Punjab:Showroom Loot in Barnala caught on CCTV

September 24, 2023 - PatialaPolitics

Punjab:Showroom Loot in Barnala caught on CCTV

ਦਿਨ ਦਿਹਾੜੇ ਬਰਨਾਲਾ ਦੇ ਮੇਨ ਬਜ਼ਾਰ ‘ਚ ਨਕਾਬਪੋਸ਼ ਨੇ ਪਿਸਤੌਲ ਦੀ ਨੌਕ ‘ਤੇ ਲੁੱਟੇ ਮਹਿਲਾਂ ਤੋਂ ਦਸ ਹਜ਼ਾਰ

 

ਬਰਨਾਲਾ-ਸ਼ਹਿਰ ਬਰਨਾਲਾ ‘ਚ ਇੰਨ ਦਿਨੀਂ ਲੁਟੇਰਿਆਂ ਨੇ ਪੂਰੀ ਤਰ੍ਹਾਂ ਨਾਲ ਆਤੰਕ ਮਚਾਇਆ ਹੋਇਆ ਹੈ | ਜਿਸਦੇ ਚਲਦਿਆਂ ਸ਼ਨੀਵਾਰ ਨੂੰ ਸ਼ਾਮ ਚਾਰ ਸਵਾ ਚਾਰ ਵਜੇ ਇੱਕ ਨਕਾਬਪੋਸ਼ ਇਕ ਮਹਿਲਾ ਦੁਕਾਨਦਾਰ ਤੋਂ ਪਿਸਤੌਲ ਦੀ ਨੌਕ ‘ਤੇ ਦਸ ਹਜ਼ਾਰ ਰੁਪਏ ਦੀ ਨਗਦੀ ਆਰਾਮ ਨਾਲ ਲੁੱਟਕੇ ਫ਼ਰਾਰ ਹੋ ਗਿਆ | ਜਿਸਦੀ ਇਹ ਕਰਤੂਤ ਸੀਸੀਟੀਵੀ ਫੁਟੇਜ਼ ਵਿੱਚ ਕੈਦ ਹੋ ਗਈ ਅਤੇ ਪੁਲਿਸ ਜਾਂਚ ਵਿੱਚ ਜੁਟ ਗਈ | ਵਪਾਰ ਮੰਡਲ ਦੇ ਪ੍ਰਧਾਨ ਅਨਿਲ ਬਾਂਸਲ ਨਾਣਾ ਨੇ ਕਿਹਾ ਕਿ ਚਾਰ ਸਵਾ ਚਾਰ ਵਜੇ ਗੀਤਾ ਭਵਨ ਮੰਦਰ ਵਾਲੀ ਗਲੀ ਵਿੱਚ ਮਹਿਲਾ ਆਪਣੀ ਦੁਕਾਨ ਪਰ ਬੈਠੀ ਸੀ ਤਾਂ ਇੱਕ ਨਕਾਬਪੋਸ਼ ਵਿਅਕਤੀ ਦੁਕਾਨ ਅੰਦਰ ਆਇਆ ਮਹਿਲਾ ਨੂੰ ਪਿਸਤੌਲ ਦਿਖਾਕੇ ਕਹਿੰਦਾ ਕਿ ਦੁਕਾਨ ਵਿੱਚ ਪਈ ਨਗਦੀ ਉਸਨੂੰ ਦਿੱਤੀ ਜਾਵੇ | ਜਿਸਤੋਂ ਬਾਅਦ ਮਹਿਲਾ ਨੇ ਡਰਦਿਆਂ ਦੁਕਾਨ ਵਿੱਚ ਪਈ ਦਸ ਹਜ਼ਾਰ ਦੀ ਨਗਦੀ ਨਕਾਬਪੋਸ਼ ਨੂੰ ਦੇ ਦਿੱਤੀ ਅਤੇ ਉਹ ਨਗਦੀ ਲੈਕੇ ਮੋਟਰਸਾਇਕਲ ਉਪਰ ਸਵਾਰ ਹੋਕੇ ਫ਼ਰਾਰ ਹੋ ਗਿਆ | ਜਿਸਦੀ ਸੂਚਨਾ ਮਹਿਲਾ ਨੇ ਆਪਣੇ ਪਰਿਵਾਰਕ ਮੈਂਬਰਾਂ ਨੂੰ ਦਿੱਤੀ ਤਾਂ ਉਨ੍ਹਾਂ ਵੱਲੋਂ ਪੁਲਿਸ ਨੂੰ ਸੂਚਿਤ ਕੀਤਾ ਗਿਆ | ਪੁਲਿਸ ਨੇ ਮੌਕੇ ‘ਤੇ ਪਹੁੰਚਕੇ ਸੀਸੀਟੀਵੀ ਫ਼ੁਟੇਜ਼ ਕਬਜੇ ਵਿੱਚ ਲਈ ਅਤੇ ਅਗਲੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ | ਪੁਲਿਸ ਦਾ ਕਹਿਣਾ ਹੈ ਕਿ ਪੁਲਿਸ ਸੀਸੀਟੀਵੀ ਫ਼ੁਟੇਜ਼ ਨੂੰ ਖੰਗਾਲ ਰਹੀ ਹੈ ਅਤੇ ਜਲਦ ਹੀ ਇਸ ਘਟਨਾ ਨੂੰ ਅੰਜਾਮ ਦੇਣ ਵਾਲੇ ਵਿਅਕਤੀ ਨੂੰ ਕਾਬੂ ਕਰ ਲਿਆ ਜਾਵੇਗਾ |