Patiala: 2 Close aide of gangster arrested with 3 pistols
June 1, 2023 - PatialaPolitics
Patiala: 2 Close aide of gangster arrested with 3 pistols
ਪਟਿਆਲਾ ਪੁਲਿਸ ਵੱਲੋਂ ਗੈਗਸਟਰਾ ਦੇ 2 ਨਜਦੀਕੀ ਸਾਥੀ 3 ਪਿਸਟਲਾਂ (.32 ਬੋਰ) ਸਮੇਤ ਗ੍ਰਿਫਤਾਰ
ਸ੍ਰੀ ਵਰੁਣ ਸ਼ਰਮਾ, ਆਈ.ਪੀ.ਐਸ, ਸੀਨੀਅਰ ਕਪਤਾਨ ਪੁਲਿਸ, ਨੇ ਪ੍ਰੈਸ ਨੋਟ ਜਾਰੀ ਕਰਦਿਆਂ ਦੱਸਿਆ ਕਿ ਪਟਿਆਲਾ ਪੁਲਿਸ ਨੇ ਅਪਰਾਧਕ ਅਨਸਰਾਂ / ਗੈਗਸਟਰਾਂ ਖਿਲਾਫ ਖਾਸ ਮੁਹਿੰਮ ਚਲਾਈ ਹੋਈ ਹੈ ਜਿਸ ਦੇ ਤਹਿਤ ਹੀ ਪਟਿਆਲਾ ਪੁਲਿਸ ਵੱਲੋਂ ਹਰਿਆਣਾ ਨਾਲ ਲਗਦੇ ਏਰੀਆਂ ਵਿੱਚ ਇੰਟਰਸਟੇਟ ਨਾਕਾਬੰਦੀ/ਪੈਟਰੋਲਿੰਗ ਅਪਰੇਸ਼ਨ ਚਲਾਇਆ ਹੋਇਆ ਹੈ।ਜਿਸਦੇ ਤਹਿਤ ਹੀ ਦੋ ਵੱਖ-ਵੱਖ ਕੇਸਾਂ ਵਿੱਚ ਸ੍ਰੀ ਹਰਬੀਰ ਸਿੰਘ ਅਟਵਾਲ ਪੀ.ਪੀ.ਐਸ, ਕਪਤਾਨ ਪੁਲਿਸ ਇੰਨਵੈਸਟੀਗੇਸ਼ਨ ਪਟਿਆਲਾ, ਸ੍ਰੀ ਸੁਖਅਮ੍ਰਿਤ ਸਿੰਘ ਰੰਧਾਵਾ ਪੀ.ਪੀ.ਐਸ, ਉਪ ਕਪਤਾਨ ਪੁਲਿਸ ਡਿਟੈਕਟਿਵ ਪਟਿਆਲਾ ਅਤੇ ਸ੍ਰੀ ਰਘਬੀਰ ਸਿੰਘ ਪੀ.ਪੀ.ਐਸ, ਉਪ ਕਪਤਾਨ ਪੁਲਿਸ ਸਰਕਲ ਘਨੋਰ, ਇੰਸਪੈਕਟਰ ਸ਼ਮਿੰਦਰ ਸਿੰਘ ਇੰਚਾਰਜ ਸੀ.ਆਈ.ਏ.ਪਟਿਆਲਾ ਅਤੇ ਇੰਸਪੈਕਟਰ ਰਾਹੁਲ ਕੌਸਲ ਮੁੱਖ ਅਫਸਰ ਥਾਣਾ ਸੰਭੂ ਦੀਆਂ ਟੀਮਾਂ ਨੂੰ ਗੈਗਸਟਰਾਂ ਦੇ 2 ਨਜਦੀਕੀ ਸਾਥੀਆਂ ਨੂੰ ਗ੍ਰਿਫਤਾਰ ਕਰਕੇ ਉਹਨਾ ਪਾਸੋਂ ਕੁਲ 3 ਪਿਸਟਲ .32 ਬੋਰ ਸਮੇਤ 16 ਰੋਦ ਬਰਾਮਦ ਕਰਨ ਸਫਲਤਾ ਹਾਸਲ ਹੋਈ ਹੈ।ਸੁਖਜੀਤ ਸਿੰਘ ਉਰਫ ਗੋਲੂ ਪੁੱਤਰ ਲੇਟ ਸਮਸ਼ੇਰ ਸਿੰਘ ਵਾਸੀ ਵਾਰਡ ਨੰਬਰ 17, ਸਹੀਦ ਭਗਤ ਸਿੰਘ ਨਗਰ, ਅਮਲੋਹ ਰੋਡ ਖੰਨਾ ਥਾਣਾ ਸਿਟੀ-2 ਖੰਨਾ ਜਿਲ੍ਹਾ ਖੰਨਾ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਜਿਸ ਪਾਸੋਂ 2 ਪਿਸਟਲ .32 ਬੋਰ ਸਮੇਤ 8 ਰੋਦ ਬਰਾਮਦ ਕੀਤੇ ਗਏ ਹਨ ਅਤੇ ਗੁਰਪ੍ਰੀਤ ਸਿੰਘ ਉਰਫ ਟੱਲੀ ਪੁੱਤਰ ਰਾਮ ਸਿੰਘ ਵਾਸੀ ਗਾਜੇਵਾਸ ਥਾਣਾ ਸਦਰ ਸਮਾਣਾ ਜਿਲ੍ਹਾ ਪਟਿਆਲਾ ਨੂੰ ਵਰਨਾ ਕਾਰ ਰੰਗ ਕਾਲਾ DL-4CAQ-2613 ਪਰ ਕਾਬੂ ਕੀਤਾ ਗਿਆ ਸੀ ਜਿਸ ਪਾਸੋਂ ਇਕ ਪਿਸਟਲ .32 ਬੋਰ ਸਮੇਤ 8 ਰੋਦ ਬਰਾਮਦ ਹੋਏ।
–
ਗ੍ਰਿਫਤਾਰੀ ਅਤੇ ਬ੍ਰਾਮਦਗੀ : • ਐਸ.ਐਸ.ਪੀ.ਪਟਿਆਲਾ ਨੇ ਦੱਸਿਆ ਕਿ ਪਟਿਆਲਾ ਪੁਲਿਸ ਨੇ ਮਿਤੀ 31.05.2023 ਨੂੰ ਹਰਿਆਣਾ ਦੇ ਨਾਲ ਲਗਦੇ ਏਰੀਆਂ ਵਿੱਚ ਇੰਟਰਸਟੇਟ ਨਾਕਾਬੰਦੀ/ਪੈਟਰੋਲਿੰਗ ਦੋਰਾਨ ਮੇਨ ਹਾਈਵੇ ਅੰਬਾਲਾ ਤੋਂ ਰਾਜਪੁਰਾ ਰੋਡ ਮਹਿਮਦਪੁਰ ਵਿਖੇ ਨਾਕਾਬੰਦੀ ਦੋਰਾਨ ਸੁਖਜੀਤ ਸਿੰਘ ਉਰਫ ਗੋਲੂ ਪੁੱਤਰ ਲੇਟ ਸਮਸ਼ੇਰ ਸਿੰਘ ਵਾਸੀ ਵਾਰਡ ਨੰਬਰ 17, ਸਹੀਦ ਭਗਤ ਸਿੰਘ ਨਗਰ, ਅਮਲੋਹ ਰੋਡ ਖੰਨਾ ਥਾਣਾ ਸਿਟੀ-2 ਖੰਨਾ ਜਿਲ੍ਹਾ ਖੰਨਾ ਨੂੰ ਗ੍ਰਿਫਤਾਰ ਕਰਕੇ ਇਸ ਪਾਸੋਂ 2 ਪਿਸਟਲ .32 ਬੋਰ ਸਮੇਤ 8 ਰੋਦ ਬਰਾਮਦ ਹੋਏ ਹਨ ਜਿਸ ਸਬੰਧੀ ਮੁਕੱਦਮਾ ਨੰਬਰ 76 ਮਿਤੀ 31.05.2023 ਅ/ਧ 25 Arms Act ਥਾਣਾ ਸੰਭੂ ਦਰਜ ਕੀਤਾ ਗਿਆ ਹੈ ਅਤੇ ਟੀ-ਪੁਆਇਟ ਬਘੋਰਾ ਘਨੋਰ ਤੋ ਪਟਿਆਲਾ ਰੋਡ ਪਰ ਨਾਕਾਬੰਦੀ ਦੌਰਾਨ ਗੁਰਪ੍ਰੀਤ ਸਿੰਘ ਉਰਫ ਟੱਲੀ ਪੁੱਤਰ ਰਾਮ ਸਿੰਘ ਵਾਸੀ ਗਾਜੇਵਾਸ ਥਾਣਾ ਸਦਰ ਸਮਾਣਾ ਜਿਲ੍ਹਾ ਪਟਿਆਲਾ ਨੂੰ ਵਰਨਾ ਕਾਰ ਰੰਗ ਕਾਲਾ ਨੰਬਰੀ DL-4CAQ-2613 ਪਰ ਕਾਬ ਕੀਤਾ ਜਿਸ ਪਾਸੋਂ ਇਕ ਪਿਸਟਲ .32 ਬੋਰ ਸਮੇਤ 08 ਰੋਦ .32 ਬੋਰ ਬਰਾਮਦ ਹੋਏ ਜਿਸ ਸਬੰਧੀ ਮੁਕੱਦਮਾ ਨੰਬਰ 48 ਮਿਤੀ 31.05.2023 ਅ/ਧ 25 SUB Section (7) & (8) Arms Act ਥਾਣਾ ਘਨੋਰ ਦਰਜ ਕੀਤਾ ਗਿਆ ।ਦੋਵੇਂ ਦੋਸ਼ੀਆਂ ਸੁਖਜੀਤ ਸਿੰਘ ਉਰਫ ਗੋਲੂ ਅਤੇ ਗੁਰਪ੍ਰੀਤ ਸਿੰਘ ਉਰਫ ਟੱਲੀ ਉਕਤਾਨ ਨੂੰ ਕੱਲ ਮਿਤੀ 31.05.2023 ਨੂੰ 3 ਪਿਸਟਲਾਂ ਸਮੇਤ ਗ੍ਰਿਫਤਾਰ ਕੀਤਾ ਗਿਆ ਹੈ।
ਅਪਰਾਧਿਕ ਪਿਛੋਕੜ :-ਐਸ.ਐਸ.ਪੀ.ਪਟਿਆਲਾ ਨੇ ਦੱਸਿਆ ਕਿ ਗ੍ਰਿਫਤਾਰ ਕੀਤੇ ਗਏ ਦੋਸੀਆਨ ਦਾ ਅਪਰਾਧਿਕ ਪਿਛੋਕੜ ਹੈ ਅਤੇ ਦੋਵੇਂ ਕਈ ਵਾਰ ਜੇਲ ਜਾ ਚੁੱਕੇ ਹਨ, ਗੁਰਪ੍ਰੀਤ ਸਿੰਘ ਉਰਫ ਟੱਲੀ ਜੋ ਕਿ ਐਸ.ਕੇ.ਖਰੋੜ ਗੈਗ ਦੇ ਮੈਬਰ ਬਿੱਟੂ ਗੁੱਜਰ ਦਾ ਨਜਦੀਕੀ ਸਾਥੀ ਹੈ ਅਤੇ ਪਸਿਆਣਾ ਦੇ ਸਰਪੰਚ ਭੁਪਿੰਦਰ ਸਿੰਘ ਦੇ ਮਈ 2020 ਹੋਏ ਕਤਲ ਵਿੱਚ ਬਿੱਟੂ ਗੁੱਜਰ (ਪਸਿਆਣਾ) ਦਾ ਸਹਿ ਦੋਸੀ ਹੈ ਹੁਣ ਇਹ ਉਸ ਕੇਸ ਵਿੱਚ ਜਮਾਨਤ ਪਰ ਹੈ ਜਿਸਤੇ ਇਰਾਦਾ ਕਤਲ ਦਾ ਮੁਕੱਦਮਾ ਥਾਣਾ ਭਵਾਨੀਗੜ੍ਹ ਵਿਖੇ ਵੀ ਦਰਜ ਹੈ,ਇੰਨ੍ਹਾ ਕੇਸਾਂ ਵਿੱਚ ਗ੍ਰਿਫਤਾਰ ਹੋਕੇ ਜੇਲ ਜਾ ਚੁੱਕਾ ਹੈ ਅਤੇ ਸੁਖਜੀਤ ਸਿੰਘ ਉਰਫ ਗੋਲੂ ਵੀ ਖੰਨਾ ਸ਼ਹਿਰ ਵਿੱਚ ਦੋ ਗਰੁੱਪਾਂ ਵਿੱਚ ਚਲ ਰਹੀ ਗੈਂਗਵਾਰ ਵਿੱਚ ਸਰਗਰਮ ਹੈ ਅਤੇ ਇਸਦੇ ਖਿਲਾਫ ਵੀ ਇਰਾਦਾ ਕਤਲ ਦਾ ਮੁਕੱਦਮਾ ਥਾਣਾ ਸਿਟੀ-2 ਖੰਨਾ ਵਿਖੇ ਦਰਜ ਹੈ ਵਿੱਚ ਗ੍ਰਿਫਤਾਰ ਹੋਕਰ ਜੇਲ ਜਾ ਚੁੱਕਾ ਹੈ।ਇਹ ਖੰਨਾ ਸ਼ਹਿਰ ਵਿੱਚ ਗਾਂਧੀ ਗਰੁੱਪ ਦੇ ਮੈਬਰਾਂ ਨਾਲ ਸਰਗਰਮ ਹੈ ।