BJP leader, wife, 2 children found dead in MP’s Vidisha
January 27, 2023 - PatialaPolitics
BJP leader, wife, 2 children found dead in MP’s Vidisha
ਮੱਧ ਪ੍ਰਦੇਸ਼ ਦੇ ਵਿਦਿਸ਼ਾ ‘ਚ ਭਾਜਪਾ ਆਗੂ ਨੇ ਆਪਣੀ ਪਤਨੀ ਅਤੇ ਦੋ ਬੱਚਿਆਂ ਸਮੇਤ ਜ਼ਹਿਰ ਖਾ ਕੇ ਖੁਦਕੁਸ਼ੀ ਕਰ ਲਈ। ਉਹ ਆਪਣੇ ਦੋ ਪੁੱਤਰਾਂ ਦੀ ਲਾਇਲਾਜ ਬਿਮਾਰੀ ਤੋਂ ਚਿੰਤਤ ਸੀ। ਖੁਦਕੁਸ਼ੀ ਕਰਨ ਤੋਂ ਪਹਿਲਾਂ ਉਸ ਨੇ ਫੇਸਬੁੱਕ ‘ਤੇ ਭਾਵੁਕ ਪੋਸਟ ਵੀ ਪਾਈ ਸੀ। ਦੁਰਗਾਨਗਰ ਦੇ ਭਾਜਪਾ ਮੰਡਲ ਉਪ ਪ੍ਰਧਾਨ ਅਤੇ ਸਾਬਕਾ ਕੌਂਸਲਰ ਸੰਜੀਵ ਮਿਸ਼ਰਾ ਨੇ ਪਰਿਵਾਰ ਸਮੇਤ ਜ਼ਹਿਰ ਖਾ ਲਿਆ ਜਿਸ ਤੋਂ ਬਾਅਦ ਦੋਵੇਂ ਬੱਚਿਆਂ ਅਤੇ ਪਤੀ-ਪਤਨੀ ਨੂੰ ਗੰਭੀਰ ਹਾਲਤ ‘ਚ ਜ਼ਿਲਾ ਹਸਪਤਾਲ ਲਿਆਂਦਾ ਗਿਆ, ਜਿੱਥੇ ਪਹਿਲਾਂ ਦੋਵੇਂ ਪੁੱਤਰਾਂ ਅਤੇ ਬਾਅਦ ‘ਚ ਸੰਜੀਵ ਮਿਸ਼ਰਾ, ਫਿਰ ਪਤਨੀ ਦੀ ਮੌਤ ਹੋ ਗਈ।