Patiala police arrested 2 liquor smugglers with 40 boxes
August 30, 2022 - PatialaPolitics
Patiala police arrested 2 liquor smugglers with 40 boxes
ਪਟਿਆਲਾ ਪੁਲਿਸ ਵੱਲੋਂ 2 ਸਰਾਬ ਤਸਕਰ ਨੂੰ 40 ਪੇਟੀਆਂ ਸਰਾਬ ਅਤੇ ਗੱਡੀ ਸਮੇਤ ਕਾਬੂ
ਸ੍ਰੀ ਦੀਪਕ ਪਾਰੀਕ, ਆਈ.ਪੀ.ਐਸ, ਸੀਨੀਅਰ ਕਪਤਾਨ ਪੁਲਿਸ ਪਟਿਆਲਾ ਨੇ ਪ੍ਰੈਸ ਨੋਟ ਜਾਰੀ ਕਰਦਿਆਂ ਦੱਸਿਆ ਨਸ਼ਾ ਤਸਕਰਾਂ ਵਿਰੁੱਧ ਚਲਾਈ ਗਈ ਮੁੰਹਿਮ hat 5 ਉਸ ਵਕਤ ਕਾਮਯਾਬੀ ਮਿਲੀ ਜਦੋਂ ਸ੍ਰੀ ਹਰਬੀਰ ਸਿੰਘ ਅਟਵਾਲ ਪੀ.ਪੀ.ਐਸ, ਕਪਤਾਨ ਪੁਲਿਸ, ਇੰਨਵੈਸਟੀਗੇਸਨ ਅਤੇ ਸ੍ਰੀ ਸੁਖਅੰਮ੍ਰਿਤ ਸਿੰਘ ਰੰਧਾਵਾ ਪੀ.ਪੀ.ਐਸ.ਡੀ.ਐਸ.ਪੀ (ਡਿਟੈਕਟਿਵ) ਪਟਿਆਲਾ ਦੀ ਨਿਗਰਾਨੀ ਹੇਠ ਇੰਸਪੈਕਟਰ ਸ਼ਮਿੰਦਰ ਸਿੰਘ ਇੰਚਾਰਜ ਸੀ.ਆਈ.ਏ.ਪਟਿਆਲਾ ਵੱਲੋਂ ਸਮੇਤ ਪੁਲਿਸ ਪਾਰਟੀ ਨੇ ਦੋਸੀਆਨ ਸਲਵਿੰਦਰ ਸਿੰਘ ਉਰਫ ਛਿੰਦਾ ਪੁੱਤਰ ਬਲਵਿੰਦਰ ਸਿੰਘ ਵਾਸੀ ਪਿੰਡ ਬੁੱਢਣਪੁਰ ਥਾਣਾ ਸਨੌਰ ਜਿਲ੍ਹਾ ਪਟਿਆਲਾ ਅਤੇ ਮਨਦੀਪ ਸਿੰਘ ਉਰਫ ਗੱਗੂ ਪੁੱਤਰ ਦਰਸਨ ਸਿੰਘ ਵਾਸੀ ਪਿੰਡ ਸੀਲ ਥਾਣਾ ਘਨੌਰ ਜਿਲ੍ਹਾ ਪਟਿਆਲਾ ਨੂੰ ਗ੍ਰਿਫਤਾਰ ਕਰਕੇ ਇੰਨ੍ਹਾ ਪਾਸੋਂ 40 ਪੇਟੀਆਂ (480 ਬੋਤਲਾਂ ਸਰਾਬ) ਦੇਸੀ ਠੇਕਾ ਬ੍ਰਾਮਦ ਕਰਨ ਦੀ ਸਫਲਤਾ ਹਾਸਲ ਕੀਤੀ ਹੈ ।
ਜਿੰਨ੍ਹਾ ਨੇ ਅੱਗੇ ਸੰਖੇਪ ਵਿੱਚ ਦੱਸਿਆ ਕਿ ਮਿਤੀ 29.08.2022 ਨੂੰ ਏ.ਐਸ.ਆਈ ਪਵਨ ਕੁਮਾਰ ਸੀ.ਆਈ.ਏ ਸਟਾਫ ਪਟਿਆਲਾ ਸਮੇਤ ਪੁਲਿਸ ਪਾਰਟੀ ਦੇ ਬਰਾਏ ਤਲਾਸ ਮੌਕੀ ਪੁਰਸਾਂ ਦੇ ਸਬੰਧ ਵਿੱਚ ਬਹਾਦਰਗੜ੍ਹ ਮੋਜੂਦ ਸੀ ਜਿੱਥੇ ਨਾਕਾਬੰਦੀ ਕਰਕੇ ਆਉਣ ਜਾਣ ਵਾਲੇ ਵਿਅਕਤੀਆਂ ਚੈਕਿੰਗ ਕੀਤੀ ਜਾ ਰਹੀ ਸੀ ਤਾਂ ਦੋਰਾਨੇ ਨਾਕਾਬੰਦੀ ਸਲਵਿੰਦਰ ਸਿੰਘ ਉਰਫ ਛਿੰਦਾ ਪੁੱਤਰ ਬਲਵਿੰਦਰ ਸਿੰਘ ਵਾਸੀ ਪਿੰਡ ਬੁੱਢਣਪੁਰ ਥਾਣਾ ਸਨੌਰ ਜਿਲ੍ਹਾ ਪਟਿਆਲਾ ਅਤੇ ਮਨਦੀਪ ਸਿੰਘ ਉਰਫ ਗੱਗੂ ਪੁੱਤਰ ਦਰਸ਼ਨ ਸਿੰਘ ਵਾਸੀ ਪਿੰਡ ਸੀਲ ਥਾਣਾ ਘਨੌਰ ਜਿਲ੍ਹਾ ਪਟਿਆਲਾ ਨੂੰ ਕਾਰ ਨੰਬਰੀ PB-11CX-4553 ਮਾਰਕਾ ਸਵੀਫਟ ਪਰ ਰਾਜਪੁਰਾ ਸਾਇਡ ਤੋਂ ਆਉਦਿਆਂ ਨੂੰ ਕਾਬੂ ਕੀਤਾ ਜਿਹਨਾ ਦੇ ਕਬਜਾ ਵਾਲੀ ਉਕਤ ਕਾਰ ਦੀ ਤਲਾਸੀ ਦੌਰਾਨ 40 ਪੇਟੀਆਂ ਸਰਾਬ ਜੋ ਕੁੱਲ 480 ਬੋਲਤਾ ਸਰਾਬ ਦੇਸੀ ਮਾਰਕਾ EMPIRE No. 01 Mota Santra (For Sale in Chandigarh (UT) only) ਬ੍ਰਾਮਦ ਹੋਣ ਪਰ ਮੁਕੱਦਮਾ ਨੰ 134 ਮਿਤੀ 29.08.2022 ਅ/ਧ 61,78(2) /1/14 ਐਕਸਾਇਜ ਐਕਟ ਥਾਣਾ ਸਦਰ ਪਟਿਆਲਾ ਦਰਜ ਕੀਤਾ ਗਿਆ ਹੈ ।
ਦੋਸੀਆਨ ਬਾਰੇ ਜਾਣਕਾਰੀ :- ਐਸ.ਐਸ.ਪੀ.ਪਟਿਆਲਾ ਨੇ ਦੱਸਿਆ ਕਿ ਸਲਵਿੰਦਰ ਸਿੰਘ ਉਰਫ ਛਿੰਦਾ ਦਾ ਕਰੀਮੀਨਲ ਪਿਛੋਕੜ ਹੈ ਜਿਸ ਦੇ ਖਿਲਾਫ ਬਾਹਰਲੇ ਰਾਜਾ ਵਿਚੋਂ ਸਸਤੀ ਸ਼ਰਾਬ ਲਿਆਕੇ ਵੇਚਣ ਦੇ 10 ਮੁਕੱਦਮੇ ਜਿਲ੍ਹਾ ਪਟਿਆਲਾ ਵਿਖੇ ਦਰਜ ਹਨ ਇਸ ਤਰਾ ਹੀ ਮਨਦੀਪ ਸਿੰਘ ਉਰਫ ਗੁੱਗੂ ਦੇ ਖਿਲਾਫ ਵੀ ਕਈ ਮੁਕੱਦਮੇ ਦਰਜ ਹਨ।ਇਥੇ ਇਹ ਵੀ ਵਰਣਨਯੋਗ ਹੈ ਕਿ ਦੋਸ਼ੀ ਸਲਵਿੰਦਰ ਸਿੰਘ ਉਰਫ ਛਿੰਦਾ ਮ:ਨੰ: 119/2021 ਥਾਣਾ ਅਰਬਨ ਅਸਟੇਟ ਪਟਿਆਲਾ ਜੋ ਕਿ ਜਾਅਲੀ ਸਰਾਬ ਤਿਆਰ ਕਰਨ ਵਾਲੀ ਫੈਕਟਰੀ ਵਾਲੇ ਕੇਸ ਵਿੱਚੋਂ ਕਰੀਬ 20 ਦਿਨ ਪਹਿਲਾ ਹੀ ਜ਼ਮਾਨਤ ਪਰ ਜੇਲ ਤੋਂ ਬਾਹਰ ਆਇਆ ਹੈ ਜਿਸਨੇ ਜੇਲ ਤੋਂ ਬਾਹਰ ਆਉਂਦੇ ਹੀ ਫਿਰ hat 3 ਸਰਾਬ ਵੇਚਣ ਦਾ ਧੰਦਾ ਸ਼ੁਰੂ ਕਰ ਦਿੱਤਾ ਸੀ।ਜਿਹਨਾ ਵੱਲੋਂ ਇਹ ਬਰਾਮਦਾ ਸਰਾਬ ਚੰਡੀਗੜ੍ਹ (ਯੂ.ਟੀ) ਤੋਂ ਸਸਤੇ ਰੇਟ ਪਰ ਲਿਆਕੇ ਪਟਿਆਲਾ ਵਿਖੇ ਆਪਣੇ ਗਾਹਕਾ ਨੂੰ ਵੇਚਣੀ ਸੀ।ਦੋਸੀਆਨ hat 6 ਅੱਜ ਪੇਸ ਅਦਾਲਤ ਕਰਕੇ 2 ਦਿਨ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ ਹੈ ਜਿਹਨਾ ਪਾਸੋ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾਵੇਗੀ।