Patiala: Lady arrested with over 10,000 tramadol pills

November 22, 2022 - PatialaPolitics

Patiala: Lady arrested with over 10,000 tramadol pills

ਗੋਲੀਆ ਦਾ ਧੰਦਾ ਕਰਨ ਵਾਲੀ ਔਰਤ ਥਾਣਾ ਅਨਾਜ ਮੰਡੀ ਪਟਿਆਲਾ ਦੀ ਪੁਲਿਸ ਵੱਲੋਂ ਕਾਬੂ, 10,300 ਨਸੀਲੀਆ ਗੋਲੀਆ ਬਰਾਮਦ ਸ੍ਰੀ:ਵਰੁਣ ਸਰਮਾ,ਆਈ.ਪੀ.ਐਸ,ਸੀਨੀਅਰ ਕਪਤਾਨ ਪੁਲਿਸ ਪਟਿਆਲਾ ਨੇ ਪ੍ਰੈੱਸ ਨੋਟ ਰਾਹੀਂ ਜਾਣਕਾਰੀ ਦਿੰਦਿਆਂ ਦੱਸਿਆ ਕਿ ਸ੍ਰ:ਹਰਵੀਰ ਸਿੰਘ ਅਟਵਾਲ ਪੀ.ਪੀ.ਐਸ, ਕਪਤਾਨ ਪੁਲਿਸ, ਇੰਨਵੈਸਟੀਗੇਸ਼ਨ, ਪਟਿਆਲਾ, ਸ਼੍ਰੀ ਜ਼ਸਵਿੰਦਰ ਸਿੰਘ ਟਿਵਾਣਾ, ਉੱਪ ਕਪਤਾਨ ਪੁਲਿਸ, ਸਿਟੀ-2 ਪਟਿਆਲਾ, ਇੰਸਪੈਕਟਰ ਅਮਨਦੀਪ ਸਿੰਘ, ਮੁੱਖ ਅਫਸਰ,ਥਾਣਾ ਅਨਾਜ ਮੰਡੀ ਪਟਿਆਲਾ ਵੱਲੋ ਸਮੱਗਲਰਾਂ ਖਿਲਾਫ ਸ਼ੁਰੂ ਕੀਤੀ ਗਈ ਮੁਹਿੰਮ ਨੂੰ ਉਸ ਵਕਤ ਕਾਮਯਾਬੀ ਮਿਲੀ ਜਦੋਂ ਮਿਤੀ 21-11-2022 ਨੂੰ ਮਨਜੀਤ ਕੋਰ ਉਰਫ ਬਲਜੀਤ ਕੌਰ ਪਤਨੀ ਬਾਰੂ ਸਿੰਘ ਵਾਸੀ ਪਿੰਡ ਆਕੜ ਜਿਲਾ ਪਟਿਆਲਾ ਨੂੰ ਗ੍ਰਿਫਤਾਰ ਕਰਕੇ ਉਸ ਪਾਸੋਂ 10,300 ਨਸੀਲੀਆ ਗੋਲੀਆ ਦੀ ਬ੍ਰਾਮਦਗੀ ਕੀਤੀ ਗਈ । ਸ੍ਰੀ: ਵਰੁਣ ਸਰਮਾ ਨੇ ਅੱਗੇ ਵਿਸਥਾਰ ਨਾਲ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮਿਤੀ 21-11-2022 ਨੂੰ ਏ.ਐਸ.ਆਈ. ਜਸਪਾਲ ਸਿੰਘ ਸਮੇਤ ਪੁਲਿਸ ਪਾਰਟੀ ਦੇ ਪਿੰਡ ਚਲੈਲਾ ਗੇਟ ਪਟਿਆਲਾ ਵਿਖੇ ਮੌਜੂਦ ਸੀ ਤਾਂ ਉਥੇ ਇੱਕ ਔਰਤ ਖੜੀ ਸੀ ਜਿਸ ਦੇ ਹੱਥ ਵਿਚ ਇੱਕ ਪਲਾਸਟਿਕ ਦਾ ਥੈਲਾ ਫੜਿਆ ਹੋਇਆ ਸੀ ਜਿਸ ਨੇ ਪੁਲਿਸ ਪਾਰਟੀ ਨੂੰ ਦੇਖ ਕੇ ਪਲਾਸਟਿਕ ਥੈਲਾ ਗੇਟ ਦੇ ਪਿੱਛੇ ਸੁੱਟ ਦਿੱਤਾ ਜਿਸਨੂੰ ਕਿ ਸ਼ੱਕ ਦੀ ਬਿਨਾਹ ਪਰ ਕਾਬੂ ਕਰਕੇ ਜਾਬਤੇ ਅਨੁਸਾਰ ਤਲਾਸ਼ੀ ਕਰਨ ਪਰ ਇਸ ਪਾਸੋ 10,300 ਨਸੀਲੀਆ ਗੋਲੀਆ ਬਰਾਮਦ ਹੋਈਆ ਜਿਹਨਾ ਨੂੰ ਕਬਜਾ ਵਿੱਚ ਲੈ ਕੇ ਪੁਲਿਸ ਨੇ ਮੁਕੱਦਮਾ ਨੰਬਰ 173 ਮਿਤੀ 21.11.2022 ਅ/ਧ 22/61/85 NDPS Act ਥਾਣਾ ਅਨਾਜ ਮੰਡੀ ਜਿਲ੍ਹਾ ਪਟਿਆਲਾ ਵਿਖੇ ਦਰਜ ਰਜਿਸਟਰ ਕੀਤਾ ਗਿਆ ਅਤੇ ਦੋਸਣ ਮਨਜੀਤ ਕੋਰ ਉਰਫ ਬਲਜੀਤ ਕੋਰ ਪਤਨੀ ਬਾਰੂ ਸਿੰਘ ਵਾਸੀ ਪਿੰਡ ਆਕੜ ਜਿਲਾ ਪਟਿਆਲਾ ਨੂੰ ਜਾਬਤੇ ਅਨੁਸਾਰ ਗ੍ਰਿਫਤਾਰ ਕੀਤਾ ਗਿਆ ਜੋ ਦੋਸਣ ਪੈਸੇ ਦੇ ਲਾਲਚ ਵਿੱਚ ਆਕਰ ਗੋਲੀਆ ਸਪਲਾਈ ਦਾ ਕੰਮ ਕਰਦੀ ਹੈ ਦੋਸਣ ਨੂੰ ਅੱਜ ਮਾਨਯੋਗ ਅਦਾਲਤ ਵਿੱਚ ਪੇਸ ਕਰਕੇ ਪੁਲਿਸ ਰਿਮਾਂਡ ਹਾਸਲ ਕਰਕੇ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾਵੇਗੀ। ਇਹ ਨਸੀਲੀਆ ਗੋਲੀਆ ਵੇਚਣ ਦੇ ਕਾਰੋਬਾਰ ਵਿੱਚ ਹੋਰ ਕੌਣ ਕੌਣ ਸ਼ਾਮਲ ਹੈ, ਬਾਰੇ ਵੀ ਡੂੰਘਾਈ ਨਾਲ ਤਫਤੀਸ਼ ਕੀਤੀ ਜਾਵੇਗੀ ਅਤੇ ਹੋਰ ਦੋਸੀਆ ਨੂੰ ਵੀ ਗ੍ਰਿਫਤਾਰ ਕੀਤਾ ਜਾਵੇਗਾ।