Dr. Varinder Garg joined as Civil Surgeon Patiala

November 10, 2022 - PatialaPolitics

Dr. Varinder Garg joined as Civil Surgeon Patiala

ਪਟਿਆਲਾ 10 ਨਵੰਬਰ ( ) ਪੰਜਾਬ ਸਰਕਾਰ ਸਿਹਤ ਤੇ ਪਰਿਵਾਰ ਭਲਾਈ ਵਿਭਾਗ ਦੇ ਹੁਕਮਾਂ ਅਨੁਸਾਰ ਡਾ. ਵਰਿੰਦਰ ਗਰਗ ਨੇਂ ਜਿਲ੍ਹਾ ਪਟਿਆਲਾ ਵਿਖੇ ਬਤੋਰ ਸਿਵਲ ਸਰਜਨ ਆਪਣਾ ਅਹੁਦਾ ਸੰਭਾਲ ਲਿਆ ਹੈ।ਜਿਕਰਯੋਗ ਹੈ ਕਿ ਡਾ. ਵਰਿੰਦਰ ਗਰਗ ਜੋ ਕਿ ਅੱਖਾਂ ਦੇ ਮਾਹਰ ਡਾਕਟਰ ਹਨ ਅਤੇ ਬਤੋਰ ਸੀਨੀਅਰ ਮੈਡੀਕਲ ਅਫਸਰ ਮਾਤਾ ਕੁਸ਼ਲਿਆ ਹਸਪਤਾਲ ਵਿੱਚ ਆਪਣੀਆਂ ਸੇਵਾਵਾਂ ਦੇ ਰਹੇ ਸਨ ਨੂੰ ਬੀਤੇ ਦਿਨੀ ਪੰਜਾਬ ਸਰਕਾਰ ਸਿਹਤ ਤੇਂ ਪਰਿਵਾਰ ਭਲਾਈ ਪੰਜਾਬ ਵੱਲੋਂ ਵਿਭਾਗ ਵਿੱਚ ਦਿੱਤੀਆ ਜਾ ਰਹੀਆ ਚੰਗੀਆ ਸੇਵਾਵਾਂ ਬਦਲੇ ਪਦ ਉਨਤ ਕਰਕੇ ਸਿਵਲ ਸਰਜਨ ਪਟਿਆਲਾ ਦੀ ਅਸਾਮੀ ਤੇਂ ਲਗਾਇਆ ਗਿਆ ਸੀ।ਪੰਜਾਬ ਸਰਕਾਰ ਦੇ ਹੁਕਮਾਂ ਦੀ ਪਾਲਣਾ ਕਰਦੇ ਹੋਏ ਅੱਜ ਡਾ. ਵਰਿੰਦਰ ਗਰਗ ਵੱਲੋਂ ਬਤੋਰ ਸਿਵਲ ਸਰਜਨ ਆਪਣਾ ਅਹੁਦਾ ਸੰਭਾਲ ਲਿਆ ਹੈ।ਅਹੁਦਾ ਸੰਭਾਲਣ ਤੇਂ ਦਫਤਰ ਵਿਖੇ ਸਮੂਹ ਸਿਹਤ ਪ੍ਰੋਗਰਾਮ ਅਫਸਰਾਂ ਅਤੇ ਸਟਾਫ ਵੱਲਂੋ ਉਹਨਾਂ ਦਾ ਨਿੱਘਾ ਸਵਾਗਤ ਕੀਤਾ ਅਤੇ ਮੁਬਾਰਕਬਾਦ ਦਿੱਤੀ।ਉਹਨਾਂ ਕਿਹਾ ਕਿ ਪੰਜਾਬ ਸਰਕਾਰ ਸਿਹਤ ਵਿਭਾਗ ਵੱਲੋਂ ਜੋ ਜਿਮ੍ਹੇਵਾਰੀ ਉਹਨਾਂ ਨੂੰ ਸੋਂਪੀ ਗਈ ਹੈ ਉਹ ਉਸ ਨੂੰ ਪੁਰੀ ਇਮਾਨਦਾਰੀ ਅਤੇ ਮਿਹਨਤ ਨਾਲ ਨਿਭਾਉਣਗੇ ਅਤੇ ਸਿਹਤ ਵਿਭਾਗ ਵੱਲਂੋ ਦਿੱਤੀਆਂ ਜਾ ਰਹੀਆਂ ਮਿਆਰੀ ਸਿਹਤ ਸਹੂਲਤਾਂ ਨੂੰ ਜਿਲ੍ਹੇ ਦੇ ਸਾਰੇ ਨਾਗਰਿਕਾਂ ਤੱਕ ਪੰਹੁਚਾਉਣ ਲਈ ਵਚਨਬੱਧ ਹੋਣਗੇ।ਦਫਤਰ ਸਿਵਲ ਸਰਜਨ ਵਿਖੇ ਕੰਮ ਲਈ ਆਉਣ ਵਾਲੇ ਲੋਕਾਂ ਦੀਆਂ ਸਮੱਸਿਆਵਾਂ ਦਾ ਪਹਿਲ ਦੇ ਅਧਾਰ ਤੇ ਹੱਲ ਕੀਤਾ ਜਾਵੇਗਾ।ਪੰਜਾਬ ਸਰਕਾਰ ਸਿਹਤ ਵਿਭਾਗ ਵੱਲੋ ਸਮੇਂ ਸਮਂੇ ਤੇ ਸਿਹਤ ਪ੍ਰੋਗਰਾਮਾਂ ਸਬੰਧੀ ਜੋ ਵੀ ਦਿੱਤੇ ਟੀਚੇ ਉਹਨਾਂ ਨੂੰ ਦਿੱਤੇ ਜਾਣਗੇ ,ਉਹ ਮਿਥੇ ਸਮਂੇ ਵਿੱਚ ਪੂਰੇ ਕਰਵਾਏ ਜਾਣਗੇ।ਭ੍ਰਿਸ਼ਟਾਚਾਰ ਵਿਰੁੱਧ ਜੀਰੋ ਟੋਲਰੈਂਸ ਦੀ ਨੀਤੀ ਅਪਨਾਈ ਜਾਵੇਗੀ।ਉਹਨਾਂ ਸਮੂਹ ਸਟਾਫ ਨੁੰ ਕਿਹਾ ਕਿ ਉਹ ਆਪਣੀ ਡਿਉਟੀ ਪੁਰੀ ਇਮਾਨਦਾਰੀ ਅਤੇ ਲਗਨ ਨਾਲ ਕਰਣ ਅਤੇ ਡਿਉਟੀ ਦੋਰਾਣ ਸਮੇਂ ਦੀ ਪਾਬੰਦੀ ਦਾ ਖਾਸ ਖਿਆਲ ਰੱਖਿਆ ਜਾਵੇ।