Patiala Money Changer duped of 4 lakh in currency exchange deal
August 22, 2022 - PatialaPolitics
Patiala Money Changer duped of 4 lakh in currency exchange deal
ਅਸ਼ੋਕ ਕੁਮਾਰ ਦੀ ਏ.ਸੀ ਮਾਰਕਿਟ ਪਟਿਆਲਾ ਵਿਖੇ ਬਾਹਰਲੇ ਦੇਸ਼ਾਂ ਦੀ ਕਰੰਸੀ ਬਦਲਣ ਦੀ ਦੁਕਾਨ ਹੈ। ਮਿਤੀ 20-08-22 ਨੂੰ ਸਮਾ ਕਰੀਬ ਸ਼ਾਮ 4 ਵਜੇ ਮੁਦਈ ਦੇ ਲੜਕੇ ਅਸ਼ੀਸ਼ ਗਰਗ ਨੂੰ ਮੋ. ਨੰ. 88109-70864 ਤੋ ਕਾਲ ਆਈ ਕੀ ਉਹ ਹੋਟਲ ਤੇ ਬੋਲ ਰਹੇ ਹਨ, ਉਹਨਾ 200 ਅਮੇਰੀਕਨ ਡਾਲਰ ਬਦਲਵਾਉਣੇ ਹਨ, ਜੋ ਅਸ਼ੋਕ ਨੇ ਦੁਕਾਨ ਤੇ ਕੰਮ ਕਰਦੇ ਰਮਨਜੀਤ ਸਿੰਘ ਨੂੰ ਭੇਜ ਕੇ ਬਦਲਵਾ ਦਿੱਤੇ, ਜੋ ਬਾਅਦ ਵਿੱਚ ਉਸੇ ਨੰਬਰ ਤੇ ਦੁਬਾਰਾ ਫੋਨ ਆਇਆ ਕਿ 2 ਹੋਰ ਕਸਟਮਰ ਆਏ ਹਨ ਤੇ ਉਹਨਾ 5000 ਡਾਲਰ ਬਦਲਣੇ ਹਨ, ਜਿਸਤੇ ਅਸ਼ੋਕ ਨੇ ਬਣਦੀ ਰਕਮ 4 ਲੱਖ 5 ਹਜਾਰ ਰੁਪਏ ਆਪਣੇ ਵਰਕਰ ਰਮਨਜੋਤ ਸਿੰਘ ਹੱਥ ਦੁਬਾਰਾ ਹੋਟਲ ਭੇਜ ਦਿੱਤੇ। ਜੋ ਰਮਨਜੋਤ ਨੇ ਉਹ ਪੈਸੇ ਹੋਟਲ ਪਹੁੰਚ ਕੇ ਪਹਿਲੇ ਵਾਲੇ 02 ਨਾ-ਮਾਲੂਮ ਵਿਅਕਤੀਆਨ ਨੂੰ ਦੇ ਦਿੱਤੇ ਜੋ ਪੈਸੇ ਲੈ ਕੇ ਗਿਣਨ ਬਾਹਨੇ ਰਮਨਜੋਤ ਸਿੰਘ ਨੂੰ ਉਥੇ ਬਿਠਾ ਕੇ ਆਪ ਮੌਕੇ ਤੋਂ ਫ਼ਰਾਰ ਹੋ ਗਏ ਅਤੇ ਵਾਪਿਸ ਨਹੀਂ ਆਏ। ਜੋ ਹੋਟਲ ਤੋਂ ਪਤਾ ਕਰਨ ਤੋਂ ਪਤਾ ਚੱਲਿਆ ਕਿ ਇਹ ਮੋਬਾਇਲ ਨੰ. ਹੋਟਲ ਦ ਸਟਾਫ ਦਾ ਨਹੀ ਹੈ ਤੇ ਨਾ ਹੀ ਹੋ ਦੋਨਾ ਵਿਅਕਤੀਆਨ ਨੂੰ ਜਾਣਦੇ ਹਨ। ਜੋ ਦੋਨਾ ਨਾ-ਮਾਲੂਮ ਵਿਅਕੀਆਨ ਡਾਲਰ ਬਦਲਵਾਉਣ ਬਹਾਨੇ ਅਸ਼ੋਕ ਨਾਲ 4 ਲੱਖ 5 ਹਜਾਰ ਰੁਪਏ ਦੀ ਠੱਗੀ ਮਾਰੀ ਹੈ। ਪਟਿਆਲਾ ਪੁਲਿਸ ਨੇ ਨਾ ਮਾਲੂਮ ਬੰਦਿਆਂ ਤੇ ਧਾਰਾ FIR No. 139 DTD 21- 08-22 U/S 420,120-B IPC ਲਗਾ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ