2 Dead Bodies found in Badi Nadi Patiala: FIR registered against 4 people
October 11, 2023 - PatialaPolitics
2 Dead Bodies found in Badi Nadi Patiala: FIR registered against 4 people
ਬੀਤੇ ਦਿਨੀਂ ਪਟਿਆਲਾ ਦੀ ਵੱਡੀ ਨਦੀ ਵਿਚ ਦੋ ਨੌਜਵਾਨਾਂ ਦੀ ਡੁੱਬਣ ਨਾਲ਼ ਮੌਤ ਹੋ ਗਈ, ਮ੍ਰਿਤਕ ਸਾਹਿਲ ਦੇ ਪਿਤਾ ਬੰਟੀ ਨੇ ਦਸਿਆ ਕਿ
ਉਹਨਾਂ ਦਾ ਲੜਕਾ ਸਾਹਿਲ ਜੋ ਨਸ਼ੇ ਕਰਨ ਦਾ ਆਦੀ ਸੀ ਤੇ ਪੰਕਜ ਪੁੱਤਰ ਵਰਿੰਦਰਜੀਤ ਵਾਸੀ ਮੱਤੀ ਮੁਹੱਲਾ ਧੀਰੂ ਨਗਰ ਪਟਿ, ਜੋ ਨਸ਼ਾ ਕਰਨ ਵਾਲੇ ਵਿਅਕਤੀਆਂ ਨੂੰ ਨਸ਼ਾ ਮੁਕਤੀ ਸੈਂਟਰ ਵਿੱਚ ਦਾਖਲ ਕਰਵਾਉਂਦਾ ਹੈ, ਤੇ ਜਿਸ ਨੇ ਬੰਟੀ ਦੇ ਲੜਕੇ ਤੇ ਮੁਹੱਲੇ ਦੇ ਲੜਕੇ ਵਿਸ਼ਾਲ ਨੂੰ ਪਿੰਡ ਮੜੀ ਸੇਖਾ ਤੇ ਜਿਲ੍ਹਾ ਅੰਬਾਲਾ ਵਿਖੇ ਦਾਖਲ ਕਰਵਾ ਦਿੱਤਾ ਜੋ ਨਸ਼ਾ ਮੁਕਤੀ ਸੈਂਟਰ ਦੋਸ਼ੀ ਵਿਜੈ ਰਾਜਪੂਤ ਦਾ ਸੀ, ਤੇ ਕੁਝ ਸਮੇਂ ਬਾਅਦ ਬੰਟੀ ਦੀ ਘਰਵਾਲੀ ਨੂੰ ਉਸਦਾ ਲੜਕਾ ਸਾਹਿਲ ਕਹਿਣ ਲੱਗਾ ਕਿ ਨਸ਼ਾ ਮੁਕਤੀ ਸੈਂਟਰ ਵਾਲੇ ਉਹਨਾਂ ਦੀ ਕੁੱਟਮਾਰ ਕਰਦੇ ਹਨ, ਮਿਤੀ 09/10/23 ਨੂੰ ਉਹਨਾਂ ਵੱਲੋਂ ਟੀ.ਵੀ ਤੇ ਇੱਕ ਵੀਡੀਓ ਦੇਖੀ ਜਿਸ ਵਿੱਚ ਦੋ ਨੌਜਵਾਨਾਂ ਦੀ ਨਦੀ ਵਿੱਚ ਡੁੱਬਣ ਕਾਰਨ ਮੌਤ ਹੋ ਗਈ, ਜੋ ਬਾਅਦ ਵਿੱਚ ਪਤਾ ਲੱਗਾ ਕਿ ਉਹਨਾਂ ਦਾ ਲੜਕਾ ਸਾਹਿਲ ਤੇ ਮੁਹੱਲੇ ਦਾ ਲੜਕਾ ਵਿਸ਼ਾਲ ਹੀ ਹਨ, ਜੋ ਉਕਤਾਨ ਦੌਸ਼ੀਅਨ ਵੱਲੋਂ ਉਹਨਾਂ ਦੇ ਲੜਕੇ ਸਾਹਿਲ ਤੇ ਵਿਸ਼ਾਲ ਦੀ ਕੁੱਟਮਾਰ ਕਰਦੇ ਸੀ, ਜਿਸ ਕਾਰਨ ਦੋਵਾਂ ਨੇ ਤੰਗ ਆ ਕੇ ਨਹਿਰ ਵਿੱਚ ਛਾਲ ਮਾਰ ਦਿੱਤੀ। ਪਟਿਆਲਾ ਪੁਲਿਸ ਨੇ ਦੋਸ਼ੀਆਂ ਤੇ ਧਾਰਾ ਵਿਜੈ, ਸੈਮੀ, ਕਾਕਾ, ਮੋਹਿਤ ਤੇ ਨਾ ਮੁਲਮ ਵਿਅਕਤੀਆਂ ਤੇ ਧਾਰਾ FIR U/S 304 IPC ਲਗਾ ਅਗਲੀ ਕਰਵਾਈ ਸ਼ੁਰੂ ਕਰ ਦਿੱਤੀ ਹੈ