Civil Surgeon Patiala Conducts Surprise Check At Hospitals
October 4, 2022 - PatialaPolitics
Civil Surgeon Patiala Conducts Surprise Check At Hospitals
ਸਿਵਲ ਸਰਜਨ ਵੱਲੋਂ ਦੇਰ ਰਾਤ ਸਿਹਤ ਸੰਸਥਾਂਵਾ ਦੀ ਕੀਤੀ ਅਚਨਚੇਤ ਚੈਕਿੰਗ
ਮਰੀਜਾਂ ਨੂੰ ਦਿੱਤੀਆਂ ਜਾ ਰਹੀਆਂ ਸਿਹਤ ਸਹੁਲਤਾ ਦਾ ਲਿਆ ਜਾਇਜਾ।
ਪਟਿਆਲਾ 4 ਅਕਤੂਬਰ ( ) ਲੋਕਾਂ ਨੂੰ ਸਰਕਾਰੀ ਹਸਪਤਾਲਾ ਵਿੱਚ ਮਿਆਰੀ ਸਿਹਤ ਸਹੁਲਤਾਂ ਪ੍ਰਦਾਨ ਕਰਵਾਉਣ ਅਤੇ ਸਿਹਤ ਸੰਸਥਾਂਵਾ ਵਿੱਚ ਇਲਾਜ ਕਰਵਾਉਣ ਆਏ ਮਰੀਜਾਂ ਨੂੰ ਦਿੱਤੀਆਂ ਜਾ ਰਹੀਆਂ ਸਿਹਤ ਸਹੂਲਤਾਂ ਦਾ ਜਾਇਜਾ ਲੈਣ ਲਈ ਉੱਚ ਅਧਿਕਾਰੀਆਂ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਸਿਵਲ ਸਰਜਨ ਡਾ. ਰਾਜੂ ਧੀਰ ਵੱਲੋਂ ਬੀਤੀ ਦੇਰ ਰਾਤ ਪ੍ਰਾਇਮਰੀ ਸਿਹਤ ਕੇਂਦਰ ਕੌਲੀ ਅਤੇ ਸਿਵਲ ਹਸਪਤਾਲ ਰਾਜਪੁਰਾ ਦਾ ਦੋਰਾ ਕੀਤਾ।ਦੋਰੇ ਦੋਰਾਣ ਉਹਨਾਂ ਹਸਪਤਾਲਾ ਵਿੱਚ ਸਾਫ ਸਫਾਈ ਅਤੇ ਦਵਾਈਆਂ ਦੀ ਉਪਲਭਧਤਾ ਬਾਰੇ ਜਾਇਜਾ ਲਿਆ।ਸਿਵਲ ਹਸਪਤਾਲ ਰਾਜਪੁਰਾ ਵਿਖੇ ਦੋਰੇ ਦੋਰਾਣ ਵਾਰਡਾਂ ਦਾ ਦੌਰਾ ਕਰਨ ਮੋਕੇ ਉਹਨਾਂ ਦਾਖਲ ਮਰੀਜਾਂ ਦਾ ਹਾਲ ਚਾਲ ਪੁੱਛਿਆ ਅਤੇ ਉਹਨਾਂ ਤੋਂ ਕੀਤੇ ਜਾ ਰਹੇ ਮੁਫਤ ਇਲਾਜ ਬਾਰੇ ਜਾਣਿਆ।ਜਿਸ ਤੇਂ ਮਰੀਜਾਂ ਵੱਲੋਂ ਸੰਤੁਸ਼ਟੀ ਪ੍ਰਗਟਾਈ ਗਈ।ਸਾਫ ਸਫਾਈ ਨੂੰ ਲ਼ੇ ਕੇ ਉਹਨਾਂ ਸਟਾਫ ਨੂੰ ਹਦਾਇਤਾਂ ਜਾਰੀ ਕੀਤੀਆਂ ਕਿ ਹਸਪਤਾਲਾ ਨੂੰ ਹਮੇਸ਼ਾ ਸਾਫ ਸੁਥਰਾ ਰੱਖਣਾ ਯਕੀਨੀ ਬਣਾਇਆ ਜਾਵੇ।ਇਸ ਮੋਕੇ ਉਹਨਾਂ ਖੁਦ ਮੋਕੇ ਤੇਂ ਸਫਾਈ ਸੇਵਕਾ ਤੋਂ ਵਾਸ਼ ਵੇਸਨਾ ਦੀ ਸਫਾਈ ਵੀ ਕਰਵਾਈ।ਉਹਨਾਂ ਮੋਕੇ ਤੇਂ ਮੋਜੂਦ ਡਾਕਟਰਾਂ ਅਤੇ ਸਟਾਫ ਨੂੰ ਹਦਾਇਤਾਂ ਜਾਰੀ ਕਰਦੇ ਕਿਹਾ ਕਿ ਮਰੀਜਾਂ ਦੇ ਇਲਾਜ ਵਿੱਚ ਕਿਸੇ ਕਿਸਮ ਦੀ ਕੁਤਾਹੀ ਬਰਦਾਸ਼ਤ ਨਹੀ ਹੋਵੇਗੀ।ਉਹਨਾਂ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਵੀ ਸਿਹਤ ਅਧਿਕਾਰੀਆਂ ਵੱਲੋਂ ਅਜਿਹੀਆਂ ਅਚਨਚੇਤ ਚੇਕਿੰਗਾ ਜਾਰੀ ਰਹਿਣਗੀਆਂ