Petrol-Diesel Shortage: Major Decision by Patiala DC
January 2, 2024 - PatialaPolitics
Petrol-Diesel Shortage: Major Decision by Patiala DC
ਪਟਿਆਲਾ ਦੇ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਲੋਕਾਂ ਨੂੰ ਕਿਹਾ ਹੈ ਕਿ ਉਹ ਪੈਟਰੌਲ ਪੰਪਾਂ ਤੋੰ ਡੀਜ਼ਲ ਤੇ ਪੈਟਰੋਲ ਦੀ ਬੇਲੋੜੀਂਦੀ ਜਾਂ ਪੈਨਿਕ ਖਰੀਦ ਨਾ ਕਰਨ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਜਿਲ੍ਹੇ ਵਿੱਚ ਤੇਲ ਦੀ ਨਿਰੰਤਰ ਸਪਲਾਈ ਕਰਨ ਲਈ ਲੋੜੀਂਦੇ ਕਦਮ ਚੁੱਕੇ ਜਾ ਰਹੇ ਹਨ, ਇਸ ਲਈ ਤੇਲ ਖਰੀਦਣ ਲਈ ਪੰਪਾਂ ‘ਤੇ ਭੀੜ ਇਕੱਠੀ ਨਾ ਕੀਤੀ ਜਾਵੇ। ਕਿਸੇ ਵੀ ਤਰ੍ਹਾਂ ਦੀ ਪੁੱਛਗਿੱਛ ਲਈ ਕੰਟਰੋਲ ਰੂਮ ਨੰਬਰ 0175-2311318 ‘ਤੇ ਸੰਪਰਕ ਕੀਤਾ ਜਾ ਸਕਦਾ ਹੈ।