4 members of family killed in Moga car crash

December 24, 2023 - PatialaPolitics

4 members of family killed in Moga car crash

ਮੋਗਾ-ਬਰਨਾਲਾ ਮੁੱਖ ਸੜਕ ‘ਤੇ ਪਿੰਡ ਬੁੱਟਰ ਕਲਾਂ ਨੇੜੇ ਭਿਆਨਕ ਹਾਦਸਾ ਵਾਪਰਿਆ ਹੈ। ਦੱਸਿਆ ਜਾ ਰਿਹਾ ਹੈ ਕਿ ਅਚਾਨਕ ਪੱਥਰਾਂ ਨਾਲ ਭਰਿਆ ਟਿੱਪਰ ਕਾਰ ‘ਤੇ ਪਲਟ ਗਿਆ। ਕਾਰ ਵਿੱਚ 5 ਲੋਕ ਸਵਾਰ ਸਨ। ਇਸ ਦਰਦਨਾਕ ਹਾਦਸੇ ‘ਚ 4 ਲੋਕਾਂ ਦੀ ਮੌਤ ਹੋ ਗਈ ਹੈ, ਜਦਕਿ ਕਾਰ ‘ਚ ਸਫਰ ਕਰ ਰਹੀ 8-9 ਸਾਲ ਦੀ ਬੱਚੀ ਸੁਰੱਖਿਅਤ ਦੱਸੀ ਜਾ ਰਹੀ ਹੈ।

ਪ੍ਰਾਪਤ ਜਾਣਕਾਰੀ ਅਨੁਸਾਰ ਕਾਰ ਵਿੱਚ ਸਵਾਰ ਵਿਅਕਤੀ ਹਨੂੰਮਾਨਗੜ੍ਹ ਦੇ ਵਸਨੀਕ ਹਨ ਜੋ ਮੋਗਾ ਵਿਖੇ ਇੱਕ ਵਿਆਹ ਸਮਾਗਮ ਵਿੱਚ ਸ਼ਾਮਲ ਹੋਣ ਲਈ ਆਏ ਸਨ। ਦਿੱਲੀ ਨੰਬਰ ਆਈ-20 ਕਾਰ ਵਿੱਚ ਇੱਕ ਨਵ-ਵਿਆਹੇ ਜੋੜੇ ਤੋਂ ਇਲਾਵਾ ਇੱਕ ਆਦਮੀ, ਇੱਕ ਔਰਤ ਅਤੇ ਇੱਕ 8-9 ਸਾਲ ਦੀ ਲੜਕੀ ਸਵਾਰ ਸਨ। ਪੱਥਰਾਂ ਨਾਲ ਲੱਦਿਆ ਟਿੱਪਰ ਮੋਗਾ ਤੋਂ ਬਰਨਾਲਾ ਵੱਲ ਜਾ ਰਿਹਾ ਸੀ। ਜਦੋਂ ਕਾਰ ਟਿੱਪਰ ਦੇ ਬਿਲਕੁਲ ਨੇੜਿਓਂ ਲੰਘਣ ਲੱਗੀ ਤਾਂ ਟਿੱਪਰ ਆਪਣਾ ਸੰਤੁਲਨ ਗੁਆ ਬੈਠਾ। ਟਿੱਪਰ ਦੇ ਚਾਲਕ ਨੇ ਕਈ ਵਾਰ ਬ੍ਰੇਕ ਲਗਾ ਕੇ ਕਾਰ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਪਰ ਟਿੱਪਰ ਨੇ ਕੰਟਰੋਲ ਗੁਆ ਦਿੱਤਾ ਅਤੇ ਕਾਰ ਪਲਟ ਗਈ।

ਮੌਕੇ ‘ਤੇ ਪੁੱਜੀ ਪੁਲਸ ਨੇ ਕਾਫੀ ਮੁਸ਼ੱਕਤ ਤੋਂ ਬਾਅਦ ਕਾਰ ਦੇ ਉਪਰੋਂ ਪੱਥਰਾਂ ਨਾਲ ਭਰੇ ਟਿੱਪਰ ਨੂੰ ਹਟਾ ਕੇ 5 ਵਿਅਕਤੀਆਂ ਨੂੰ ਬਾਹਰ ਕੱਢਿਆ, ਜਿਨ੍ਹਾਂ ਨੂੰ ਮੋਗਾ ਦੇ ਸਰਕਾਰੀ ਹਸਪਤਾਲ ‘ਚ ਲਿਆਂਦਾ ਗਿਆ। ਜਿਨ੍ਹਾਂ ਵਿੱਚੋਂ ਦੋ ਔਰਤਾਂ ਸਮੇਤ ਚਾਰ ਲੋਕਾਂ ਦੀ ਮੌਤ ਹੋ ਗਈ ਸੀ। ਕਾਰ ਵਿਚ ਸਵਾਰ ਇਕ ਲੜਕੀ ਦੇ ਜ਼ਖਮੀ ਹੋਣ ਦੀ ਸੂਚਨਾ ਹੈ। ਮੌਕੇ ‘ਤੇ ਮੌਜੂਦ ਲੋਕਾਂ ਨੇ ਦੱਸਿਆ ਕਿ ਲੜਕੀ ਕਿਸੇ ਤਰ੍ਹਾਂ ਕਾਰ ਦੀ ਖਿੜਕੀ ‘ਚੋਂ ਬਾਹਰ ਆ ਗਈ, ਜਿਸ ਨਾਲ ਉਸ ਦੀ ਜਾਨ ਬਚ ਗਈ। ਪੁਲੀਸ ਨੇ ਲਾਸ਼ਾਂ ਨੂੰ ਸਰਕਾਰੀ ਹਸਪਤਾਲ ਦੇ ਮੁਰਦਾਘਰ ਵਿੱਚ ਰਖਵਾ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।