Punjab:Unemployed linemen climbed to high voltage tower

September 20, 2022 - PatialaPolitics

Punjab:Unemployed linemen climbed to high voltage tower

ਪਟਿਆਲਾ ਚ ਬੇਰੁਜ਼ਗਾਰ ਲਾਈਨਮੈਨਾਂ ਵੱਲੋਂ ਪਿਛਲੇ 56 ਦਿਨਾਂ ਤੋਂ ਪਾਵਰਕਾਮ ਦੇ ਦਫਤਰ ਮੂਹਰੇ ਧਰਨਾ ਜਾਰੀ ਹੈ, ਪਾਵਰਕਾਮ ਵੱਲੋਂ ਸੁਣਵਾਈ ਨਾ ਹੋਣ ਕਾਰਨ ਅੱਜ ਸਵੇਰੇ ਬੇਰੁਜ਼ਗਾਰ ਲਾਈਨਮੈਨ ਗੁਪਤ ਐਕਸ਼ਨ ਕਰਦਿਆਂ ਪਟਿਆਲਾ-ਸੰਗਰੂਰ ਰੋਡ ਸਥਿਤ ਹਾਈ ਵੋਲਟੇਜ ਟਾਵਰ ‘ਤੇ ਚੜ੍ਹ ਗਏ।
ਪ੍ਰਦਰਸ਼ਨ ਕਰਦੇ ਬੇਰੁਜ਼ਗਾਰਾਂ ਨੇ ਧਮਕੀ ਦਿੱਤੀ ਹੈ ਕਿ ਜੇਕਰ ਪੰਜਾਬ ਸਰਕਾਰ ਤੇ ਪਾਵਰਕਾਮ ਦੀ ਮੈਨੇਜਮੈਂਟ ਵੱਲੋਂ ਉਨ੍ਹਾਂ ਦੀਆਂ ਮੰਗਾਂ ਪੂਰੀਆਂ ਨਾ ਕੀਤੀਆਂ ਗਈਆਂ ਤਾਂ ਉਹ ਖ਼ੁਦ ਨੂੰ ਕਰੰਟ ਲਗਾ ਕੇ ਖੁਦਕੁਸ਼ੀ ਕਰ ਲੈਣਗੇ। ਯੁਨੀਅਨ ਆਗੂਆਂ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਸਾਡੀਆਂ ਮੰਗਾਂ ਨਾ ਮੰਨੀਆਂ ਤਾਂ ਸੰਘਰਸ਼ ਹੋਰ ਵੀ ਤੇਜ਼ ਕੀਤਾ ਜਾਵੇਗਾ।