Patiala to be Beggar Free Soon

September 3, 2022 - PatialaPolitics

Patiala to be Beggar Free Soon

Patiala to be Beggar Free Soon

ਪਟਿਆਲਾ ਨੂੰ ਭੀਖ ਮੰਗਦੇ ਬੱਚਿਆਂ ਤੋਂ ਮੁਕਤ ਸ਼ਹਿਰ ਬਣਾਉਣ ਲਈ ਜ਼ਿਲ੍ਹਾ ਪ੍ਰਸ਼ਾਸਨ ਨੇ ਇੱਕ ਪ੍ਰਾਜੈਕਟ ਉਲੀਕਣ ਲਈ ਸਮਾਜ ਸੇਵੀ ਸੰਸਥਾਵਾਂ ਦਾ ਸਹਿਯੋਗ ਲਿਆ ਹੈ। ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਦੀ ਅਗਵਾਈ ਹੇਠ ਇੱਥੇ ਹੋਈ ਇੱਕ ਮੀਟਿੰਗ ‘ਚ ਹਰ ਹਾਥ ਕਲਮ ਐਸੋਸੀਏਸ਼ਨ ਤੇ ਪਲੇਵੇਜ ਸਕੂਲ ਨੇ ਆਪਣਾ ਸਹਿਯੋਗ ਦੇਣ ਦੀ ਸਹਿਮਤੀ ਪ੍ਰਗਟਾਈ ਹੈ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਸੜਕਾਂ ‘ਤੇ ਭੀਖ ਮੰਗਦੇ ਬੱਚਿਆਂ ਦਾ ਭਵਿੱਖ ਸੁਨਿਹਰਾ ਬਣਾਉਣ ਲਈ ਉਨ੍ਹਾਂ ਨੂੰ ਸਿੱਖਿਅਤ ਕਰਨ ਤੇ ਹੁਨਰਮੰਦ ਬਣਾਉਣ ਦੀ ਤਜਵੀਜ਼ ਹੈ ਤਾਂ ਕਿ ਉਹ ਭੀਖ ਮੰਗਣ ਦੀ ਥਾਂ ਕੁਝ ਕਮਾ ਕੇ ਖਾਣ, ਇਸ ਲਈ ਸਮਾਜ ਸੇਵੀ ਸੰਸਥਾਵਾਂ ਦਾ ਸਹਿਯੋਗ ਬਹੁਤ ਜਰੂਰੀ ਹੈ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਇਸ ਬਾਬਤ ਇੱਕ ਪ੍ਰਾਜੈਕਟ ਉਲੀਕਿਆ ਗਿਆ ਹੈ ਅਤੇ ਜਲਦੀ ਹੀ ਸਬੰਧਤ ਸੰਸਥਾਵਾਂ ਨਾਲ ਐਮ.ਓ.ਯੂ. ਕੀਤਾ ਜਾਵੇਗਾ।
ਸਾਕਸ਼ੀ ਸਾਹਨੀ ਨੇ ਕਿਹਾ ਕਿ ਪਹਿਲੇ ਪੜਾਅ ਤਹਿਤ ਸ਼ਹਿਰ ਦਾ ਲੀਲਾ ਭਵਨ ਚੌਂਕ ਲਿਆ ਜਾਵੇਗਾ, ਜਿੱਥੇ ਕੁੱਝ ਬੱਚੇ ਆਮ ਹੀ ਗੁਬਾਰੇ ਜਾਂ ਕੁਝ ਹੋਰ ਵਸਤਾਂ ਵੇਚਣ ਦੇ ਨਾਮ ‘ਤੇ ਭੀਖ ਮੰਗਦੇ ਨਜ਼ਰ ਆਉਂਦੇ ਹਨ, ਨੂੰ ਉਨ੍ਹਾਂ ਦੇ ਮਾਪਿਆਂ ਦੀ ਸਹਿਮਤੀ ਨਾਲ ਸਿੱਖਿਅਤ ਤੇ ਹੁਨਰਮੰਦ ਕਰਨ ਦੀ ਤਜਵੀਜ਼ ਹੈ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਉਨ੍ਹਾਂ ਨੇ ਦੋ ਬੱਚਿਆਂ ਨੂੰ ਭੀਖ ਮੰਗਣ ਤੋਂ ਹਟਾ ਕੇ ਹਰ ਹਾਥ ਕਲਮ ਦੇ ਕਬਾੜੀ ਮਾਰਕੀਟ ‘ਚ ਚੱਲਦੇ ਸਕੂਲ ਵਿੱਖ ਦਾਖਲ ਕਰਵਾਇਆ ਹੈ। ਇਸ ਮੌਕੇ ਹਰ ਹਾਥ ਕਲਮ ਦੇ ਹਰਸ਼ ਕੁਠਾਰੀ ਨੇ ਆਪਣੀ ਤਜਵੀਜ਼ ਡਿਪਟੀ ਕਮਿਸ਼ਨਰ ਨਾਲ ਸਾਂਝੀ ਕੀਤੀ। ਜਦੋਂਕਿ ਪਲੇਵੇਜ਼ ਸਕੂਲ ਦੇ ਡਾਇਰੈਕਟਰ ਡਾ. ਰਾਜਦੀਪ ਸਿੰਘ, ਪ੍ਰਿੰਸੀਪਲ ਰਕਸ਼ਾ ਵਰਮਾ ਨੇ ਵੀ ਸਹਿਯੋਗ ਕਰਨ ਦਾ ਭਰੋਸਾ ਦਿੱਤਾ। ਇਸ ਮੌਕੇ ਭੀਖ ਮੰਗਦੇ ਬੱਚਿਆਂ ਦੀ ਭਲਾਈ ਲਈ ਮੇਰਾ ਬਚਪਨ ਪ੍ਰਾਜੈਕਟ ਤਹਿਤ ਇਕੱਠੀ ਕੀਤੇ ਪੈਸੇ ਵੀ ਡਿਪਟੀ ਕਮਿਸ਼ਨਰ ਨੂੰ ਸੌਂਪੇ ਗਏ।
ਮੀਟਿੰਗ ‘ਚ ਐਸ.ਡੀ.ਐਮ. ਡਾ. ਇਸਮਤ ਵਿਜੇ ਸਿੰਘ, ਐਸ.ਡੀ.ਐਮ ਨਾਭਾ ਕੰਨੂ ਗਰਗ, ਸਹਾਇਕ ਕਮਿਸ਼ਨਰ (ਯੂ.ਟੀ.) ਡਾ. ਅਕਸ਼ਿਤਾ ਗੁਪਤਾ, ਡੀ.ਡੀ.ਐਫ. ਪ੍ਰਿਆ ਸਿੰਘ, ਜ਼ਿਲ੍ਹਾ ਬਾਲ ਸੁਰੱਖਿਆ ਅਫ਼ਸਰ ਸ਼ਾਇਨਾ ਕਪੂਰ ਅਤੇ ਰੈਡ ਕਰਾਸ ਦੇ ਸਕੱਤਰ ਪ੍ਰਿਤਪਾਲ ਸਿੰਘ ਸਮੇਤ ਹੋਰ ਅਧਿਕਾਰੀ ਵੀ ਮੌਜੂਦ ਸਨ।