Patiala Politics

Latest Patiala News

Waterlogging makes lives of Patiala villager miserable

September 27, 2022 - PatialaPolitics

Waterlogging makes lives of Patiala villager miserable

ਪਟਿਆਲਾ ਦੇ ਦੇਵੀਗੜ੍ਹ ਦੇ ਨਜ਼ਦੀਕ ਇਤਿਹਾਸਕ ਪਿੰਡ ਮੱਘਰ ਸਾਹਿਬ ਵਿਖੇ ਬਰਸਾਤੀ ਪਾਣੀ ਦੀ ਨਿਕਾਸੀ ਨਾ ਹੋਣ ਕਰਕੇ ਲੋਕਾਂ ਵਿੱਚ ਰੋਸ ਪਾਇਆ ਜਾ ਰਿਹੈ ।ਪਟਿਆਲਾ ਜ਼ਿਲ੍ਹੇ ਵਿੱਚ ਪਿਛਲੇ ਦਿਨੀਂ ਪਈ ਭਾਰੀ ਬਾਰਸ਼ ਨਾਲ ਕਿਸਾਨਾਂ ਦਾ ਕਾਫੀ ਨੁਕਸਾਨ ਹੋ ਗਿਆ ਕਿਸਾਨਾਂ ਵੱਲੋਂ ਉਗਾਈ ਹੋਈ ਫਸਲ ਇਸ ਬਰਸਾਤੀ ਪਾਣੀ ਦੇ ਵਿਚ ਡੁੱਬ ਗਈ। ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਚਰਨ ਛੋਹ ਪ੍ਰਾਪਤ ਇਸ ਧਰਤੀ ਤੇ ਸਥਿਤ ਗੁਰਦੁਆਰਾ ਸਾਹਿਬ ਵੀ ਪਾਣੀ ਨਾਲ ਜਲਥਲ ਹੋ ਗਿਆ। ਪਿੰਡ ਮੱਘਰ ਦੇ ਲੋਕਾਂ ਨੇ ਕਿਹਾ ਕਿ ਪਿੰਡ ਦੇ ਵਿਚ ਇਕ ਸੂਆ ਲੰਘਦਾ ਜਿਸ ਦੀ ਸਫ਼ਾਈ ਲਈ ਉਨ੍ਹਾਂ ਨੇ ਕਈ ਵਾਰ ਪ੍ਰਸ਼ਾਸਨ ਦੇ ਧਿਆਨ ਵਿੱਚ ਲਿਆਂਦਾ ਸੀ ਪਰ ਉਸ ਸੂਏ ਦੀ ਸਫ਼ਾਈ ਨਾ ਹੋਣ ਕਰਕੇ ਬਰਸਾਤ ਦਾ ਪਾਣੀ ਉਨ੍ਹਾਂ ਦੇ ਪਿੰਡ ਵਿੱਚ ਦਾਖ਼ਲ ਹੋ ਗਿਆ ਜਿਸ ਕਰਕੇ ਉਨ੍ਹਾਂ ਦੀਆਂ ਫਸਲਾਂ ਦਾ ਤਾਂ ਨੁਕਸਾਨ ਹੋਇਆ ਹੀ ਹੈ ਨਾਲ ਹੀ ਗੁਰੂ ਘਰ ਵਿੱਚ ਵੀ ਪਾਣੀ ਜਮ੍ਹਾਂ ਹੋ ਗਿਆ। ਪਿੰਡ ਦੀ ਪੰਚਾਇਤ ਨੇ ਫੰਡ ਇਕੱਠੇ ਕਰਕੇ ਮਤਾ ਪਾਸ ਕਰਕੇ ਇਸ ਸੂਏ ਦੀ ਸਫ਼ਾਈ ਕਰਵਾਉਣ ਲਈ ਨਹਿਰੀ ਵਿਭਾਗ ਨੂੰ ਪ੍ਰਪੋਜ਼ਲ ਭੇਜੀ ਸੀ ਪਰ ਉਨ੍ਹਾਂ ਨੇ ਇਸ ਪ੍ਰਪੋਜ਼ਲ ਨੂੰ ਰੱਦ ਕਰ ਦਿੱਤਾ ਅਤੇ ਕੋਈ ਵੀ ਇੰਤਜਾਮ ਇਸ ਸੂਏ ਦੀ ਸਫ਼ਾਈ ਲਈ ਨਹੀਂ ਕੀਤਾ ਗਿਆ ਉਨ੍ਹਾਂ ਦੇ ਪਿੰਡ ਵਿੱਚ ਲੋਕਾਂ ਦੀ ਸਾਰ ਲੈਣ ਨਹੀਂ ਪਹੁੰਚੇ