Patiala: Cash stolen from Sahni Bakery owner’s car
September 20, 2022 - PatialaPolitics
Patiala: Cash stolen from Sahni Bakery owner’s car
ਪਟਿਆਲਾ ਦੇ ਲਾਹੌਰੀ ਗੇਟ ਵਿਖੇ ਦਿਨ ਦਿਹਾੜੇ ਇਕ ਗੱਡੀ ਦਾ ਸ਼ੀਸ਼ਾ ਤੋੜ ਕੇ ਉਸ ਵਿੱਚੋਂ ਛੇ ਲੱਖ ਰੁਪਏ ਚੋਰੀ ਕਰਨ ਦਾ ਮਾਮਲਾ ਸਾਹਮਣੇ ਆਇਆ
ਅੱਜ ਦਿਨ ਦਿਹਾਡ਼ੇ ਇਕ ਗੱਡੀ ਦਾ ਸ਼ੀਸ਼ਾ ਤੋੜ ਕੇ ਉਸ ਵਿਚੋਂ ਛੇ ਲੱਖ ਰੁਪਏ ਦੀ ਨਗਦੀ ਲੈ ਕੇ ਚੋਰ ਫਰਾਰ ਹੋ ਗਏ ਉਕਤ ਮਾਲਕ ਨੇ ਦੱਸਿਆ ਕਿ ਉਸ ਨੇ ਆਪਣੀ ਗੱਡੀ ਸਵੇਰੇ ਗਿਆਰਾਂ ਵਜੇ ਦੇ ਕਰੀਬ ਲਾਹੌਰੀ ਗੇਟ ਸੜਕ ਦੇ ਨਾਲ ਖੜ੍ਹੀ ਕੀਤੀ ਸੀ ਅਤੇ ਗੱਡੀ ਵਿੱਚ ਛੇ ਲੱਖ ਰੁਪਏ ਵਾਲਾ ਬੈਗ ਚੁੱਕਣਾ ਭੁੱਲ ਗਏ ਅਤੇ ਜਦੋਂ ਉਨ੍ਹਾਂ ਨੇ ਆਪਣੇ ਨੌਕਰ ਨੂੰ ਗੱਡੀ ਵਿੱਚੋਂ ਇਹ ਬੈਗ ਚੁੱਕਣ ਲਈ ਭੇਜਿਆ ਤਾਂ ਗੱਡੀ ਦਾ ਸ਼ੀਸ਼ਾ ਟੁੱਟਾ ਹੋਇਆ ਸੀ ਅਤੇ ਉਸ ਵਿੱਚ ਬੈਗ ਗਾਇਬ ਸੀ ਉਕਤ ਮਾਲਕ ਨੇ ਕਿਹਾ ਕਿ ਪੁਲਸ ਆਪਣੀ ਜਾਂਚ ਕਰ ਰਹੀ ਅਤੇ ਉਨ੍ਹਾਂ ਨੂੰ ਉਮੀਦ ਹੈ ਕਿ ਇਸ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਦੋਸ਼ੀ ਨੂੰ ਜਲਦ ਹੀ ਗ੍ਰਿਫਤਾਰ ਕਰੇਗੀ।