Patiala Shocker: Man Stabbed to Death in Broad Day Light

September 30, 2022 - PatialaPolitics

Patiala Shocker: Man Stabbed to Death in Broad Day Light

ਬੀਤੇ ਦਿਨੀਂ ਪਟਿਆਲਾ ਭਾਦਸੋਂ ਨੇੜੇ ਇਕ ਕਤਲ ਮਾਮਲਾ ਸਾਮਣੇ ਆਇਆ ਹੈ ਜਿਸ ਵਿਚ ਪੰਕਜ ਕੁਮਾਰ ਦੀ ਮਾਸੀ ਦਾ ਲੜਕਾ ਵਿਕਾਸ ਕੁਮਾਰ ਪੁੱਤਰ ਪ੍ਰਭਾਤ ਸਿੰਘ ਵਾਸੀ ਜਿਲਾ ਚੰਬ ਹਿਮਾਚਲ ਪ੍ਰਦੇਸ਼ ਵੀ ਉਸਦੇ ਨਾਲ ਹੀ ਠੇਕੇ ਤੇ ਕੰਮ ਕਰਦਾ ਸੀ ਜੋ ਮਿਤੀ 29/9/22 ਸਮਾਂ 4.25 ਪੀ.ਐਮ ਤੇ ਵਿਕਾਸ ਕੁਮਾਰ ਠੇਕੇ ਤੇ ਹਾਜਰ ਸੀ ਅਤੇ ਪੰਕਜ ਅੰਦਰ ਬੈਠਾ ਸੀ, ਜੋ ਇੱਕ ਮੂੰਹ ਬੰਨ ਨਾ-ਮਾਲੂਮ ਵਿਅਕਤੀ ਆਇਆ ਤੇ ਸ਼ਰਾਬ ਦੀ ਮੰਗ ਕੀਤੀ, ਜਦੋਂ ਵਿਕਾਸ ਬੋਤਲ ਲੈਣ ਲਈ ਪਿੱਛੇ ਮੁੜਿਆ ਤਾ ਉਹ ਬੰਦਾ ਕਾਊਂਟਰ ਟੱਪ ਕੇ ਅੰਦਰ ਆ ਗਿਆ ਅਤੇ ਆਪਣੇ ਹੱਥ ਵਿੱਚ ਫੜ੍ਹੇ ਚਾਕੂ ਨਾਲ ਵਿਕਾਸ ਦੀ ਗਰਦਨ ਤੇ ਵਾਰ ਕੀਤਾ, ਜਿਸ ਕਾਰਨ ਉਹ ਜਮੀਨ ਤੇ ਡਿੱਗ ਗਿਆ ਅਤੇ ਡਿੱਗੇ ਹੋਏ ਦੇ ਵੀ ਪੇਟ ਤੇ ਵਾਰ ਕੀਤੇ, ਜੋ ਪੰਕਜ ਦੇ ਰੋਲਾ ਪਾਉਣ ਤੇ ਉਹ ਕਾਊਟਰ ਟੱਪ ਕੇ ਭੱਜ ਗਿਆ, ਪੰਕਜ ਪਿੱਛੇ ਭੱਜਿਆ ਤਾ ਉਹ ਠੇਕੇ ਦੇ ਨਾਲ ਸੱਜੇ ਪਾਸੇ ਗਲੀ ਵਿੱਚ ਖੜ੍ਹੇ ਆਪਣੇ ਸਾਇਕਲ ਤੇ ਸਵਾਰ ਹੋ ਕੇ ਫਰਾਰ ਹੋ ਗਿਆ, ਜਦੋਂ ਵਿਕਾਸ ਨੂੰ ਹਸਪਤਾਲ ਲੈਜਾਇਆ ਗਿਆ ਤਾਂ ਡਾਕਟਰਾਂ ਨੇ ਉਸਨੂੰ ਮ੍ਰਿਤਕ ਕਰਾਰ ਦੇ ਦਿੱਤਾ। ਇਸਦੀ ਵਜ੍ਹਾ ਕੋਈ ਰੰਜਸ਼ ਦਸੀ ਜਾ ਰਹੀ ਹੈ। ਪਟਿਆਲਾ ਪੁਲਿਸ ਦੋਸ਼ੀ ਦੀ ਭਾਲ ਕਰ ਰਹੀ ਹੈ ਤੇ ਜਲਦ ਹੀ ਅਗਲੀ ਕਾਰਵਾਈ ਸ਼ੁਰੂ ਕੀਤੀ ਜਾਏਗੀ। ਪੁਲੀਸ ਨੇ ਧਾਰਾ FIR No. 301 DTD 29-09-22 U/S 302 IPC ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

 

 

 

View this post on Instagram

 

A post shared by Patiala Politics (@patialapolitics)