Patiala: FIR against 5 in Sandeep Sunny Murder case

October 9, 2022 - PatialaPolitics

Patiala: FIR against 5 in Sandeep Sunny Murder case

ਸਨੌਰ ਦੇ ਖਾਲਸਾ ਕਲੋਨੀ ਵਸਨੀਕ ਸੰਦੀਪ ਕੁਮਾਰ ਸਨੀ 26 ਸਾਲ ਦਾ ਦੇਰ ਰਾਤ ਘਰੋਂ ਬੁਲਾ ਕੇ ਕਥਿਤ ਤੌਰ ਤੇ ਤੇਜਧਾਰ ਹਥਿਆਰਾਂ ਨਾਲ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ।

ਮਿਤੀ 7/10/22 ਨੂੰ ਸ਼ਾਮ ਨੂੰ ਖਾਲਸਾ ਕਲੋਨੀ ਸਨੋਰ ਵਿੱਚ ਪਏ ਖਾਲੀ ਪਲਾਟਾ ਵਿੱਚ ਮੁੰਡਿਆ ਦੀ ਆਪਸ ਵਿੱਚ ਲੜਾਈ ਹੋ ਗਈ ਸੀ, ਜੋ ਸੰਦੀਪ ਸਿੰਘ ਵੱਲੋਂ ਮੁੰਡਿਆ ਨੂੰ ਸਮਝਾ ਕੇ ਸਮਝੌਤਾ ਕਰਵਾ ਦਿੱਤਾ ਸੀ,ਪਰ ਇਹਨਾ ਮੁੰਡਿਆ ਵਿੱਚੋ ਇੱਕ ਲਲਿਤ ਕੁਮਾਰ ਵੀ ਸ਼ਾਮਿਲ ਸੀ, ਜੋ ਇਸ ਸਮਝੌਤੇ ਨਾਲ ਸਹਿਮਤ ਨਹੀ ਸੀ,ਜੋ ਸੰਦੀਪ ਨਾਲ ਤਕਰਾਰਬਾਜੀ ਕਰਨ ਲੱਗ ਪਏ,ਦੋਸ਼ੀ ਜਸ਼ਨਪ੍ਰੀਤ ਸਿੰਘ ਨੇ ਆਪਣੇ ਹੱਥ ਵਿੱਚ ਫੜ੍ਹੀ ਕਿਰਪਾਨ ਦਾ ਵਾਰ ਸੰਦੀਪ ਦੇ ਪੇਟ ਵਿੱਚ ਕੀਤਾ ਅਤੇ ਬਾਕੀ ਮੁੰਡਿਆ ਕੋਲ ਵੀ ਹਥਿਆਰ ਸਨ, ਜਿਹਨਾ ਨੇ ਸੰਦੀਪ ਤੇ ਵਾਰ ਕੀਤੇ ਅਤੇ ਸੰਦੀਪ ਦੇ ਪਿਤਾ ਦੇ ਰੌਲਾ ਪਾਉਣ ਤੇ ਜਾਨੋ ਮਾਰਨ ਦੀਆਂ ਧਮਕੀਆਂ ਦੇ ਕੇ ਮੌਕੇ ਤੋ ਫਰਾਰ ਹੋ ਗਏ, ਜਦੋਂ ਸੰਦੀਪ ਸਿੰਘ ਨੂੰ ਰਾਜਿੰਦਰਾ ਹਸਪਤਾਲ ਲੈਜਾਇਆ ਗਿਆ ਤਾ ਡਾਕਟਰਾਂ ਨੇ ਉਸਨੂੰ ਮ੍ਰਿਤਕ ਕਰਾਰ ਦੇ ਦਿੱਤਾ। ਪਟਿਆਲਾ ਪੁਲਿਸ ਨੇ ਲਲਿਤ, ਜਸ਼ਨਪ੍ਰੀਤ, ਬਲੂ, ਚੰਚਲ ਤੇ ਪਵਨ ਦੇ ਖ਼ਿਲਾਫ਼ ਧਾਰਾ FIR No. 95 DTD 08-10-22 U/S
302,506,148,149 IPC ਲਗਾ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ

 

 

View this post on Instagram

 

A post shared by Patiala Politics (@patialapolitics)