Patiala Police recover 33 Lakh 50 thousand stolen from SBI bank
August 14, 2022 - PatialaPolitics
Patiala Police recover 33 Lakh 50 thousand stolen from SBI bank
ਪਟਿਆਲਾ ਪੁਲਿਸ ਵੱਲੋਂ SBI ਚੋਰੀ ਦੇ ਕੇਸ ਵਿੱਚ ਮੱਧ ਪ੍ਰਦੇਸ ਤੋਂ 33 ਲੱਖ 50 ਹਜਾਰ ਰੂਪੈ ਬਰਾਮਦ
10 ਦਿਨਾਂ ਵਿੱਚ ਵਾਰਦਾਤ ਟਰੇਸ ਦੋਸੀ ਜਲਦ ਕੀਤੇ ਜਾਣਗੇਂ ਗ੍ਰਿਫਤਾਰ
ਅੰਤਰਰਾਜੀ ਗਿਰੋਹ ਵੱਲੋਂ ਕੀਤੀ ਗਈ ਸੀ ਇਹ ਵਾਰਦਾਤ
ਸ੍ਰੀ ਦੀਪਕ ਪਾਰੀਕ, ਆਈ.ਪੀ.ਐਸ, ਸੀਨੀਅਰ ਕਪਤਾਨ ਪੁਲਿਸ ਪਟਿਆਲਾ ਵੱਲੋਂ ਜਾਰੀ ਪ੍ਰੈਸ ਨੋਟ ਰਾਹੀਂ ਦੱਸਿਆ ਕਿ ਮਿਤੀ 03.08.2022 ਨੂੰ SBI ਬੈਂਕ ਸੇਰਾਵਾਲਾ ਗੇਟ ਮਾਲ ਰੋਡ ਪਟਿਆਲਾ ਵਿੱਚੋਂ ਕੁਝ ਨਾ-ਮਾਲੂਮ ਵਿਅਕਤੀਆਂ ਵੱਲੋਂ 35 ਲੱਖ ਰੂਪੈ ਦੀ ਹੋਈ ਚੋਰੀ ਦੀ ਵਾਰਦਾਤ ਨੂੰ ਟਰੇਸ ਕਰ ਲਿਆ ਹੈ, ਇਸ ਕੇਸ ਵਿੱਚ ਸ੍ਰੀ ਹਰਬੀਰ ਸਿੰਘ ਅਟਵਾਲ, ਕਪਤਾਨ ਪੁਲਿਸ, ਇੰਨਵੈਸਟੀਗੇਸਨ, ਸ੍ਰੀ ਵਜੀਰ ਸਿੰਘ ਐਸ.ਪੀ, ਸਿਟੀ ਪਟਿਆਲਾ ਅਤੇ ਸ੍ਰੀ ਸੁਖਅੰਮ੍ਰਿਤ ਸਿੰਘ ਰੰਧਾਵਾ,ਡੀ.ਐਸ.ਪੀ (ਡਿਟੈਕਟਿਵ),ਪਟਿਆਲਾ ਦੀ ਨਿਗਰਾਨੀ ਹੇਠ ਇੰਸਪੈਕਟਰ ਸ਼ਮਿੰਦਰ ਸਿੰਘ ਇੰਚਾਰਜ ਸੀ.ਆਈ.ਏ.ਪਟਿਆਲਾ ਦੀ ਟੀਮ ਬਣਾਈ ਗਈ ਸੀ।ਜਿੰਨ੍ਹਾ ਨੇ ਵੱਖ-ਵੱਖ ਪਹਿਲੂਆ ਤੋ ਤਫਤੀਸ ਸੁਰੂ ਕੀਤੀ ਤਾਂ ਇਹ ਵਾਰਦਾਤ ਕਰਨ ਵਾਲੇ ਅੰਤਰਰਾਜੀ ਗੈਂਗ ਦੀ ਪਹਿਚਾਣ ਹੋ ਗਈ ਸੀ, ਜਿਸਦੇ ਅਧਾਰ ਪਰ ਹੀ ਪਟਿਆਲਾ ਪੁਲਿਸ ਵੱਲੋਂ ਪਿੰਡ ਕੜ੍ਹੀਆ ਥਾਣਾ ਥੋਡਾ ਜਿਲ੍ਹਾ ਰਾਜਗੜ੍ਹ ਮੱਧ ਪ੍ਰਦੇਸ ਵਿਖੇ ਇੰਨ੍ਹਾਂ ਦੇ ਟਿਕਾਣੇ ਪਰ ਰੇਡ ਕਰਕੇ SBI ਬੈਂਕ ਵਿੱਚੋਂ ਚੋਰੀ ਹੋਈ ਰਕਮ ਵਿਚੋਂ 33 ਲੱਖ 51) ਹਜਾਰ ਰੂਪੈ ਦੀ ਵੱਡੀ ਰਿਕਵਰੀ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ ਅਤੇ ਦੋਸ਼ੀਆ ਦੀ ਪਹਿਚਾਣ ਹੋ ਚੁੱਕੀ ਹੈ ਜਿੰਨ੍ਹਾ ਨੂੰ ਵੀ ਜਲਦ ਗ੍ਰਿਫਤਾਰ ਕੀਤਾ ਜਾਵੇਗਾ।
ਘਟਨਾ ਦਾ ਵੇਰਵਾ : ਜਿੰਨ੍ਹਾ ਨੇ ਘਟਨਾ ਬਾਰੇ ਸੰਖੇਪ ਵਿੱਚ ਦੱਸਿਆ ਕਿ ਮਿਤੀ 03.08.2022 ਨੂੰ SBI ਦੇ ਕਰਮਚਾਰੀਆਂ ਵੱਲੋਂ 35 ਲੱਖ ਰੂਪੈ ਦੀ ਰਕਮ ਏ.ਟੀ.ਐਮ ਮਸੀਨਾ ਵਿੱਚ ਕੈਸ ਲੋਡ ਕਰਨ ਲਈ, ਬੈਂਕ ਵਿੱਚ ਕੈਸ ਰੱਖਿਆ ਹੋਇਆ ਸੀ ਤਾਂ ਇਸੇ ਦੌਰਾਨ ਕੁਝ ਸੱਕੀ ਵਿਅਕਤੀਆਂ ਬੈਂਕ ਦੇ ਅੰਦਰ ਦਾਖਲ ਹੋਕੇ ਕੈਸ (35 ਲੱਖ) ਵਾਲਾ ਕਾਲੇ ਰੰਗ ਦਾ ਬੈਗ ਨੂੰ ਬੜੀ ਚੁਸਤੀ ਨਾਲ ਚੋਰੀ ਕਰਕੇ ਲੈ ਗਏ ਸੀ।ਜਿਹਨਾ ਦੀ ਇਹ ਹਰਕਤ CCTV ਕੈਮਰੇ ਵਿੱਚ ਵੀ ਰਿਕਾਰਡ ਹੋ ਗਈ ਸੀ,ਇਸ ਸਬੰਧੀ ਮੁਕੱਦਮਾ ਨੰਬਰ 165 ਮਿਤੀ 03.08.2022 ਅ/ਧ 380 ਹਿੰ:ਦਿੰ: ਥਾਣਾ ਕੋਤਵਾਲੀ ਪਟਿਆਲਾ ਦਰਜ ਕੀਤਾ ਸੀ।ਜੋ ਤਫਤੀਸ ਦੌਰਾਨ ਇਹ ਗੱਲ ਸਾਹਮਣੇ ਆਈ ਸੀ ਕਿ ਅੰਤਰਰਾਜੀ ਗੈਂਗ ਦੇ ਮੈਬਰਾਂ ਵੱਲੋਂ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਸੀ ।
ਬਰਾਮਦਗੀ :- ਐਸ.ਐਸ.ਪੀ.ਪਟਿਆਲਾ ਵੱਲੋਂ ਇਸ ਸਾਰੇ ਅਪਰੇਸ਼ਨ ਦੀ ਵਾਰਦਾਤ ਵਾਲੇ ਦਿਨ ਤੋ ਹੀ ਖੁਦ ਨਿਗਰਾਨੀ ਕਰ ਰਹੇ ਸੀ ਜਿਸਤੇ ਸ਼ਮਿੰਦਰ ਸਿੰਘ ਇੰਚਾਰਜ ਸੀ.ਆਈ.ਏ.ਪਟਿਆਲਾ ਸਮੇਤ ਪੁਲਿਸ ਪਾਰਟੀ ਵੱਲੋਂ ਮਿਤੀ 08.08.2022 ਤੋਂ ਲਗਾਤਾਰ ਮੱਧ ਪ੍ਰਦੇਸ ਵਿਖੇ ਵਾਰਦਾਤ ਵਿੱਚ ਸ਼ਾਮਲ ਦੋਸੀਆਨ ਅਤੇ ਕੈਸ ਦੀ ਬਰਾਮਦਗੀ ਲਈ ਪਿੰਡ ਕੜੀਆਂ ਜਿਲ੍ਹਾ ਰਾਜਗੜ੍ਹ (ਮੱਧ ਪ੍ਰਦੇਸ਼) ਵਿਖੇ ਅਪਰੇਸ਼ਨ ਚਲਾਇਆ ਜਾ ਰਿਹਾ ਸੀ।ਇਸ ਗੈਂਗ ਬਾਰੇ ਗੁਪਤ ਸੂਚਨਾ ਮਿਲੀ ਸੀ ਕਿ ਚੋਰੀ ਦੀ ਵਾਰਦਾਤ ਦਾ ਸਾਰਾ ਪੈਸਾ ਪਿੰਡ ਕੜੀਆ ਵਿਖੇ ਇਸ ਗੈਂਗ ਮੈਬਰ ਦੇ ਘਰ ਪਹੁੰਚਿਆ ਹੈ ਜਿਸ ਤੇ ਪਿੰਡ ਕੜੀਆ ਵਿਖੇ ਦੋਸੀ ਰਾਜੇਸ ਦੇ ਘਰ ਰੇਡ ਕਰਕੇ ਇਹ 33 ਲੱਖ 50 ਹਜਾਰ ਰੂਪੈ ਦੀ ਰਕਮ, ਕਾਲੇ ਰੰਗ ਦਾ ਬੈਗ ਅਤੇ ਕੈਸ ਬਾਊਚਰ,ਅਤੇ ਸਬੰਧਤ ਕਾਗਜਾਤ ਵੀ ਬਰਾਮਦ ਹੋਏ ਹਨ।ਇਸ ਗੈਂਗ ਵੱਲੋਂ ਕੀਤੀਆਂ ਵਾਰਦਾਤਾਂ ਵਿੱਚ ਚੋਰੀ ਕੀਤੇ ਕੈਸ ਅਤੇ ਗਹਿਣਿਆਂ ਦੀ ਬਰਾਮਦਗੀ ਬੜੀ ਮੁਸਕਿਲ ਨਾਲ ਹੁੰਦੀ ਹੈ ਪ੍ਰੰਤੂ ਇਸ ਕੇਸ ਪਟਿਆਲਾ ਪੁਲਿਸ ਨੂੰ ਸ਼ੁਰੂਆਤ ਵਿੱਚ ਹੀ ਕੈਸ ਦੀ ਵੱਡੀ ਬਰਾਮਦਗੀ ਹੋਕੇ ਸਫਲਤਾ ਹਾਸਲ ਹੋਈ ਹੈ।
ਗੈਂਗ ਦਾ ਵੇਰਵਾ ਅਤੇ ਤਰੀਕਾ ਵਾਰਦਾਤ : ਤਫਤੀਸ ਦੌਰਾਨ ਇਹ ਗੱਲ ਸਾਹਮਣੇ ਆਈ ਕਿ ਇਸ ਚੋਰੀ ਦੀ ਵਾਰਦਾਤ ਨੂੰ ਜਿਲ੍ਹਾ ਰਾਜਗੜ੍ਹ (ਮੱਧ ਪ੍ਰਦੇਸ਼ ਦੇ ਰਹਿਣ ਵਾਲੇ ਅੰਤਰਰਾਜੀ ਕਰਾਇਮ ਕਰਨ ਵਾਲੇ ਕੁੜੀਆ ਗੈਂਗ ਵੱਲੋਂ ਅੰਜਾਮ ਦਿੱਤਾ ਗਿਆ ਹੈ।ਇਹ ਗੈਂਗ ਬੈਂਕ ਦੇ ਕੈਸੀਅਰ ਪਾਸ ਪਿਆ ਕੈਸ ਚੋਰੀ ਕਰਨ ਅਤੇ ਬੈਕ ਵਿਚੋਂ ਪੈਸੇ ਕਢਵਾਉਦੇ ਸਮੇਂ ਅਤੇ ਬੈਕ ਵਿਚੋਂ ਪੈਸੇ ਕਢਵਾਕੇ ਲੈਕੇ ਜਾਂਦੇ ਸਮੇਂ ਵਿਅਕਤੀਆਂ ਨੂੰ ਟਾਰਗੇਟ ਕਰਦੇ ਹਨ।ਇਸ ਤੋਂ ਇਲਾਵਾ ਇਹ ਗੈਂਗ ਵਿਆਹ ਸਾਦੀਆਂ ਦੇ ਸਮਰੋਹਾਂ ਦੌਰਾਨ ਮੁੰਡੇ ਜਾਂ ਕੁੜੀ ਦੇ ਮਾਤਾ ਪਿਤਾ ਦੇ ਪਾਸ ਪਿਆ ਪੈਸਿਆ/ਗਹਿਣਿਆ ਵਾਲਾ ਬੈਗ ਚੋਰੀ ਕਰਨ ਦੀਆਂ ਵਾਰਦਾਤਾਂ ਵੀ ਕਰਦੇ ਹਨ ।ਜੋ ਇਹ ਗੈਂਗ ਪੂਰੇ ਭਾਰਤ ਵਿੱਚ ਵਾਰਦਾਤਾਂ ਕਰਦਾ ਹੈ।ਇਸ ਗੈਂਗ ਦੇ ਮੈਬਰਾਂ ਵੱਲੋਂ ਇਸ ਤਰਾਂ ਦੀ ਬੈਂਕ ਵਿਚੋਂ ਕੈਸ ਚੋਰੀ ਦੀਆਂ ਵਾਰਦਾਤਾਂ ਮਿਰਜਾਪੁਰ ਯੂ.ਪੀ, ਜੀਂਦ ਅਤੇ ਭਿਵਾਨੀ ਹਰਿਆਣਾ ਆਦਿ ਵਿਖੇ ਵੀ ਕੀਤੀਆਂ ਗਈਆ ਹਨ।ਇੰਨ੍ਹਾ ਵਾਰਦਾਤਾਂ ਵਿੱਚ ਇਹ ਗੈਂਗ ਛੋਟੇ ਬੱਚਿਆਂ ਦੀ ਮੱਦਦ ਨਾਲ ਅੰਜਾਮ ਦਿੰਦੇ ਹਨ ਕਿਉਂਕਿ ਇੰਨ੍ਹਾ ਵੱਲੋਂ ਬੱਚਿਆਂ ਨੂੰ ਚੋਰੀ ਕਰਨ ਲਈ ਟਰੇਡ ਕੀਤੇ ਜਾਂਦੇ ਹਨ।ਇਹ ਗੈਂਗ ਆਪਣੇ ਪਿੰਡ ਦੇ ਨਾਮ ਨਾਲ ਕੜ੍ਹੀਆ ਗੈਂਗ ਦੇ ਨਾਮ ਨਾਲ ਜਾਣੇ ਜਾਂਦੇ ਹਨ।ਇਸ ਗੈਂਗ ਦੇ ਮੈਂਬਰ ਚੋਰੀ ਕੀਤੀ ਹੋਈ ਰਾਸ਼ੀ ਅਤੇ ਗਹਿਣੇ ਆਪਸ ਵਿੱਚ ਵੰਡ ਲੈਂਦੇ ਹਨ।ਵਾਰਦਾਤ ਤੋਂ ਬਾਅਦ ਵਾਰਦਾਤ ਕਰਨ ਵਾਲੇ ਵਿਅਕਤੀ ਆਪਣੇ ਗੈਂਗ ਦੇ ਕਿਸੇ ਹੋਰ ਮੈਂਬਰ ਰਾਹੀਂ ਬਹੁਤ ਜਲਦੀ ਚੋਰੀ ਕੀਤਾ ਪੈਸਾ ਆਪਣੇ ਪਿੰਡ ਪਹੁੰਚ ਦਿੰਦੇ ਹਨ ਅਤੇ ਆਪ ਵੀ ਅਲੱਗ-ਅਲੱਗ ਹੋ ਜਾਂਦੇ ਹਨ ਅਤੇ ਵੱਡੀ ਵਾਰਦਾਤ ਕਰਨ ਤੋ ਬਾਅਦ ਇਹ ਆਪਣੇ ਪਿੰਡ ਨਹੀਂ ਜਾਂਦੇ ਹਨ | ਇਹ ਗੈਂਗ ਚੋਰੀ ਕੀਤਾ ਪੈਸਾ/ਗਹਿਣੇ ਬਹੁਤ ਜਲਦੀ ਹੀ ਖੁਰਦ ਬੁਰਦ ਕਰ ਦਿੰਦੇ ਹਨ।ਪ੍ਰੰਤੂ ਇਸ ਕੇਸ ਵਿੱਚ ਪਟਿਆਲਾ ਪੁਲਿਸ ਵੱਲੋਂ ਫੋਰੀ ਤੋਰ ਪਰ ਕਰਵਾਈ ਕਰਨ ਕਰਕੇ ਪੈਸੇ ਦੀ ਵੱਡੀ ਬਰਾਮਦਗੀ ਸੰਭਵ ਹੋ ਸਕੀ ਹੈ।
ਇਸ ਕੇਸ ਨੂੰ ਪਟਿਆਲਾ ਪੁਲਿਸ ਨੇ 10 ਦਿਨਾਂ ਵਿੱਚ ਹੀ ਟਰੇਸ ਕਰ ਲਿਆ ਹੈ ਅਤੇ ਭਾਰੀ ਮਾਤਰਾ ਵਿੱਚ ਚੋਰੀ ਕੀਤੇ ਕੈਸ ਦੀ ਬਰਾਮਦਗੀ ਵੀ ਹੋ ਗਈ ਹੈ ਇਸ ਵਾਰਦਾਤ ਵਿੱਚ ਸ਼ਾਮਲ ਅੰਤਰਰਾਜੀ ਗੈਂਗ ਮੈਂਬਰਾਂ ਰਿਤੇਸ਼ ਪੁੱਤਰ ਰਾਜਪਾਲ ਅਤੇ ਰਾਜੇਸ ਪੁੱਤਰ ਚੰਦੂ ਲਾਲ ਵਾਸੀਆਨ ਪਿੰਡ ਕੁੜੀਆਂ ਥਾਣਾ ਬੋਡਾ ਜਿਲਾ ਰਾਜਗੜ੍ਹ (ਮੱਧ ਪ੍ਰਦੇਸ਼) ਦੀ ਸਨਾਖਤ ਹੋ ਗਈ ਹੈ ਜਿਨਾ ਨੂੰ ਜਲਦੀ ਹੀ ਗ੍ਰਿਫਤਾਰ ਕਰ ਲਿਆ
Video ??