Patiala Police returned 85 lost mobile phones to owners
December 23, 2023 - PatialaPolitics
Patiala Police returned 85 lost mobile phones to owners
ਪਟਿਆਲਾ ਪੁਲਿਸ ਦੇ ਸਾਈਬਰ ਕਰਾਈਮ ਸੈੱਲ ਨੇ ਨਵੇਕਲੀ ਪਹਿਲ ਦੇ ਤਹਿਤ ਲੋਕਾ ਦੇ ਗੁੰਮ ਹੋਏ ਮੋਬਾਇਲ ਫੋਨ ਟਰੇਸ ਕਰ ਕੇ ਉਹਨਾ ਦੇ ਅਸਲੀ ਮਾਲਕਾ ਦੇ ਹਵਾਲੇ ਕੀਤੇ।
ਸ੍ਰੀ ਸੋਰਵ ਜਿੰਦਲ, ਐਸ.ਪੀ ਉਪਰੇਸ਼ਨਜ, ਜਿਲ੍ਹਾ ਪਟਿਆਲਾ ਜੀ ਨੇ ਪ੍ਰੈਸ ਕਾਨਫਰੰਸ ਦੋਰਾਨ ਦੱਸਿਆ ਕਿ ਜਿਸ ਤਰਾ ਅੱਜ-ਕੱਲ ਦੀ ਰੁਝੇਵਿਆ ਨਾਲ ਭਰੀ ਜਿੰਦਗੀ ਵਿੱਚ ਹਰ ਵਿਅਕਤੀ ਕਿਸੇ ਨਾ ਕਿਸੇ ਤਰ੍ਹਾ ਦੇ ਤਨਾਓ ਦੇ ਮਹੋਲ ਦੇ ਵਿੱਚ ਹੈ, ਇਸ ਤਨਾਓ ਵਿੱਚ ਕਦੇ ਕਿਸੇ ਦਾ ਮੋਬਾਇਲ ਬੱਸ ਵਿੱਚ ਰਹਿ ਜਾਂਦਾ ਹੈ, ਕਦੇ ਰਸਤੇ ਵਿੱਚ ਡਿੱਗ ਜਾਂਦਾ ਹੈ, ਕਦੇ ਵਿਅਕਤੀ ਆਪਣਾ ਮੋਬਾਇਲ ਕਿੱਧਰੇ ਰੱਖ ਕੇ ਭੁੱਲ ਜਾਂਦਾ ਹੈ, ਇਹਨਾ ਅਣਗਿਹਲੀਆ ਦੇ ਚੱਲਦਿਆ ਮੋਬਾਇਲ ਫੋਨ ਗੁੰਮ ਹੋ ਜਾਦੇ ਹਨ, ਤਾ ਪਟਿਆਲਾ ਪੁਲਿਸ ਆਪ ਸਭ ਦੀ ਸੇਵਾ ਅਤੇ ਸੁਰੱਖਿਆ ਲਈ ਹਮੇਸਾ ਵਚਨਬੱਧ ਹੈ। ਪਟਿਆਲਾ ਪੁਲਿਸ ਦਾ ਸਾਈਬਰ ਸੈੱਲ ਆਪ ਸੱਭ ਦੀ ਮਿਹਨਤ ਦੀ ਕਮਾਈ ਦੀ ਕਦਰ ਕਰਦਾ ਹੈ ਅਤੇ ਉਸ ਕਮਾਈ ਨਾਲ ਖ੍ਰੀਦੇ ਮੋਬਾਇਲ ਫੋਨ ਜਦੋ ਗੁੰਮ ਹੋ ਜਾਦੇ ਹਨ ਤਾ ਉਹਨਾ ਮੋਬਾਇਲ ਫੋਨਾ ਨੂੰ ਟਰੇਸ ਕਰਨ ਦੀ ਤਨਦੇਹੀ ਨਾਲ ਕੋਸ਼ਿਸ ਕਰਦਾ ਹੈ।
ਪਟਿਆਲਾ ਪੁਲਿਸ ਦੇ ਸਾਈਬਰ ਕਰਾਈਮ ਸੈੱਲ ਵੱਲੋ ਪਿਛਲੇ ਕੁਝ ਸਮੇ ਵਿੱਚ ਮਿਸਿੰਗ ਫੋਨਾ ਦੀਆ ਮੋਸੂਲ ਹੋਈਆ ਦਰਖਾਸਤਾ ਤੇ ਕਾਰਵਾਈ ਕਰਦੇ ਹੋਏ, ਅੱਜ ਮਿਤੀ 23-12-2023 ਨੂੰ ਤਕਰੀਬਨ 85 ਮੋਬਾਇਲ ਫੋਨ ਟਰੇਸ ਕਰਕੇ ਇਹਨਾ ਫੋਨਾ ਦੇ ਅਸਲ ਵਾਰਿਸਾਂ ਨੂੰ ਵਾਪਿਸ ਕੀਤੇ ਜਾ ਰਹੇ ਹਨ। ਪਟਿਆਲਾ ਪੁਲਿਸ ਵੱਲੋ ਆਪ ਸੱਭ ਨੂੰ ਅਪੀਲ ਕੀਤੀ ਜਾਦੀ ਹੈ ਕਿ ਜੇਕਰ ਆਪ ਜੀ ਦਾ ਮੋਬਾਇਲ ਫੋਨ ਕਿੱਧਰੇ ਗੁੰਮ ਹੋ ਜਾਂਦਾ ਹੈ ਤਾ ਤੁਰੰਤ ਸਬੰਧਿਤ ਪੁਲਿਸ ਸਾਂਝ ਕੇਂਦਰ ਵਿਖੇ ਮਿੰਸਿੰਗ ਰਿਪੋਰਟ ਕਰਵਾ ਕੇ, ਸਾਈਬਰ ਕਰਾਇਮ ਸੈਲ ਵਿਖੇ ਦਰਖਾਸਤ ਦਰਜ ਕਰਵਾਈ ਜਾਵੇ। ਜੇਕਰ ਕਿਸੇ ਵਿਅਕਤੀ ਨੂੰ ਕੋਈ ਮੋਬਾਇਲ ਗਿਰਿਆ ਮਿਲਦਾ ਹੈ ਤਾ ਉਸਨੂੰ ਨੇੜਲੇ ਥਾਣੇ ਜਾ ਸਾਈਬਰ ਸੈੱਲ ਦਫਤਰ ਪਟਿਆਲਾ ਦੇ ਸਪੁਰਦ ਕੀਤਾ ਜਾਵੇ।
ਨੋਟ:- ਸਾਈਬਰ ਕਰਾਈਮ ਸੈੱਲ ਪਟਿਆਲਾ ਵੱਲੋ ਪਿਛਲੇ 03 ਮਹੀਨਿਆ ਦੇ ਅਰਸ਼ੇ ਦੋਰਾਨ ਵੱਖ-ਵੱਖ ਆਨਲਾਈਨ ਫਰਾਡ ਦੀਆ ਮਸੂਲ ਹੋਈਆਂ ਦਰਖਾਸਤਾ ਤੇ ਕਾਰਵਾਈ ਕਰਦੇ ਹੋਏ ਤਕਰੀਬਨ 43,32,214/- ਦਰਖਾਸਤ ਕਰਤਾਵਾ ਨੂੰ ਰਿਫੰਡ ਕਰਵਾਏ ਗਏ।