Over 1 lakh kids given polio drops in Patiala

September 18, 2022 - PatialaPolitics

Over 1 lakh kids given polio drops in Patiala

Over 1 lakh kids given polio drops in Patiala

ਪਲਸ ਪੋਲੀਓ ਮੁਹਿੰਮ ਦੇ ਪਹਿਲੇ ਦਿਨ ਇੱਕ ਲੱਖ ਦੋ ਹਜਾਰ ਸੱਤ ਸੋ ਚਾਲੀ ( 1,02,740) ਬੱਚਿਆਂ ਨੂੰ ਪਿਲਾਈਆਂ ਪੋਲੀਓ ਬੂੰਦਾਂ।
ਡਿਪਟੀ ਕਮਿਸ਼ਨਰ ਵੱਲੋਂ ਲੀਲਾ ਭਵਨ ਵਿਖੇ ਲਗਾਏ ਪੋਲਿਓ ਬੂਥ ਦਾ ਕੀਤਾ ਉਦਘਾਟਨ ।
ਬੱਚਿਆਂ ਨੂੰ ਪੋਲੀਓ ਬੂੰਦਾਂ ਪਿਲਾਉਣ ਦਾ 56 ਫੀਸਦੀ ਟੀਚਾ ਪਹਿਲੇ ਦਿਨ ਕੀਤਾ ਪੁਰਾ।
ਬੁੰਦਾਂ ਪੀਣ ਤੋਂ ਵਾਂਝੇ ਰਹਿ ਗਏ ਬੱਚਿਆਂ ਨੂੰ ਅਗਲੇ ਦੋ ਦਿਨ ਘਰ-ਘਰ ਜਾ ਕੇ ਪਿਲਾਈਆਂ ਜਾਣਗੀਆਂ ਪੋਲੀਓ ਰੋਕੂ ਬੂੰਦਾਂ।
ਪਟਿਆਲਾ 18 ਸਤੰਬਰ ( ) ਸਬ ਰਾਸ਼ਟਰੀ ਟੀਕਾਕਰਨ ਦਿਵਸ ਤਹਿਤ ਜਿਲ੍ਹੇ ਵਿਚ 0 ਤੋਂ 5 ਸਾਲ ਤੱਕ ਦੇ ਬੱਚਿਆਂ ਨੂੰ ਪੋਲੀਓ ਰੋਕੂ ਦਵਾਈ ਦੀਆਂ ਬੂੰਦਾਂ ਪਿਲਾਉਣ ਦੀ ਪੱਲਸ ਪੋਲੀਓ ਮੁਹਿੰਮ ਦੀ ਸ਼ੁਰੂਆਤ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਵੱਲੋ ਜਿਲ੍ਹਾ ਸਿਹਤ ਵਿਭਾਗ ਅਧੀਨ ਆਉਂਦੇ ਕਮਿਉਨਿਟੀ ਸਿਹਤ ਕੇਂਦਰ ਮਾਡਲ ਟਾਉਨ ਵੱਲੋ ਲੀਲਾ ਭਵਨ ਮਾਰਕਿਟ ਵਿੱਚ ਲਗਾਏ ਪੱਲਸ ਪੋਲੀਓ ਬੂਥ ਦਾ ਉਦਘਾਟਨ ਕਰਕੇ ਪੰਜ ਸਾਲ ਤੱਕ ਦੇ ਬੱਚਿਆਂ ਨੂੰ ਪੋਲੀਓ ਰੋਕੂ ਦਵਾਈ ਦੀਆਂ ਬੂੰਦਾਂ ਪਿਲਾ ਕੇ ਕੀਤੀ। ਇਸ ਮੋਕੇ ਡਾਇਰੈਕਟਰ ਸਿਹਤ ਤੇਂ ਪਰਿਵਾਰ ਭਲਾਈ, ਪੰਜਾਬ ਤੋਂ ਜਿਲ੍ਹੇ ਵਿੱਚ ਮੁਹਿੰਮ ਦੀ ਸੁਪਰਵੀਜਨ ਕਰਨ ਆਏ ਡਿਪਟੀ ਡਾਇਰੈਕਟਰ ਡਾ. ਦਲਬੀਰ ਕੌਰ, ਸਿਵਲ ਸਰਜਨ ਡਾ. ਰਾਜੂ ਧੀਰ, ਜਿਲ੍ਹਾ ਟੀਕਾਕਰਨ ਅਧਿਕਾਰੀ ਡਾ. ਵੀਨੂੰ ਗੋਇਲ , ਕਾਰਜਕਾਰੀ ਸੀਨੀਅਰ ਮੈਡੀਕਲ ਅਫਸਰ ਡਾ. ਰਾਜੀਵ ਟੰਡਨ, ਡਾ. ਆਸ਼ੀਸ਼, ਡਾ. ਸਿਮੀ, ਡਾ. ਕਿਰਨ, ਜਿਲ੍ਹਾ ਮਾਸ ਮੀਡੀਆ ਅਫਸਰ ਕ੍ਰਿਸ਼ਨ ਕੁਮਾਰ, ਡਿਪਟੀ ਮਾਸ ਮੀਡੀਆ ਅਫਸਰ ਭਾਗ ਸਿੰਘ ਅਤੇ ਜਸਜੀਤ ਕੋਰ, ਏ.ਐਨ.ਐਮ ਹਰਦੀਪ ਕੌਰ,ਬਿੱਟੂ ਅਤੇ ਸਟਾਫ ਹਾਜਰ ਸੀ। ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇਂ ਕਿਹਾ ਕਿ ਸਿਹਤ ਵਿਭਾਗ ਦੇ ਇਸ ਉਪਰਾਲੇ ਦਾ ਲੋਕ ਆਪਣੇ ਪੰਜ ਸਾਲ ਤੱਕ ਦੇ ਸਾਰੇ ਬੱਚਿਆਂ ਨੁੰ ਪੋਲੀਓ ਦਵਾਈ ਪਿਲਾ ਕੇ ਵੱਧ ਤੋਂ ਵੱਧ ਲਾਭ ਉਠਾਉਣ ਤਾਂ ਜੋ ਪੋਲੀਓ ਵਰਗੀ ਨਾ ਮੁਰਾਦ ਬਿਮਾਰੀ ਮੁੜ ਸਾਡੇ ਭਾਰਤ ਵਿੱਚ ਪੈਰ ਨਾ ਪਸਾਰ ਸਕੇ।ਉਹਨਾਂ ਦੱਸਿਆ ਕਿ ਇਸ ਵਾਰ ਪੰਜਾਬ ਦੇ ਪਟਿਆਲਾ ਸਮੇਤ 12 ਜਿਲ੍ਹਿਆ ਵਿਚ ਪੰਜ ਸਾਲ ਤੱਕ ਦੇ ਸਾਰੇ ਬੱਚਿਆਂ ਨੂੰ ਅੱਜ ਪੋਲੀਓ ਰੋਕੂ ਦਵਾਈ ਦੀਆਂ ਬੁੰਦਾਂ ਪਿਲਾਈਆ ਜਾ ਰਹੀਆਂ ਹਨ ਅਤੇ ਸਿਹਤ ਵਿਭਾਗ ਵੱਲੋਂ ਜਿਲ੍ਹੇ ਵਿੱਚ 5 ਸਾਲ ਸਾਲ ਤੱਕ ਦੇ ਸਾਰੇ 1,86,780 ਬੱਚਿਆਂ ਨੂੰ ਪੋਲਿਓ ਰੋਕੂ ਦਵਾਈ ਦੀਆਂ ਬੁੰਦਾਂ ਪਿਲਾਉਣ ਲਈ ਜਗ੍ਹਾ-ਜਗ੍ਹਾ 918 ਪੋਲਿਓ ਬੂਥਾ ਤੋਂ ਇਲਾਵਾ 33 ਟ੍ਰਾਂਜਿਟ ਪੁਆਇੰਟ ਤੇਂ ਬੂਥ ਬਣਾਏ ਗਏ ਸਨ ਅਤੇ ਸੱਲਮ ਬਸਤੀਆਂ, ਝੁੱਗੀ ਝਪੋੜੀਆਂ ਅਤੇ ਭੱਠਿਆਂ ਆਦਿ ਨੂੰ ਕਵਰ ਕਰਨ ਲਈ 26 ਮੋਬਾਇਲ ਟੀਮਾਂ ਵੀ ਲਗਾਈਆਂ ਗਈਆਂ ਸਨ ਤਾਂ ਜੋ ਕੋਈ ਵੀ ਪੰਜ ਸਾਲ ਤੱਕ ਦਾ ਬੱਚਾ ਦਵਾਈ ਪੀਣ ਤੋਂ ਵਾਂਝਾ ਨਾ ਰਹਿ ਸਕੇ।
ਸਿਵਲ ਸਰਜਨ ਡਾ. ਰਾਜੂ ਧੀਰ ਨੇ ਕਿਹਾ ਕਿ ਤਿੰਨ ਦਿਨ ਤੱਕ ਚਲਣ ਵਾਲੀ ਇਸ ਮੁਹਿੰਮ ਦੇ ਅੱਜ ਪਹਿਲੇ ਦਿਨ ਜਿਲ੍ਹਾ ਪਟਿਆਲਾ ਵਿਚ 0-5 ਸਾਲ ਤੱਕ ਦੇ ਇੱਕ ਲੱਖ ਦੋ ਹਜਾਰ ਸੱਤ ਸੋ ਚਾਲੀ (1,02,740) ਬੱਚਿਆਂ ਨੇ ਪੋਲੀਓ ਰੋਕੂ ਦਵਾਈ ਦੀਆਂ ਬੂੰਦਾਂ ਪੀਤੀਆ। ਜਿਸ ਨਾਲ ਬੱਚਿਆਂ ਨੂੰ ਦਵਾਈ ਪਿਲਾਉਣ ਦਾ 56 ਫੀਸਦੀ ਟੀਚਾ ਪਹਿਲੇ ਦਿਨ ਪੂਰਾ ਕਰ ਲਿਆ ਹੈ ਅਤੇ ਅੱਜ ਕਿਸੇ ਕਾਰਣ ਬੂਥਾਂ ਤੇਂ ਪੋਲੀਓ ਵੈਕਸੀਨ ਦੀਆਂ ਬੂੰਦਾਂ ਪੀਣ ਤੋਂ ਵਾਂਝੇ ਰਹਿ ਗਏ ਬੱਚਿਆਂ ਨੂੰ ਸਿਹਤ ਟੀਮਾਂ ਵੱਲੋਂ 19 ਸਤੰਬਰ ਅਤੇ 20 ਸਤੰਬਰ ਨੂੰ ਘਰ-ਘਰ ਜਾ ਕੇ ਪੋਲੀਓ ਵੈਕਸੀਨ ਦੀਆਂ ਬੂੰਦਾਂ ਪਿਲਾਈਆਂ ਜਾਣਗੀਆਂ।ਉਹਨਾਂ ਲੋਕਾਂ ਨੂੰ ਆਪਣੇ ਬੱਚਿਆਂ ਨੂੰ ਪੋਲੀਓ ਬੁੰਦਾਂ ਪਿਲਾਉਣ ਲਈ ਸਿਹਤ ਵਿਭਾਗ ਦਾ ਸਹਿਯੋਗ ਦੇਣ ਦੀ ਅਪੀਲ ਵੀ ਕੀਤੀ। ਇਸ ਤੋਂ ਬਾਦ ਸਿਵਲ ਸਰਜਨ ਰਾਜੂ ਧੀਰ ਵੱਲੋਂ ਪੀ.ਆਰ.ਟੀ.ਸੀ. ਬੱਸ ਸਟੈਂਡ ਵਿਖੇ ਪਟਿਆਲਾ ਸੋਸ਼ਲ ਵੈਲਫੈਅਰ ਸੋਸਾਇਟੀ ਦੇ ਸਹਿਯੋਗ ਨਾਲ ਲਗਾਏ ਗਏ ਪੱਲਸ ਪੋਲੀਓ ਕੈਂਪ ਦਾ ਉਦਘਾਟਨ ਵੀ ਪੰਜ ਸਾਲ ਤੱਕ ਦੇ ਬੱਚਿਆਂ ਨੂੰ ਪੋਲੀਓ ਰੋਕੂ ਦਵਾਈ ਦੀਆਂ ਬੁੰਦਾਂ ਪਿਲਾ ਕੇ ਕੀਤੀ।ਇਸ ਮੋਕੇ ਪਟਿਆਲਾ ਸੋਸ਼ਲ ਵੈਲਫੈਅਰ ਸੋਸਾਇਟੀ ਦੇ ਪ੍ਰਧਾਨ ਵਿਜੈ ਗੋਇਲ, ਹਰਬੰਸ ਬਾਂਸਲ, ਰਾਕੇਸ਼ ਜਿੰਦਲ, ਅਜੀਤ ਸਿੰਘ ਭੱਟੀ, ਦੀਪਕ ਜੈਨ, ਲਕਸ਼ਮੀ ਗੁਪਤਾ, ਉਂਕਾਰ ਸਿੰਘ ਵੀ ਹਾਜਰ ਸਨ।
ਫੋਟੋ ਕੈਪਸ਼ਨ:-1.ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਲੀਲਾ ਭਵਨ ਵਿਖੇ ਲਗਾਏ ਪੋਲੀਓ ਬੂਥ ਤੇਂ ਬੱਚਿਆਂ ਨੂੰ ਦਵਾਈ ਪਿਲਾ ਕੇ ਜਿਲ੍ਹੇ ਵਿੱਚ ਮੁਹਿੰਮ ਦੀ ਸ਼ੁਰੂਆਤ ਕਰਵਾਉਂਦੇ ਹੋਏ। ਨਾਲ ਹਨ ਡਿਪਟੀ ਡਾਇਰੈਕਟਰ ਡਾ. ਦਲਬੀਰ ਕੌਰ, ਸਿਵਲ ਸਰਜਨ ਡਾ. ਰਾਜੂ ਧੀਰ ਅਤੇ ਡਾ. ਵੀਨੂੰ ਗੋਇਲ।