Patiala:Robbers loot Rs 65,000 cash at gunpoint from Bishan Nagar

August 17, 2022 - PatialaPolitics

Patiala:Robbers loot Rs 65,000 cash at gunpoint from Bishan Nagar

Patiala:Robbers loot Rs 65,000 cash at gunpoint from Bishan Nagar

ਪਟਿਆਲਾ ਦੇ ਬਿਸ਼ਨ ਨਗਰ ਵਿਖੇ ਦਿਨ ਦਿਹਾੜੇ ਦੋ ਨਕਾਬਪੋਸ਼ ਵਿਅਕਤੀਆਂ ਨੇ 65 ਹਜ਼ਾਰ ਰੁਪਏ ਦੀ ਲੁੱਟ ਖੋਹ ਦੀ ਵਾਰਦਾਤ ਨੂੰ ਅੰਜਾਮ ਦਿੱਤਾ

ਬੇਸ਼ੱਕ ਪਟਿਆਲਾ ਪੁਲਸ ਵੱਲੋਂ ਕਾਨੂੰਨ ਵਿਵਸਥਾ ਨੂੰ ਬਰਕਰਾਰ ਰੱਖਣ ਲਈ ਪੂਰੇ ਸ਼ਹਿਰ ਵਿਚ ਵੱਖ ਵੱਖ ਪੁਆਇੰਟਾਂ ਤੇ ਨਾਕਾਬੰਦੀ ਕਰਕੇ ਵਾਹਨਾਂ ਦੀ ਚੈਕਿੰਗ ਕੀਤੀ ਜਾਂਦੀ ਹੈ ਉਥੇ ਪੁਲਸ ਵੱਲੋਂ ਫਲੈਗ ਮਾਰਚ ਵੀ ਕੱਢੇ ਜਾਂਦੇ ਨੇ ਅਤੇ ਅਤੇ ਲੋਕਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਵੀ ਪਟਿਆਲਾ ਪੁਲਸ ਵੱਲੋਂ ਵੱਡੇ ਵੱਡੇ ਦਾਅਵੇ ਵੀ ਕੀਤੇ ਜਾਂਦੇ ਨੇ ਪਰ ਇਨ੍ਹਾਂ ਦਾਅਵਿਆਂ ਦੀ ਫੂਕ ਪਰ ਪੁਲਸ ਵੱਲੋਂ ਕੀਤੇ ਜਾਂਦੇ ਇਨ੍ਹਾਂ ਦਾਅਵਿਆਂ ਦੀ ਪੋਲ ਅੱਜ ਉਦੋਂ ਖੁੱਲ੍ਹੀ ਜਦੋਂ ਪਟਿਆਲਾ ਦੇ ਬਿਸ਼ਨ ਨਗਰ ਵਿਖੇ ਦਿਨ ਦਿਹਾੜੇ ਦੋ ਨਕਾਬਪੋਸ਼ ਲੁਟੇਰਿਆਂ ਨੇ ਇਕ ਇਕ ਵਿਅਕਤੀ ਨੂੰ ਉਸ ਦੀ ਹੀ ਦੁਕਾਨ ਦੇ ਅੰਦਰ ਨਜ਼ਰਬੰਦ ਕਰਕੇ ਉਸ ਤੋਂ 65 ਹਜ਼ਾਰ ਰੁਪਏ ਦੀ ਰਾਸ਼ੀ ਦੀ ਖੋਜ ਕਰ ਕੇ ਫ਼ਰਾਰ ਹੋ ਗਏ ਇਸ ਘਟਨਾ ਦਾ ਪਤਾ ਲੱਗਦਿਆਂ ਹੀ ਪੁਲੀਸ ਨੂੰ ਭਾਜੜਾਂ ਪੈ ਗਈਆਂ ਅਤੇ ਪੁਲਸ ਦੇ ਉੱਚ ਅਧਿਕਾਰੀ ਪਟਿਆਲਾ ਦੇ ਬਿਸ਼ਨ ਨਗਰ ਵਿਖੇ ਗੋਬਿੰਦ ਕਮਨੀਕੇਸ਼ਨ ਨਾਮ ਦੀ ਇਸ ਦੁਕਾਨ ਤੇ ਪਹੁੰਚ ਗਏ ਜਿਥੇ ਉਨ੍ਹਾਂ ਵੱਲੋਂ ਹੁਣ ਇਸ ਪੂਰੀ ਘਟਨਾ ਦੀ ਜਾਂਚ ਪਡ਼ਤਾਲ ਕੀਤੀ ਜਾ ਰਹੀ ਹੈ ਇਸ ਮੌਕੇ ਪੀੜਤ ਦੁਕਾਨਦਾਰ ਨੇ ਦੱਸਿਆ ਕਿ ਬਿਸ਼ਨ ਨਗਰ ਵਿਖੇ ਉਸ ਦੀ ਦੁਕਾਨ ਹੈ ਅਤੇ ਉਹ ਮਨੀ ਟਰਾਂਸਫਰ ਰੇਲਵੇ ਟਿਕਟ ਬੁਕਿੰਗ ਬਿਜਲੀ ਬਿੱਲ ਆਦਿ ਦਾ ਕੰਮ ਕਰਦਾ ਹੈ ਅਤੇ ਉਸ ਦੀ ਦੁਕਾਨ ਵਿੱਚ 65 ਹਜ਼ਾਰ ਰੁਪਏ ਪਏ ਸੀ ਅਤੇ ਦੋ ਨਕਾਬਪੋਸ਼ ਮੋਟਰਸਾਈਕਲ ਤੇ ਸਵਾਰ ਹੋ ਕੇ ਉਸਦੀ ਦੁਕਾਨ ਦੇ ਅੰਦਰ ਆ ਗਏ ਅਤੇ ਉਸ ਦੇ ਸਿਰ ਤੇ ਕੋਈ ਹਥਿਆਰ ਰੱਖ ਕੇ ਦੁਕਾਨ ਅੰਦਰ ਪਏ 65 ਹਜ਼ਾਰ ਰੁਪਏ ਲੈ ਕੇ ਫ਼ਰਾਰ ਹੋ ਗਏ ਇਸ ਮੌਕੇ ਪੀਡ਼ਤ ਵਿਅਕਤੀ ਨੇ ਪੁਲਸ ਪ੍ਰਸ਼ਾਸਨ ਤੋਂ ਇਨ੍ਹਾਂ ਲੁਟੇਰਿਆਂ ਤੇ ਨੱਥ ਪਾ ਕੇ ਉਸਦੇ ਖੋਹ ਕੀਤੀ ਗਈ ਰਾਸ਼ੀ ਵਾਪਸ ਦਿਵਾਉਣ ਦੀ ਮੰਗ ਵੀ ਕੀਤੀ ਹੈ
ਇਸ ਮੌਕੇ ਬਿਸ਼ਨ ਨਗਰ ਇਲਾਕੇ ਦੀ ਰਹਿਣ ਵਾਲੀ ਰਜਨੀ ਨਾਮ ਦੀ ਮਹਿਲਾ ਨੇ ਦੱਸਿਆ ਕਿ ਪਟਿਆਲਾ ਸ਼ਹਿਰ ਦੇ ਹਰੇਕ ਇਲਾਕੇ ਵਿੱਚ ਆਏ ਦਿਨ ਲੁੱਟਾਂ ਖੋਹਾਂ ਅਤੇ ਚੋਰੀ ਦੀਆਂ ਵਾਰਦਾਤਾਂ ਕਾਫੀ ਵਧਦੀਆਂ ਜਾ ਰਹੀਆਂ ਨੇ ਅਤੇ ਪੁਲਸ ਪ੍ਰਸ਼ਾਸਨ ਇਨ੍ਹਾਂ ਵਾਰਦਾਤਾਂ ਨੂੰ ਰੋਕਣ ਵਿੱਚ ਅਸਫਲ ਸਾਬਤ ਹੋ ਰਹੀ ਹੈ ਨਾਲ ਹੀ ਉਨ੍ਹਾਂ ਕਿਹਾ ਕਿ ਲੋਕਾਂ ਦੀ ਸੁਰੱਖਿਆ ਹੁਣ ਰੱਬ ਆਸਰੇ ਹੈ ਕਿਉਂਕਿ ਹਰ ਰੋਜ਼ ਹਥਿਆਰਾਂ ਦੀ ਨੋਕ ਤੇ ਲੁੱਟਾਂ ਖੋਹਾਂ ਚੋਰੀਆਂ ਦੀਆਂ ਵਾਰਦਾਤਾਂ ਸਾਹਮਣੇ ਆਈਆਂ ਨੇ ਉਨ੍ਹਾਂ ਕਿਹਾ ਕਿ ਪੁਲਸ ਪ੍ਰਸ਼ਾਸਨ ਨੂੰ ਫਲੈਗ ਮਾਰਚ ਕਰਨ ਦੀ ਬਜਾਏ ਅਜਿਹੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਦੋਸ਼ੀਆਂ ਦੇ ਖਿਲਾਫ ਸਖਤ ਕਾਰਵਾਈ ਕਰਨੀ ਚਾਹੀਦੀ ਹੈ ਤਾਂ ਜੋ ਇਨ੍ਹਾਂ ਵਾਰਦਾਤਾਂ ਕਰ ਕੇ ਲੋਕਾਂ ਦੇ ਮਨਾਂ ਵਿੱਚ ਸਹਿਮ ਦਾ ਮਾਹੌਲ ਨਾ ਬਣੇ

ਇਸ ਮਾਮਲੇ ਸਬੰਧੀ ਥਾਣਾ ਅਰਬਨ ਅਸਟੇਟ ਦੇ ਇੰਚਾਰਜ ਨੇ ਦੱਸਿਆ ਕਿ ਉਨ੍ਹਾਂ ਦੀ ਪੁਲਸ ਪਾਰਟੀ ਵੱਲੋਂ ਪੂਰੇ ਮਾਮਲੇ ਦੀ ਜਾਂਚ ਪੜਤਾਲ ਕੀਤੀ ਜਾ ਰਹੀ ਹੈ ਅਤੇ ਹਰ ਸੀਸੀਟੀਵੀ ਕੈਮਰੇ ਦੀ ਫੁਟੇਜ ਚੈੱਕ ਕਰਨ ਤੋਂ ਬਾਅਦ ਦੋਸ਼ੀਆਂ ਨੂੰ ਜਲਦ ਗ੍ਰਿਫਤਾਰ ਕਰ ਲਿਆ ਜਾਵੇਗਾ

ਵੀਡੀਉ 🔴👇