Reports of Fire at iZech Sports shop Patiala

November 14, 2022 - PatialaPolitics

Reports of Fire at iZech Sports shop Patiala


ਪਟਿਆਲਾ ਦੇ ਚੌਰਾ ਰੋਡ ਸਥਿਤ ਬਲਜੀਤ ਕਾਲੋਨੀ ਵਿਖੇ ਬਣੇ ਖੇਡਾਂ ਦੇ ਸ਼ੋਅਰੂਮ ‘ਚ ਤੜਕਸਾਰ ਅੱਗ ਲੱਗ ਗਈ। ਇਸ ਦਾ ਪਤਾ ਲੱਗਦਿਆਂ ਹੀ ਗੁਆਂਢੀਆਂ ਵੱਲੋਂ ਤੁਰੰਤ ਹੀ ਫਾਇਰ ਬ੍ਰਿਗੇਡ ਵਿਭਾਗ ਨੂੰ ਸੂਚਨਾ ਦਿੱਤੀ ਗਈ। ਸੂਚਨਾ ਮਿਲਦਿਆਂ ਹੀ ਮੌਕੇ ‘ਤੇ ਪੁੱਜੀ ਫਾਇਰ ਬ੍ਰਿਗੇਡ ਦੀ ਟੀਮ ਵੱਲੋਂ ਪੂਰੀ ਮੁਸਤੈਦੀ ਦੇ ਨਾਲ ਅੱਗ ‘ਤੇ ਕਾਬੂ ਪਾ ਲਿਆ ਗਿਆ ਹੈ ਪ੍ਰੰਤੂ ਉਦੋਂ ਤੱਕ ਸ਼ੋਅਰੂਮ ਦੇ ਵਿਚ ਪਿਆ ਸਾਮਾਨ ਸੜ ਕੇ ਸੁਆਹ ਹੋ ਚੁੱਕਿਆ ਸੀ।