ‘ਚ ਪੈਟਰੋਲ ਪੰਪ ਮਾਲਕ ਦੀ ਮੌਤ ਹੋ ਗਈ ਹੈ। ਪੈਟਰੋਲ ਪੰਪ ਮਾਲਕ ਜਦੋਂ ਕਾਰ ‘ਚ ਆਪਣੇ ਘਰ ਦੇ ਬਾਹਰ ਪਹੁੰਚਿਆ ਤਾਂ ਦੋਸ਼ੀਆਂ ਨੇ ਉਸ ‘ਤੇ ਗੋਲੀਆਂ ਚਲਾ ਦਿੱਤੀਆਂ।।ਪੁਲਿਸ ਮਾਮਲੇ ਦੀ ਜਾਂਚ ਲਈ ਸੀਸੀਟੀਵੀ ਕੈਮਰਿਆਂ ਦੀ ਜਾਂਚ ਕਰ ਰਹੀ ਹੈ।ਇਹ ਘਟਨਾ ਪਵਿੱਤਰ ਸ਼ਹਿਰ ਅੰਮ੍ਰਿਤਸਰ ‘ਚ ਰਾਤ ਸਮੇਂ ਉਸ ਜਗ੍ਹਾ ਵਾਪਰੀ। ਜਿੱਥੇ ਕਾਂਗਰਸ ਦੇ ਸਾਬਕਾ ਸੂਬਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਅਤੇ ਕਾਮੇਡੀਅਨ ਕਪਿਲ ਸ਼ਰਮਾ ਦਾ ਘਰ ਵੀ ਹੈ। ਮ੍ਰਿਤਕ ਦੀ ਪਛਾਣ ਮੋਹਨ ਸਿੰਘ ਵਜੋਂ ਹੋਈ ਹੈ, ਜੋ ਫਤਿਹਗੜ੍ਹ ਚੂੜੀਆਂ ਰੋਡ ‘ਤੇ ਪੈਟਰੋਲ ਪੰਪ ਚਲਾਉਂਦਾ ਸੀ। ਚਸ਼ਮਦੀਦਾਂ ਨੇ ਦੱਸਿਆ ਕਿ ਉਹ ਆਪਣੀ ਹੌਂਡਾ ਕਾਰ ਵਿੱਚ ਘਰ ਪਹੁੰਚਿਆ ਸੀ। ਘਰ ਦੇ ਬਾਹਰ ਕਾਰ ਪਾਰਕ ਕੀਤੀ ਤਾਂ ਇਕ ਇਨੋਵਾ ਕਾਰ ਆਈ। ਇਸ ਵਿੱਚ ਤਿੰਨ ਮੁਲਜ਼ਮ ਮੌਜੂਦ ਸਨ। ਜਿਨ੍ਹਾਂ ਨੇ ਉਨ੍ਹਾਂ ‘ਤੇ ਗੋਲੀਆਂ ਚਲਾ ਦਿੱਤੀਆਂ। ਗੋਲੀ ਉਸ ਦੇ ਪੱਟ ‘ਤੇ ਲੱਗੀ, ਜ਼ਿਆਦਾ ਖੂਨ ਵਹਿਣ ਕਾਰਨ ਉਸ ਦੀ ਮੌਕੇ ‘ਤੇ ਹੀ ਮੌਤ ਹੋ ਗਈ।ਪੀੜਤ ਮੋਹਨ ਸਿੰਘ ਫਤਿਹਗੜ੍ਹ ਚੂੜੀਆਂ ਰੋਡ ‘ਤੇ ਫਿਲਿੰਗ ਸਟੇਸ਼ਨ ਚਲਾਉਂਦਾ ਸੀ