Patiala Police arrested 5 accused of robbery and theft

August 11, 2022 - PatialaPolitics

Patiala Police arrested 5 accused of robbery and theft

Patiala Police arrested 5 accused of robbery and theft

ਪਟਿਆਲਾ ਪੁਲਿਸ ਵੱਲੋਂ ਲੁੱਟ-ਖੋਹ ਅਤੇ ਚੋਰੀ ਕਰਨ ਵਾਲੇ 5 ਦੋਸੀਆਨ ਨੂੰ ਕਾਬੂ ਕੀਤਾ
ਸ੍ਰੀ ਦੀਪਕ ਪਾਰੀਕ ਆਈ.ਪੀ.ਐਸ, ਸੀਨੀਅਰ ਕਪਤਾਨ ਪੁਲਿਸ ਪਟਿਆਲਾ ਨੇ ਪ੍ਰੈਸ ਨੋਟ ਜਾਰੀ ਕਰਦਿਆ ਦੱਸਿਆ ਕਿ ਪਟਿਆਲਾ ਪੁਲਿਸ ਨੂੰ ਉਸ ਵਕਤ ਵੱਡੀ ਕਾਮਯਾਬੀ ਮਿਲੀ। ਜਦੋਂ ਸ੍ਰੀ ਹਰਬੀਰ ਸਿੰਘ ਅਟਵਾਲ ਕਪਤਾਨ ਪੁਲਿਸ ਇੰਨਵੈਸਟੀਗੇਸ਼ਨ ਪਟਿਆਲਾ ਅਤੇ ਸ੍ਰ: ਸੁਖਅਮ੍ਰਿਤ ਸਿੰਘ ਰੰਧਾਵਾ, ਉਪ ਕਪਤਾਨ ਪੁਲਿਸ (ਇੰਨਵੈਸ਼ਟੀਗੇਸ਼ਨ ) ਪਟਿਆਲਾ, ਸ੍ਰੀ ਸੋਰਵ ਜਿੰਦਲ ਉਪ ਕਪਤਾਨ ਪੁਲਿਸ ਸਮਾਣਾ ਜੀ ਦੀ ਯੋਗ ਅਗਵਾਈ ਵਿਚ ਸਬ-ਇੰਸਪੈਕਟਰ ਸੁਰਿੰਦਰ ਭੱਲਾ ਇੰਚਾਰਜ ਸੀ.ਆਈ.ਏ ਸਟਾਫ ਸਮਾਣਾ ਦੀ ਟੀਮ ਅਤੇ ਪੁਲਿਸ ਚੌਕੀ ਮਵੀ ਕਲਾ ਵੱਲੋ 5 ਦੋਸੀਆਨ ਨੂੰ ਗ੍ਰਿਫਤਾਰ ਕਰਨ ਵਿਚ ਅਹਿਮ ਭੂਮੀਕਾ ਨਿਭਾਈ ਹੈ ।

ਜਿਨਾ ਨੇ ਅੱਗੇ ਦੱਸਿਆ ਕਿ ਮਿਤੀ 23-5-2022 ਨੂੰ ਈ.ਟੀ.ਓ.ਸੇਲ ਟੈਕਸ ਅਫਸਰ ਜਿਲਾ ਫਾਜਿਲਕਾ

ਵੱਲੋਂ ਲੋਹੇ ਦੀ ਸਕਰੈਪ ਨਾਲ ਭਰਿਆ ਇਕ ਟਰੱਕ ਨੰਬਰ ਪੀ.ਬੀ.11 ਏ.ਕਿਉ-8650 ਚਲਾਨ ਕਰਕੇ ਬੰਦ ਕਰਕੇ ਪੁਲਿਸ ਚੌਕੀ ਮਵੀਕਲਾਂ ਦੀ ਬਿਲਡਿੰਗ ਦੇ ਬਾਹਰ ਖੜਾ ਕੀਤਾ ਗਿਆ ਸੀ।ਕਿਉਕਿ ਪੁਲਿਸ ਚੌਕੀ ਮਵੀ ਕਲਾ ਦੀ ਬਿਲਡਿੰਗ ਅੰਦਰ ਪਾਰਕਿੰਗ ਕਰਨ ਲਈ ਜਗਾ ਨਹੀ ਸੀ। ਜੋ ਇਹ ਲੋਹੇ ਦੀ ਸਕਰੈਪ ਦੇ ਭਰੇ ਟਰੱਕ ਨੂੰ ਮਿਤੀ 29/30-5-2022 ਦੀ ਦਰਮਿਆਨੀ ਰਾਤ ਨੂੰ ਕੋਈ ਨਾ ਮਾਲੂਮ ਵਿਅਕਤੀ ਚੋਰੀ ਕਰ ਕੇ ਲੈ ਗਏ ਸੀ। ਜਿਸ ਸਬੰਧੀ ਮੁਕਦਮਾ ਨੰਬਰ 113 ਮਿਤੀ 6-6-2022 ਅਧ 379 ਹਿੰ:ਡੰ: ਥਾਣਾ ਸਦਰ ਸਮਾਣਾ ਨਾ ਮਾਲੂਮ ਦੋਸੀਆਨ ਦੇ ਖਿਲਾਫ ਦਰਜ ਰਜਿਸਟਰ ਕੀਤਾ ਗਿਆ ਸੀ, ਜੋ ਇਸ ਕੇਸ ਦੀ ਅਹਿਮੀਅਤ ਨੂੰ ਦੇਖਦੇ ਹੋਏ ਇਸ ਕੇਸ ਨੂੰ ਟਰੇਸ ਕਰਨ ਲਈ S ਸੁਰਿੰਦਰ ਭੱਲਾ ਇੰਚਾਰਜ ਸੀ.ਆਈ.ਏ ਸਮਾਣਾ ਅਤੇ ਮੁੱਖ ਅਫਸਰ ਥਾਣਾ ਸਦਰ ਸਮਾਣਾ (ਇੰਚਾਰਜ ਚੋਕੀ ਮਵੀ ਕਲਾ ) ਨੂੰ ਦਿਸ਼ਾ ਨਿਰਦੇਸ਼ ਦਿੱਤੇ ਗਏ ਸਨ।

ਜਿਨਾ ਨੇ ਅੱਗੇ ਦੱਸਿਆ ਕਿ ਮਿਤੀ 07.06.2022 ਨੂੰ ਸੀ.ਆਈ ਏ ਸਮਾਣਾ ਟੀਮ ਅਤੇ ਪੁਲਿਸ ਚੋਕੀ ਮਵੀ ਕਲਾ ਵੱਲੋਂ ਉਕਤ ਚੋਰੀ ਹੋਏ ਟਰੱਕ ਨੂੰ ਖਾਲੀ ਹਾਲਤ ਵਿਚ ਨਰਵਾਣਾ (ਹਰਿਆਣਾ) ਜੀ.ਟੀ ਰੋਡ ਤੇ ਬਿਨਾ ਟਾਇਰਾਂ ਤੋਂ ਜੈਕਾ ਪਰ ਖੜਾ ਕੀਤਾ ਲਵਾਰਸ ਹਾਲਤ ਵਿਚ ਬ੍ਰਾਮਦ ਕਰਵਾਇਆ ਗਿਆ ਸੀ। ਮਿਤੀ 09.08.2022 ਨੂੰ ਟੈਕਨੀਕਲ ਸਹਾਇਤਾ ਅਤੇ ਹਿਊਮੈਨ ਸੋਰਸਾ ਦੀ ਮੱਦਦ ਦੇ ਨਾਲ ਦੋਸੀਆਨ ਸੁਖਵੀਰ ਸਿੰਘ ਉਰਫ ਸੁੱਖੀ ਪੁੱਤਰ ਗੁਰਜੰਟ ਸਿੰਘ ਵਾਸੀ ਬਦਨਪੁਰ ਥਾਣਾ ਸਦਰ ਸਮਾਣਾ ਅਤੇ ਬੂਟਾਂ ਸਿੰਘ ਪੁੱਤਰ ਬੱਖਾ ਸਿੰਘ ਵਾਸੀ ਘਿਊਰਾ ਥਾਣਾ ਸਦਰ ਸਮਾਣਾ ਹਾਲ ਅਜੀਮਗੜ੍ਹ ਡੇਰਾ ਪਟਵਾਰੀਆਂ ਥਾਣਾ ਗੂਹਲਾ ਜਿਲਾ ਕੈਥਲ (ਹਰਿਆਣਾ) ਨੂੰ ਉਕਤ ਮੁੱਕਦਮਾਂ ਵਿਚ ਨਾਮਜਦ ਕਰਕੇ ਗ੍ਰਿਫਤਾਰ ਕੀਤਾ ਗਿਆ ਸੀ। ਪੁੱਛ-ਗਿੱਛ ਦੌਰਾਨ ਇਨਾ ਦੋਨਾਂ ਦੋਸੀਆਨ ਨੇ ਇੰਕਸ਼ਾਫ ਕੀਤਾ ਕੇ ਉਹਨਾ ਨੇ ਲੋਹੇ ਦੀ ਸਕਰੈਪ ਦੋਸੀ ਕਰਮਜੀਤ ਸਿੰਘ ਉਰਫ ਕਰਮਾ ਉਰਫ ਕਾਲਾ ਪੁੱਤਰ ਜੋਗਿੰਦਰ ਸਿੰਘ ਵਾਸੀ ਹੱਸੋਮਾਜਰਾ ਥਾਣਾ ਗੂਹਲਾ (ਹਰਿਆਣਾ) ਅਤੇ ਕਬਾੜੀ ਧਰਮਵੀਰ ਸ਼ਰਮਾ ਪੁੱਤਰ ਜੈ ਕ੍ਰਿਸ਼ਨ ਸ਼ਰਮਾ ਵਾਸੀ ਸੀਵਨ ਜਿਲਾ ਕੈਥਲ (ਹਰਿਆਣਾ) ਰਾਹੀ ਇਕ ਹੋਰ ਕਬਾੜੀ ਸੁਰੇਸ ਕੁਮਾਰ ਪੁੱਤਰ ਰੂਲੀਆ ਰਾਮ ਵਾਸੀ ਜੀਵਨ ਜਿਲਾ ਕੈਥਲ (ਹਰਿਆਣਾ) ਨੂੰ ਕੁੱਲ 2,80,000/-ਰੁਪਏ ਵਿਚ ਵੇਚ ਦਿੱਤੀ ਗਈ ਸੀ ਜੋ ਇਨਾ ਕਬਾੜੀ ਦੋਸੀਆ ਨੂੰ ਵੀ ਮਿਤੀ 10.08.2022 ਨੂੰ ਉਕਤ ਮੁਕਦਮਾ ਵਿਚ ਗ੍ਰਿਫਤਾਰ ਕੀਤਾ ਜਾ ਚੁੱਕਾ ਹੈ।

ਸ੍ਰੀ. ਦੀਪਕ ਪਾਰੀਕ ਆਈ.ਪੀ.ਐਸ ਜੀ ਨੇ ਅੱਗੇ ਦੱਸਿਆ ਕਿ ਦੋਸੀਆਨ ਬੂਟਾ ਸਿੰਘ ਅਤੇ ਸੁਖਵੀਰ ਸਿੰਘ ਸੁੱਖੀ ਉਕਤ ਪਾਸੋਂ 2 ਕੁਇੰਟਲ 40 ਕਿਲੋ ਭੁੱਕੀ ਚੂਰਾ ਪੋਸਤ ਥਾਣਾ ਸਿਟੀ ਸਮਾਣਾ ਨੇ ਇਹਨਾ ਦੇ ਟਰੱਕ ਵਿਚੋ ਬ੍ਰਾਮਦ ਕਰਵਾਈ ਗਈ ਸੀ ਅਤੇ ਮੁੱਕਦਮਾ ਨੰਬਰ 128 ਮਿਤੀ 30.6.2022 ਅਧ 15/61/85 ਥਾਣਾ ਸਿਟੀ ਸਮਾਣਾ ਦਰਜ ਰਜਿਸਟਰ ਕਰਕੇ ਇਹ ਦੋਨੋ ਦੋਸੀ ਬੰਦ ਜਿਲਾ ਜੇਲ ਪਟਿਆਲਾ ਸਨ ਜਿਨਾ ਨੂੰ ਪਰੋਡੈਕਸ਼ਨ ਵਰੰਟ ਰਾਹੀ ਜਿਲਾ ਜੇਲ ਪਟਿਆਲਾ ਤੋਂ ਲਿਆ ਕੇ ਮਾਨਯੋਗ ਅਦਾਲਤ ਦੇ ਹੁਕਮ ਅਨੁਸਾਰ ਉਕਤ ਚੋਰੀ ਦੇ ਮੁਕੱਦਮੇ ਵਿਚ ਗ੍ਰਿਫਤਾਰ ਕੀਤਾ ਗਿਆ ਹੈ ਦੋਸੀ ਸੁਖਵੀਰ ਸਿੰਘ ਉਕਤ ਪਰ 03 ਮੁਕਦਮੇ ਦਰਜ ਰਜਿਸਟਰ ਹਨ ਇਕ ਮੁਕਦਮਾ ਵਿਚ ਇਸ ਨੇ ਪਹਿਲਾ ਵੀ ਇਕ ਲੋਹੇ ਦਾ ਭਰਿਆ ਟਰੱਕ ਚੋਰੀ ਕਰ ਲਿਆ ਸੀ ਅਤੇ ਉਸ ਸਬੰਧੀ ਮੁੱਕਦਮਾ ਨੰਬਰ 81 ਮਿਤੀ 29.4.2019 ਅਧ 457,380,411 PC ਥਾਣਾ ਸਦਰ ਸਮਾਣਾ ਦਰਜ ਰਜਿਸਟਰ ਹੋਇਆ ਸੀ ਅਤੇ ਦੋਸੀ ਸੁਖਵੀਰ ਸਿੰਘ ਉਰਫ ਸੁੱਖੀ ਅਤੇ ਇਸ ਦੇ ਦੋ ਹੋਰ ਸਾਥੀ ਦੋਸੀਆਨ ਪਾਸੋ 1 ਕੁਇੰਟਲ 87 ਕਿਲੋ ਭੁੱਕੀ ਚੂਰਾ ਪੋਸਤ ਅਤੇ 500 ਗ੍ਰਾਮ ਅਫੀਮ ਇਕ ਟਰੱਕ ਵਿਚੋ ਫੜੀ ਗਈ ਸੀ ਜਿਸ ਸਬੰਧੀ ਥਾਣਾ ਦੂਧਵਾਖਾਰਾ ਜਿਲਾ ਚੁਰੂ ( ਰਾਜਸਥਾਨ) ਵਿਖੇ ਮੁੱਕਦਮਾ ਨੰਬਰ 1 ਮਿਤੀ 01.01.2020 ਅ/ਧ 8/15/29/61/85 NDPS Act ਥਾਣਾ ਦੁਦਵਾਖਰਾ ਜਿਲਾ ਚੁਰੂ (ਰਾਜਸਥਾਨ) ਦਰਜ ਰਜਿਸਟਰ ਹੈ ਜੋ ਇਸ ਕੇਸ ਵਿਚ ਵੀ ਸਾਲ 2020 ਤੋਂ ਭਗੋੜਾ ਚੱਲਿਆ ਆ ਰਿਹਾ ਸੀ, ਦੋਸੀ ਬੂਟਾ ਸਿੰਘ ਉਕਤ ਪਰ ਮੁੱਕਦਮਾ ਨੰਬਰ 90 ਮਿਤੀ 21.06.2020 ਅ/ਧ 323,506,34 IPC ਥਾਣਾ ਗੁਹਲਾ ਜਿਲਾ ਕੈਥਲ (ਹਰਿਆਣਾ) ਤੇ ਮੁੱਕਦਮਾ ਨੰਬਰ 128 ਮਿਤੀ 30.6.2022 ਅ/ਧ 15/61/85 ਥਾਣਾ ਸਿਟੀ ਸਮਾਣਾ ਉਕਤ ਦਰਜ ਰਜਿਸਟਰ ਹੈ ਅਤੇ ਕਰਮਜੀਤ ਸਿੰਘ ਉਕਤ ਪਰ ਵੀ 2 ਮੁੱਕਦਮੇ NDPS Act ਦੇ ਦਰਜ ਰਜਿਸਟਰ ਹਨ ਮੁੱਕਦਮਾ ਨੰਬਰ 227 ਮਿਤੀ 06.09.2021 15.B/61/85 NDPS Act ਥਾਣਾ ਗੁਹਲਾ ਜਿਲਾ ਕੈਥਲ, ਮੁੱਕਦਮਾ ਨੰਬਰ 25 ਮਿਤੀ 07.02.2017 ਅ/ਧ 15/61 / 85 NDPS Act ਥਾਣਾ ਸਦਰ ਸਮਾਣਾ ਦਰਜ ਰਜਿਸਟਰ ਹਨ ਜੋ ਇਹਨਾ ਦੋਸੀਆਨ ਨੂੰ ਮਾਨਯੋਗ ਅਦਾਲਤ ਸਮਾਣਾ ਦੇ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕੀਤਾ ਜਾਵੇਗਾ ਜਿਨਾ ਪਾਸੋ ਡੂੰਘਾਈ ਨਾਲ ਪੁੱਛ ਗਿੱਛ ਕੀਤੀ ਜਾਵੇਗੀ ਜੀ। ਗ੍ਰਿਫਤਾਰ ਦੋਸੀਆ ਬਾਰੇ ਵੇਰਵਾ : –