Patiala Politics

Latest Patiala News

Patiala Police conduct search operation against drugs

September 17, 2022 - PatialaPolitics

Patiala Police conduct search operation against drugs

ਪੰਜਾਬ ਪੁਲਸ ਨੇ ਨਸ਼ੇ ਖਿਲਾਫ ਵੱਡਾ ਸਰਚ ਆਪ੍ਰੇਸ਼ਨ ਸ਼ੁਰੂ ਕੀਤਾ ਹੈ। ਇਹ ਸਰਚ ਆਪ੍ਰੇਸ਼ਨ ਪੂਰੇ ਸੂਬੇ ਅੰਦਰ ਸ਼ੁਰੂ ਕੀਤਾ ਗਿਆ। ਜਿਸਦੇ ਅਧੀਨ ਨਸ਼ਾ ਤਸਕਰਾਂ ਦੇ ਘਰਾਂ ਤੇ ਹੋਰ ਠਿਕਾਣਿਆਂ ਦੀ ਤਲਾਸ਼ੀ ਲਈ ਜਾ ਰਹੀ ਹੈ। ਪਟਿਆਲਾ ਚ ਨਸ਼ਾ ਤਸਕਰਾਂ ਦੇ ਘਰਾਂ ਦੀ ਤਲਾਸ਼ੀ ਲੈਣ ਏਡੀਜੀਪੀ ਏ.ਐਸ ਰਾਏ ਖੁਦ ਪੁੱਜੇ। ਏਡੀਜੀਪੀ ਨੇ ਕਿਹਾ ਕਿ ਨਸ਼ੇ ਨੂੰ ਲੈ ਕੇ ਜੀਰੋ ਟਾਲਰੇਂਸ ਦੀ ਨੀਤੀ ਹੈ। ਨਸ਼ਾ ਤਸਕਰਾਂ ਦੀਆ ਪ੍ਰਾਪਰਟੀਆਂ ਦੀ ਵੀ ਰਿਪੋਰਟ ਤਿਆਰ ਹੋ ਰਹੀ ਹੈ।

ਨਸ਼ੇ ਖਿਲਾਫ ਮੁਹਿੰਮ ਦੇ ਅਧੀਨ ਪੁਲਸ ਜਿਲ੍ਹਾ ਖੰਨਾ ਚ ਏਡੀਜੀਪੀ ਏ.ਐਸ ਰਾਏ ਖੁਦ ਘਰਾਂ ਦੀ ਤਲਾਸ਼ੀ ਲੈਣ ਪੁੱਜੇ। ਕੁਮਾਰ ਸਭਾ ਦੇ ਬੈਕ ਸਾਈਡ ਵਾਲੀ ਜਗ੍ਹਾ ਇਲਾਕੇ ਚ ਨਸ਼ਾ ਤਸਕਰਾਂ ਦੇ ਘਰ ਤਲਾਸ਼ੀ ਲਈ ਗਈ। ਨੇ ਕਿਹਾ ਕਿ ਇਸ ਮੁਹਿੰਮ ਦਾ ਮਕਸਦ ਨਸ਼ਾ ਤਸਕਰਾਂ ਅੰਦਰ ਪੁਲਸ ਦਾ ਖੌਫ ਬਰਕਰਾਰ ਰੱਖਣਾ ਹੈ। ਇਸਦੇ ਨਾਲ ਹੀ ਨਸ਼ਾ ਤਸਕਰਾਂ ਦੀ ਪ੍ਰਾਪਰਟੀ ਦੀ ਵੀ ਰਿਪੋਰਟ ਤਿਆਰ ਹੋ ਰਹੀ ਹੈ। ਨਸ਼ੇ ਨੂੰ ਲੈ ਕੇ ਜੀਰੋ ਟਾਲਰੇਂਸ ਦੀ ਨੀਤੀ ਰਹੇਗੀ।