142nd Govt Mohindra College annual Sports meet begins

February 20, 2018 - PatialaPolitics

ਸਰਕਾਰੀ ਮਹਿੰਦਰਾ ਕਾਲਜ ਪਟਿਆਲਾ ਦਾ 142ਵਾਂ ਦੋ ਰੋਜ਼ਾ ਖੇਡ ਸਮਾਰੋਹ ਬਹੁਤ ਹੀ ਸ਼ਾਨੋਸ਼ੋਕਤ ਨਾਲ ਆਰੰਭ ਹੋਇਆ। ਜਿਸ ਦਾ ਉਦਘਾਟਨ ਸ਼੍ਰੀ ਸੰਜੀਵ ਸ਼ਰਮਾ (ਬਿੱਟੂ) ਮੇਅਰ, ਨਗਰ ਨਿਗਮ, ਪਟਿਆਲਾ ਨੇ ਕੀਤਾ। ਮੇਅਰ ਸਾਹਿਬ ਨੇ ਆਪਣੇ ਉਦਘਾਟਨੀ ਸ਼ਬਦਾਂ ਵਿੱਚ ਕਾਲਜ ਨਾਲ ਜੁੜੀਆਂ ਆਪਣੀ ਯਾਦਾਂ ਨੂੰ ਸਾਂਝਾ ਕਰਦੇ ਹੋਏ ਮਹਿੰਦਰਾ ਕਾਲਜ ਦੀਆਂ ਉੱਚੀਆਂ-ਸੁੱਚੀਆਂ ਰਵਾਇਤਾਂ ਨੂੰ ਕਾਇਮ ਰੱਖਣ ਅਤੇ ਭਾਰਤ ਵਿੱਚ ਨੰਬਰ ਵਨ ਕਾਲਜ ਹੋਣ ‘ਤੇ ਵਧਾਈ ਦਿੱਤੀ। ਵਿਦਿਆਰਥੀਆਂ ਨੂੰ ਸੰਬੋਧਨ ਕਰਦੇ ਹੋਏ ਪੜ੍ਹਾਈ ਦੇ ਨਾਲ ਨਾਲ ਖੇਡਾਂ ਦੇ ਮਹੱਤਵ ਨੂੰ ਵੀ ਜਾਣੂ ਕਰਵਾਇਆ। ਕਾਲਜ ਪ੍ਰਸ਼ਾਸ਼ਨ ਨੂੰ ਕਿਸੇ ਵੀ ਕਿਸਮ ਦੀਆਂ ਸਮਸਿਆ ਨੂੰ ਹੱਲ ਕਰਨ ਅਤੇ ਲੋੜੀਂਦੀ ਸਹਾਇਤਾ ਪ੍ਰਦਾਨ ਕਰਨ ਸਬੰਧੀ ਭਰੋਸਾ ਦਵਾਇਆ।
ਇਸਤੋਂ ਪਹਿਲਾਂ ਕਾਲਜ ਪ੍ਰਿੰਸੀਪਲ ਪ੍ਰੋਫੈਸਰ (ਡਾ.) ਸੰਗੀਤਾ ਹਾਂਡਾ ਨੇ ਮੁੱਖ ਮਹਿਮਾਨ ਦਾ ਸਵਾਗਤ ਕੀਤਾ ਅਤੇ ਕਾਲਜ ਦੀਆਂ ਖੇਡ ਪਰੰਪਰਾਵਾਂ ਨੂੰ ਕਾਇਮ ਰੱਖਣ ਦੀ ਬਚਨਬੱਧਤਾ ਨੂੰ ਦੁਹਰਾਇਆ। ਵਿਦਿਆਰਥੀਆਂ ਨੂੰ ਖੇਡਾਂ ਦਾ ਸ਼ਖ਼ਸੀਅਤ ਨੂੰ ਨਿਖਾਰਨ ਵਿੱਚ ਯੋਗਦਾਨ ਬਾਰੇ ਚਾਨਣਾ ਪਾਇਆ ਅਤੇ ਮੁੱਖ ਮਹਿਮਾਨ ਸ਼੍ਰੀ ਸੰਜੀਵ ਸ਼ਰਮਾ (ਬਿੱਟੂ), ਮੇਅਰ, ਨਗਰ ਨਿਗਮ ਅਤੇ ਨਿਤਿਸ਼ ਬਾਤਿਸ਼, ਐਮ.ਸੀ. ਵਾਰਡ ਨੰਬਰ 38 ਦਾ ਆਪਣੇ ਹੀ ਕਾਲਜ ਵਿੰਚ ਪਹੁੰਚਣ ਤੇ ਸਵਾਗਤ ਕੀਤਾ। ਬਾਹਰੋਂ ਆਏ ਪਤਵੰਤੇ ਸੱਜਣ, ਵੱਖ-ਵੱਖ ਕਾਲਜਾਂ ਦੇ ਪ੍ਰਿੰਸਪਲ, ਰਿਟਾਇਰਡ ਪ੍ਰੋਫੈਸਰ ਅਤੇ ਕਾਲਜ ਅਧਿਆਪਕ ਅਤੇ ਵਿਦਿਆਰਥੀਆਂ ਦਾ ਦੋ ਰੋਜ਼ਾ ਖੇਡ ਸਮਾਰੋਹ ਵਿੱਚ ਸ਼ਿਰਕਤ ਕਰਨ ਤੇ ਵਧਾਈ ਦਿੱਤੀ।
ਸ਼ਰੀਰਿਕ ਸਿੱਖਿਆ ਵਿਭਾਗ ਦੇ ਮੁਖੀ ਪ੍ਰੋ. ਕਮਲਾ ਸ਼ਰਮਾਂ ਨੇ ਖੇਡਾਂ ਦੀਆਂ ਪ੍ਰਾਪਤੀਆਂ ਦੀ ਰਿਪੋਰਟ ਪੜ੍ਹੀ ਅਤੇ ਵਿਭਾਗ ਵੱਲੋਂ ਸੈਸ਼ਨ 2017-18 ਦੌਰਾਨ ਵਿਦਿਆਰਥੀਆਂ ਦੀਆਂ ਵਿਸੇਸ਼ ਪ੍ਰਾਪਤੀਆਂ ਸੰਬੰਧੀ ਜਾਣੂ ਕਰਾਇਆ। ਅੱਜ ਦੇ ਖੇਡ ਸਮਾਰੋਹ ਦੇ ਕੁੱਝ ਨਤੀਜੇ ਇਸ ਤਰ੍ਹਾਂ ਰਹੇ:-
1. ਸਾਟ ਪੁਟ (Shot Put) ਲੜਕੀਆਂ
ਅਵਨੀਤ ਕੌਰ, ਬੀ.ਏ.ਭਾਗ-ਤੀਜਾ, ਪਹਿਲਾ ਸਥਾਨ
ਕਰਮਜੀਤ ਕੌਰ ਬੀ.ਏ. ਭਾਗ-ਪਹਿਲਾ, ਦੂਜਾ ਸਥਾਨ
ਅਰਸ਼ਦੀਪ ਕੌਰ ਬੀ.ਐਸਸੀ. ਮੈਡੀਕਲ ਭਾਗ-ਦੂਜਾ, ਤੀਜਾ ਸਥਾਨ
2. ਲੋਂਗ ਜੰਪ (Long Jump) ਲੜਕੀਆਂ
ਸੁਰਭੀ, ਬੀ.ਏ. ਭਾਗ-ਤੀਜਾ, ਪਹਿਲਾ ਸਥਾਨ
ਅਵਨੀਤ ਕੌਰ, ਬੀ.ਏ. ਭਾਗ-ਤੀਜਾ, ਦੂਜਾ ਸਥਾਨ
ਪ੍ਰਭਸ਼ਰਨ ਕੌਰ, ਬੀ.ਏ. ਭਾਗ-ਪਹਿਲਾ, ਤੀਜਾ ਸਥਾਨ
3. 800 ਮੀਟਰ ਦੌੜ ਲੜਕੇ
ਦਿਲਸ਼ਾਦ ਖਾਨ, ਬੀ.ਏ. ਭਾਗ-ਤੀਜਾ, ਪਹਿਲਾ ਸਥਾਨ
ਅਭਿਸ਼ੇਕ, ਬੀ.ਏ. ਭਾਗ-ਪਹਿਲਾ, ਦੂਜਾ ਸਥਾਨ
ਹਰਵਿੰਦਰ ਸਿੰਘ, ਬੀ.ਏ. ਭਾਗ-ਦੂਜਾ, ਤੀਜਾ ਸਥਾਨ
4. ਟ੍ਰਿਪਲ ਜੰਪ (Triple Jump) ਲੜਕੇ
ਰਮਨਦੀਪ ਸਿੰਘ ਬੀ.ਏ. ਭਾਗ-ਦੂਜਾ, ਪਹਿਲਾ ਸਥਾਨ
ਮਨਜੋਤ ਸਿੰਘ ਬੀ.ਏ. ਭਾਗ-ਪਹਿਲਾ, ਦੂਜਾ ਸਥਾਨ
ਤਰੂਨ ਕੁਮਾਰ, ਬੀ.ਕਾਮ ਆਨਰਜ਼ ਭਾਗ-ਪਹਿਲਾ, ਤੀਜਾ ਸਥਾਨ
5. ਸਾਟ ਪੁਟ (Shot Put) ਲੜਕੇ
ਗੁਰਮੀਤ ਸਿੰਘ, ਬੀ.ਏ. ਭਾਗ-ਦੂਜਾ, ਪਹਿਲਾ ਸਥਾਨ
ਸੰਦੀਪ ਸਿੰਘ, ਬੀ.ਏ. ਭਾਗ-ਦੂਜਾ, ਦੂਜਾ ਸਥਾਨ
ਪਰਮਿੰਦਰ ਸਿੰਘ, ਬੀ.ਏ. ਭਾਗ-ਦੂਜਾ, ਪਹਿਲਾ ਸਥਾਨ
ਪ੍ਰਿੰਸੀਪਲ
ਸਰਕਾਰੀ ਮਹਿੰਦਰਾ ਕਾਲਜ
ਪਟਿਆਲਾ।