Zila Parishad Patiala Budget 2018

March 27, 2018 - PatialaPolitics

ਜ਼ਿਲ੍ਹਾ ਪ੍ਰੀਸ਼ਦ ਪਟਿਆਲਾ ਅਤੇ ਜ਼ਿਲ੍ਹੇ ਦੀਆਂ 8 ਪੰਚਾਇਤੀ ਸੰਮਤੀਆਂ ਤੇ ਨਾਲ-ਨਾਲ ਸਾਲ 2018-19 ਲਈ ਜ਼ਿਲ੍ਹੇ ‘ਚ ਮਨਰੇਗਾ ਤਹਿਤ ਹੋਣ ਵਾਲੇ ਕੰਮਾਂ ਦਾ ਸਲਾਨਾ ਬਜਟ ਅੱਜ ਜ਼ਿਲ੍ਹਾ ਪੀ੍ਰਸਦ ਦੀ ਜਨਰਲ ਹਾਊਸ ਦੀ ਮੀਟਿੰਗ ‘ਚ ਸਰਬ ਸੰਮਤੀ ਨਾਲ ਪਾਸ ਕਰ ਦਿੱਤਾ ਗਿਆ ਹੈ।
ਮੀਟਿੰਗ ਦੌਰਾਨ ਜ਼ਿਲ੍ਹਾ ਪ੍ਰੀਸ਼ਦ ਦਾ ਸਲਾਨਾ 37 ਕਰੋੜ 54 ਲੱਖ ਰੁਪਏ ਅਤੇ ਮਨਰੇਗਾ ਦਾ 95 ਕਰੋੜ 12 ਲੱਖ ਰੁਪਏ ਦਾ ਬਜਟ ਪਾਸ ਕਰ ਦਿੱਤਾ ਗਿਆ।
ਜ਼ਿਲ੍ਹਾ ਪ੍ਰੀਸ਼ਦ ਦੇ ਚੇਅਰਮੈਨ ਸ੍ਰੀ ਜਸਪਾਲ ਸਿੰਘ ਕਲਿਆਣ ਦੀ ਪ੍ਰਧਾਨਗੀ ਅਤੇ ਵਧੀਕ ਡਿਪਟੀ ਕਮਿਸ਼ਨਰ ਸ੍ਰੀ ਸੌਕਤ ਅਹਿਮਦ ਪਰੇ, ਜਿਲ੍ਹਾ ਪ੍ਰੀਸ਼ਦ ਪਟਿਆਲਾ ਦੇ ਸਕੱਤਰ ਅਤੇ ਵਧੀਕ ਕਾਰਜਕਾਰੀ ਅਧਿਕਾਰੀ ਸ੍ਰੀ ਚਰਨਜੋਤ ਸਿੰਘ ਵਾਲੀਆ, ਡੀ.ਡੀ.ਪੀ.ਓ ਸ੍ਰੀ ਸੁਰਿੰਦਰ ਸਿੰਘ ਢਿੱਲੋਂ ਦੀ ਮੌਜੂਦਗੀ ਵਿੱਚ ਹੋਈ ਇਸ ਮੀਟਿੰਗ ਵਿੱਚ ਹਾਊਸ ਵੱਲੋਂ ਜਿਲ੍ਹਾ ਪ੍ਰੀਸ਼ਦ ਪਟਿਆਲਾ ਦਾ ਸਾਲ 2018-19 ਦਾ 37,75,00,000 ਰੁਪਏ ਦਾ ਬਜਟ ਪਾਸ ਕੀਤਾ ਗਿਆ। ਇਸੇ ਤਰ੍ਹਾਂ ਜਿਲ੍ਹੇ ਦੀਆਂ ਪੰਚਾਇਤ ਸੰਮਤੀਆਂ ਦੇ ਵੀ ਸਾਲ 2018-19 ਦੇ ਬਜਟ ਸਰਬਸੰਮਤੀ ਨਾਲ ਪ੍ਰਵਾਨ ਕੀਤੇ ਗਏ।
ਹਾਊਸ ਨੇ ਮਨਰੇਗਾ ਸਕੀਮ ਤਹਿਤ ਵੀ ਸਾਲ 2018-19 ਦੇ ਲੇਬਰ ਬਜਟ ਨੂੰ ਪ੍ਰਵਾਨਗੀ ਦਿੱਤੀ ਗਈ। ਅਗਲੇ ਚਾਲੂ ਮਾਲੀ ਸਾਲ ਦੌਰਾਨ 11382 ਕੰਮ ਦਾ ਟੀਚਾ ਰੱਖਿਆ ਗਿਆ ਹੈ ਜਿਸ ਤੋਂ 24,29,190 ਮੈਨਡੇਜ ਜਨਰੇਟ ਹੋਣ ਦੀ ਸੰਭਾਵਨਾ ਹੈ। ਇਹ ਬਜਟ ਤਕਰੀਬਨ 95.13 ਕਰੋੜ ਦਾ ਰੱਖਿਆ ਗਿਆ ਹੈ। ਇਸ ਨਾਲ ਪਿੰਡਾਂ ਵਿੱਚ ਰੂਰਲ ਕੁਨੈਕਟੀਵਿਟੀ, ਖੇਡ ਮੈਦਾਨ, ਭਾਰਤ ਨਿਰਮਾਣ ਰਾਜੀਵ ਗਾਂਧੀ ਸੇਵਾ ਕੇਂਦਰ ਸਾਂਝੀਆ ਥਾਂਵਾਂ ‘ਤੇ ਰੁੱਖ ਲਗਾਉਣ ਦੇ ਕੰਮ ਅਤੇ ਹੜ੍ਹ ਰੋਕੂ ਕੰਮ ਲਏ ਗਏ ਹਨ।
ਪਿਛਲੇ ਚਾਲੂ ਮਾਲੀ ਸਾਲ ਦੌਰਾਨ 40.73 ਕਰੋੜ ਦੇ ਰੁਪਏ ਕੰਮ ਕੀਤੇ ਗਏ ਹਨ ਜਿਸ ਨਾਲ 1,43,565 ਦਿਨਾਂ ਦਾ ਰੁਜਗਾਰ ਲੋਕਾਂ ਨੂੰ ਦਿੱਤਾ ਗਿਆ ਹੈ। ਇਸ ਸਾਲ ਦੌਰਾਨ 44 ਆਂਗਨਵਾੜੀ ਸੈਟਰਾਂ, ਪਲਾਂਟੇਸ਼ਨ 65, ਫਿਸਰੀਜ 4, ਫਲੱਡ ਕੰਟਰੋਲ ਦੇ 40, ਲੈਂਡ ਡਿਵੈਲਪਮੈਂਟ ਦੇ 656, ਰੈਨੋਵੇਸ਼ਨ ਆਫ ਪੋਂਡ ਦੇ 347, ਰੂਰਲ ਕੂਨੈਕਟੀਵਿਟੀ ਦੇ 674, ਪਾਰਕ 18 ਅਤੇ ਨਰਸਰੀਆਂ ਦੇ 7 ਪ੍ਰੋਜੈਕਟ ਤਿਆਰ ਕੀਤੇ ਗਏ ਸਨ।
ਗ੍ਰਾਮੀਣ ਆਵਾਸ ਯੋਜਨਾ ਤਹਿਤ ਸਾਲ 2011 ਦੇ ਆਰਥਿਕ ਅੰਕੜਿਆਂ ਦੇ ਆਧਾਰ ‘ਤੇ ਪਹਿਚਾਣ ਹੋਏ ਵਿਅਕਤੀਆਂ ਦੀ ਗ੍ਰਾਮ ਸਭਾਵਾਂ ਦੁਆਰਾ ਤਸਦੀਕ ਤੋਂ ਬਾਅਦ 3267 ਲਾਭਪਾਤਰੀ ਯੋਗ ਪਾਏ ਗਏ ਸਨ ਅਤੇ ਹੁੱਣ ਤੱਕ 2811 ਲਾਭ ਪਾਤਰੀਆਂ ਦੀ ਰਜਿਸਟਰੇਸ਼ਨ ਕੀਤੀ ਜਾ ਚੁੱਕੀ ਹੈ। ਹੁਣ ਤੱਕ 778 ਲਾਭ ਪਾਤਰੀਆਂ ਨੂੰ ਗਰਾਂਟ ਪ੍ਰਵਾਨ ਕੀਤੀ ਜਾ ਚੁੱਕੀ ਹੈ ਅਤੇ ਹੁਣ ਤੱਕ 549 ਵਿਅਕਤੀਆਂ ਨੂੰ ਪਹਿਲੀ ਕਿਸ਼ਤ ਅਤੇ 210 ਵਿਅਕਤੀਆ ਨੂੰ ਦੂਜੀ ਕਿਸ਼ਤ ਦੀ ਰਾਸੀ ਰਲੀਜ਼ ਕੀਤੀ ਜਾ ਚੁੱਕੀ ਹੈ। ਸਕੀਮ ਤਹਿਤ ਪ੍ਰਤੀ ਲਾਭ ਪਾਤਰੀ ਨੂੰ ਘਰ ਬਣਾਉਣ ਲਈ ਤਿੰਨ ਕਿਸ਼ਤਾਂ ਵਿੱਚ 1,20,000 ਰੁਪਏ ਦੀ ਸਬਸਿਡੀ ਦਿੱਤੀ ਜਾਂਦੀ ਹੈ ਅਤੇ ਲਾਭ ਪਾਤਰੀ ਖੁੱਦ ਲੇਬਰ ਕਰਕੇ ਆਪਣਾ ਘਰ ਆਪਣੀ ਮਰਜੀ ਅਨੁਸਾਰ ਤਿਆਰ ਕਰ ਸਕਦਾ ਹੈ ਅਤੇ ਲੇਬਰ ਦੀ ਅਦਾਇਗੀ ਮਨਰੇਗਾ ਸਕੀਮ ਤਹਿਤ ਦਿੱਤੀ ਜਾਦੀ ਹੈ। ਘਰ ਮੁਕੰਮਲ ਹੋਣ ਤੋਂ ਬਾਅਦ ਮਨਰੇਗਾ ਤਹਿਤ ਲਾਭ ਪਾਤਰੀ ਨੂੰ ਟੁਆਇਲਟ ਬਣਾਉਣ ਲਈ 12,000 ਰੁਪਏ ਦੀ ਰਾਸ਼ੀ ਵੀ ਜਾਰੀ ਕੀਤੀ ਜਾਂਦੀ ਹੈ।
ਇਸ ਮੌਕੇ ਵੱਖ-ਵੱਖ ਪੰਚਾਇਤ ਸੰਮਤੀਆਂ ਦੇ ਚੇਅਰਮੈਨ, ਜ਼ਿਲ੍ਹਾ ਪੀ੍ਰਸ਼ਦ ਦੇ ਮੈਂਬਰ ਅਤੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਮੌਜੂਦ ਸਨ।
ਪੰਚਾਇਤ ਸੰਮਤੀਆਂ ਦੇ ਬਜਟ ਦਾ ਵੇਰਵਾ
ਲੜੀ ਨੰਬਰ
ਪੰਚਾਇਤ ਸੰਮਤੀ ਦਾ ਨਾਮ
ਸਾਲ 2018-19 ਦੀ ਸੰਭਾਵਨ ਅਮਾਦਨ
ਸਾਲ 2018-19 ਦਾ ਸੰਭਾਵਿਤ ਖਰਚਾ
1
ਪਟਿਆਲਾ
19,4191155
17,1069847
2
ਭੁਨਰਹੇੜੀ
2,9222500
2,9160000
3
ਸਨੌਰ
3,2204739
3,1662000
4
ਸਮਾਣਾ
2,2960000
1,9232690
5
ਪਾਤੜਾਂ
2,7440000
2,4548170
6
ਨਾਭਾ
18,1885653
18,1684502
7
ਰਾਜਪੁਰਾ
13,7925000
12,9201036
8
ਘਨੌਰ
16,1416000
15,8896618