250 patients checkup done at Aam Aadmi clinic Patiala

August 16, 2022 - PatialaPolitics

250 patients checkup done at Aam Aadmi clinic Patiala

250 patients checkup done at Aam Aadmi clinic Patiala

ਆਮ ਆਦਮੀ ਕਲੀਨਿਕਾਂ ਪਹਿਲੇ ਦਿਨ 250 ਤੋਂ ਵੱਧ ਮਰੀਜਾਂ ਨੇਂ ਕਰਵਾਈ ਵਿੱਚ ਸਿਹਤ ਜਾਂਚ

ਦਵਾਈ ਲੈਣ ਆਏ ਮਰੀਜਾਂ ਵੱਲੋਂ ਆਮ ਆਦਮੀ ਕਲੀਨਿਕਾਂ ਦੀ ਕੀਤੀ ਸਰਾਹਨਾ

ਆਮ ਆਦਮੀ ਕਲੀਨਿਕਾਂ ਵਿੱਚ ਡਾਕਟਰਾਂ ਵੱਲੋਂ ਕੀਤੀ ਜਾ ਰਹੀ ਸਿਹਤ ਜਾਂਚ ਦਾ ਜਾਇਜਾ ਲੈਣ ਲਈ ਸਿਵਲ ਸਰਜਨ ਡਾ. ਰਾਜੂ ਧੀਰ ਵੱਲੋਂ ਆਮ ਆਦਮੀ ਕਲੀਨਿਕਾਂ ਦਾ ਕੀਤਾ ਦੋਰਾ

ਪਟਿਆਲਾ 16 ਅਗਸਤ (     ) ਲੋਕਾਂ ਨੂੰ ਉਹਨਾਂ ਦੇ ਘਰਾਂ ਤੱਕ ਮਿਆਰੀ ਤੇਂ ਗੁਣਵੱਤਤਾ ਵਾਲੀਆਂ ਸਿਹਤ ਸੇਵਾਂਵਾ ਉਪਲਭਧ ਕਰਵਾਉਣ ਲਈ  ਬੀਤੇ ਦਿਨੀ ਜਿਲ੍ਹੇ ਵਿੱਚ ਸਥਾਪਤ ਕੀਤੇ  ਪੰਜ ਆਦਮੀ ਕਲੀਨਿਕਾਂ ਦਾ ਲੋਕਾਂ ਵੱਲੋਂ ਭਰਪੂਰ ਫਾਇਦਾ ਲਿਆ ਜਾ ਰਿਹਾ ਹੈ । ਜਾਣਕਾਰੀ ਦਿੰਦੇ ਸਿਵਲ ਸਰਜਨ ਪਟਿਆਲਾ ਡਾ. ਰਾਜੂ ਧੀਰ ਨੇਂ ਕਿਹਾ ਪੰਜਾਬ ਸਰਕਾਰ ਦੇ ਹੁਕਮਾ ਅਨੁਸਾਰ ਬੀਤੇ ਦਿਨੀ ਜਿਲ੍ਹੇ ਵਿੱਚ ਪੰਜ ਆਮ ਆਦਮੀ ਕਲੀਨਿਕ ਜਿਹੜੇ ਪਟਿਆਲਾ ਸ਼ਹਿਰ ਦੇ ਭਾਸ਼ਾ ਵਿਭਾਗ, ਪਿੰਡ ਝਿੱਲ਼, ਨਾਭਾ ਦੇ ਦੁੱਲਦੀ ਗੇਟ, ਪਿੰਡ ਰੇਤਗੜ ਅਤੇ ਘੱਗਾ ਵਿਖੇ ਖੋਲੇ ਗਏ ਹਨ,ਇਹਨਾਂ ਕਲੀਨਿਕਾ ਵਿੱਚ ਮਰੀਜਾਂ ਵੱਲੋਂ ਕਰਵਾਈ ਜਾ ਰਹੀ ਸਿਹਤ ਜਾਂਚ ਦਾ ਜਾਇਜਾ ਲੈਣ ਲਈ ਉਹਨਾਂ ਅੱਜ ਭਾਸ਼ਾ ਭਵਨ ਅਤੇ ਪਿੰਡ ਝਿੱਲ ਦੇ ਆਮ ਆਦਮੀ ਕਲੀਨਿਕਾ ਦਾ ਦੋਰਾ ਕਰਕੇ ਉਥੇ ਸਿਹਤ ਜਾਂਚ ਕਰਵਾਉਣ ਆਏ ਮਰੀਜਾਂ ਨਾਲ ਗੱਲਬਾਤ ਕੀਤੀ ।ਲੋਕਾਂ ਵੱਲੋਂ ਸਰਕਾਰ ਦੇ ਇਸ ਉਪਰਾਲੇ ਦੀ ਸਰਾਹਨਾ ਕੀਤੀ ਗਈ।ਸਿਵਲ ਡਾਕਟਰ ਰਾਜੂ ਧੀਰ ਨੇਂ  ਕਿਹਾ ਕਿ ਇਹਨਾਂ ਕਲੀਨਿਕਾਂ ਵਿੱਚ ਉਪਲਭਧ ਸਿਹਤ ਸਹੁਲਤਾ ਜਿਹਨਾਂ ਵਿੱਚ ਓ.ਪੀ.ਡੀ. ਸੇਵਾਵਾਂ, ਟੀਕਾਕਰਨ ਸੇਵਾਵਾਂ, ਜੱਚਾ ਬੱਚਾ ਸੇਵਾਵਾਂ, ਪਰਿਵਾਰ ਨਿਯੋਜਨ ਸੇਵਾਵਾਂ,ਮੁਫਤ ਲੈਬ ਟੈਸਟ ਅਤੇ ਮੁਫਤ ਦਵਾਈਆਂ ਦੀ ਸ਼ਾਮਲ ਹਨ ਲੋਕਾਂ ਨੂੰ ਦਿੱਤੀਆ ਜਾਣਗੀਆਂ ।ਆਉਣ ਵਾਲੇ ਮਰੀਜਾਂ ਦੀ ਰਜਿਸ਼ਟਰੇਸ਼ਨ ਕਰਨ ਤੋਂ ਦਵਾਈਆਂ ਦੇਣ ਤੱਕ ਦੀ ਪ੍ਰੀਕਿਰਿਆ ਤੱਕ ਦਾ ਇੰਦਰਾਜ ਕਰਨ ਲਈ ਡਾਕਟਰ ਸਮੇਤ ਸਟਾਫ ਨੂੰ  ਟੈਬ ਮੁਹਈਆ ਕਰਵਾਏ ਗਏ ਹਨ।ਉਹਨਾਂ ਕਿਹਾ ਕਿ ਇਹਨਾਂ ਕਲੀਨਿਕਾ ਵਿੱਚ ਮਰੀਜਾਂ ਦੀ ਸਿਹਤ ਜਾਂਚ ਕਰਨ ਲਈ ਯੋਗ ਐਮ.ਬੀ.ਬੀ ਐਸ. ਡਾਕਟਰ ਅਤੇ ਸਟਾਫ ਤੈਨਾਤ ਕੀਤਾ ਗਿਆ ਹੈ ਅਤੇ ਕਲੀਨਿਕਾਂ ਵਿੱਚ ਮਰੀਜਾਂ ਦੇ ਬੈਠਣ ਲਈ ਉਚਿਤ ਪ੍ਰਬੰਧ ਕੀਤੇ ਗਏ ਹਨ।ਉਹਨਾਂ ਦੱਸਿਆ ਕਿ ਅੱਜ ਇਹਨਾਂ ਪੰਜ ਆਮ ਆਦਮੀ ਕਲੀਨਿਕਾਂ ਵਿੱਚ ਪਹਿਲੇ ਦਿਨ 250 ਦੇ ਕਰੀਬ ਮਰੀਜ ਜਿਹਨਾਂ ਵਿੱਚ ਪਿੰਡ ਝਿੱਲ ਵਿੱਚ 65, ਪਿੰਡ ਰੇਤਗੜ ਵਿੱਚ 59, ਨਾਭਾ ਵਿਖੇ 56, ਭਾਸਾ ਵਿਭਾਗ ਵਿੱਚ 37 ਅਤੇ ਘੱਗਾ  ਵਿੱਚ 33 ਮਰੀਜਾਂ ਵੱਲੋ ਡਾਕਟਰਾਂ ਤੋਂ ਆਪਣੀ ਸਿਹਤ ਜਾਂਚ ਕਰਵਾ ਕੇ ਦਵਾਈਆ ਲਈਆ ਗਈਆ ਇਸ ਤੋਂ ਇਲਾਵਾ ਲੋੜਵੰਦ ਮਰੀਜਾਂ ਦੇ ਲੈਬ ਟੈਸਟ ਲਈ ਸੈਂਪਲ ਵੀ ਲਏ ਗਏ।ਉਹਨਾਂ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਇਹ ਕਲੀਨਿਕ ਲੋਕਾਂ ਲਈ ਵਰਦਾਨ ਸਾਬਤ ਹੋਣਗੇ।