Punjab: Advocate Ankur Verma arrested for beating his mother

October 28, 2023 - PatialaPolitics

Punjab: Advocate Ankur Verma arrested for beating his mother

ਅੰਕੁਰ ਵਰਮਾ ਨਾਂਅ ਦੇ ਇਸ ਵਕੀਲ ’ਤੇ ਦੋਸ਼ ਹਨ ਕਿ ਉਹ ਆਪਣੀ ‘ਪੈਰਾਲਿਸਿਸ’ ਦੀ ਸ਼ਿਕਾਰ ਮਾਂ ਨੂੰ ਨਾ ਕੇਵਲ ਘਰ ਵਿੱਚ ਹੀ ਬੁਰੀ ਤਰ੍ਹਾਂ ਕੁੱਟਮਾਰ ਕਰਦਾ ਸੀ ਸਗੋਂ ਉਸ ਨਾਲ ਉਸਦਾ ਹੋਰ ਵਤੀਰਾ ਵੀ ਠੀਕ ਨਹੀਂ ਸੀ ਅਤੇ ਮਾਂ ਨੂੰ ਖ਼ਾਣ ਪੀਣ ਲਈ ਵੀ ਚੰਗੀ ਤਰ੍ਹਾਂ ਨਹੀਂ ਦਿੱਤਾ ਜਾਂਦਾ ਸੀ।

ਇਸ ਸੰਬੰਧ ਵਿੱਚ ਲੰਘੀ 2 ਅਕਤੂਬਰ ਦੀ ਇੱਕ ਵੀਡੀਉ ਰਿਕਾਰਡਿੰਗ ਸਾਹਮਣੇ ਆਈ ਹੈ ਜਿਸ ਵਿੱਚ ਉਕਤ ਵਕੀਲ ਆਪਣੀ ਪਤਨੀ ਅਤੇ ਬੇਟੇ ਦੇ ਸਾਹਮਣੇ ਹੀ ਘਰ ਵਿੱਚ ਬੈੱਡ ’ਤੇ ਪਈ ਆਪਣੀ ਮਜਬੂਰ ਅਤੇ ਬੇਸਹਾਰਾ ਮਾਂ ਨਾਲ ਬੁਰੀ ਤਰ੍ਹਾਂ ਕੁੱਟਮਾਰ ਕਰਦਾ ਨਜ਼ਰ ਆਉਂਦਾ ਹੈ।

ਮਾਮਲਾ ਸਾਹਮਣੇ ਆਉਣ ’ਤੇ ਜਿੱਥੇ ਪੁਲਿਸ ਨੇ ਅੰਕੁਰ ਵਰਮਾ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਉੱਥੇ ਸਮਾਜਿਕ ਤੌਰ ’ਤੇ ਵੀ ਨਿਖੇਧੀ ਅਤੇ ਨਿੰਦਾ ਦਾ ਕੰਮ ਸ਼ੁਰੂ ਹੋ ਗਿਆ ਹੈ।