Patiala: Preparations begin for Heritage Festival 2024

January 17, 2024 - PatialaPolitics

Patiala: Preparations begin for Heritage Festival 2024

ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਪੰਜਾਬ ਸਰਕਾਰ ਵੱਲੋਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠਪਟਿਆਲਾ ਨੂੰ ਟੂਰਿਜ਼ਮ ਦੇ ਕੇਂਦਰ ਵਜੋਂ ਉਭਾਰਨ ਲਈ ਕਰਵਾਏ ਜਾਣ ਵਾਲੇਪਟਿਆਲਾ ਹੈਰੀਟੇਜ ਫੈਸਟੀਵਲ ਦੇ ਵੱਖ-ਵੱਖ ਸਮਾਗਮਾਂ ਦੀ ਯੋਜਨਾ ਉਲੀਕਣ ਲਈ ਜ਼ਿਲ੍ਹਾ ਅਧਿਕਾਰੀਆਂ ਨਾਲ ਬੈਠਕ ਕੀਤੀ। ਇਸ ਮੌਕੇ ਏ.ਡੀ.ਸੀਜ਼ ਅਨੁਪ੍ਰਿਤਾ ਜੌਹਲ ਤੇ ਨਵਰੀਤ ਕੌਰ ਸੇਖੋਂ ਸਮੇਤ ਆਰ.ਟੀ.ਏ. ਨਮਨ ਮਾਰਕੰਨ ਤੇ ਐਸ.ਡੀ.ਐਮਜ ਤੇ ਹੋਰ ਅਧਿਕਾਰੀ ਵੀ ਮੌਜੂਦ ਸਨ।

ਡਿਪਟੀ ਕਮਿਸ਼ਨਰ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪਿਛਲੇ ਸਾਲ ਪਹਿਲੀ ਵਾਰ ਪਟਿਆਲਾ ਵਿਖੇ ਮਿਲਟਰੀ ਲਿਟਰੇਚਰ ਫੈਸਟੀਵਲ ਕਰਵਾਇਆ ਗਿਆ ਸੀ ਤੇ ਇਸ ਸਾਲ ਵੀ ਇਸ ਨੂੰ ਸਫ਼ਲਤਾ ਪੂਰਵਕ ਕਰਵਾਇਆ ਜਾਵੇਗਾ। ਉਨ੍ਹਾਂ ਨੇਪਟਿਆਲਾ ਹੈਰੀਟੇਜ ਫੈਸਟੀਵਲ ਦੇ ਸਾਰੇ ਸਮਾਗਮਾਂ ਨੂੰ ਸੁਚਾਰੂ ਢੰਗ ਨਾਲ ਨੇਪਰੇ ਚਾੜਨ ਲਈ ਸਮੁੱਚੇ ਪ੍ਰਬੰਧ ਪੂਰੀ ਜਿੰਮੇਵਾਰੀ ਤੇ ਤਨਦੇਹੀ ਨਾਲ ਨੇਪਰੇ ਚਾੜ੍ਹੇ ਜਾਣ ਲਈ ਨੋਡਲ ਅਫ਼ਸਰ ਵੀ ਨਿਯੁਤਕ ਕੀਤੇ।

ਸਾਕਸ਼ੀ ਸਾਹਨੀ ਨੇ ਦੱਸਿਆ ਕਿ ਸਾਡੀ ਆਉਣ ਵਾਲੀ ਪੀੜ੍ਹੀ ਨੂੰ ਆਪਣੀ ਵਡਮੁੱਲੀ ਵਿਰਾਸਤ, ਸੱਭਿਆਚਾਰ ਅਤੇ ਅਮੀਰ ਵਿਰਸੇ ਬਾਰੇ ਜਾਣਕਾਰੀ ਦੇਣ ਲਈ ਵਿਰਾਸਤੀ ਸ਼ਹਿਰ ਪਟਿਆਲਾ ਵਿਖੇ ਕਰਵਾਏ ਜਾਣ ਵਾਲੇ ਪਟਿਆਲਾ ਹੈਰੀਟੇਜ ਫੈਸਟੀਵਲ ‘ਚ ਵੱਡੀ ਗਿਣਤੀ ਦਰਸ਼ਕ ਪੁੱਜਣਗੇ ਇਸ ਲਈ ਸਾਰੀਆਂ ਤਿਆਰੀਆਂ ਸੁਚੱਜੇ ਢੰਗ ਨਾਲ ਕੀਤੀਆਂ ਜਾਣ। ਉਨ੍ਹਾਂ ਦੱਸਿਆ ਕਿ ਪਟਿਆਲਾ ਨੂੰ ਸੈਰ-ਸਪਾਟੇ ਦੇ ਸਥਾਨ ਵਜੋਂ ਵਿਕਸਤ ਕਰਨ ਦੇ ਨਾਲ-ਨਾਲ ਸੈਲਾਨੀਆਂ ਦੀ ਖਿੱਚ ਦਾ ਕੇਂਦਰ ਬਣਾਉਣ ਲਈ ਸੈਰ ਸਪਾਟਾ ਵਿਭਾਗ ਦੇ ਰਾਹੀਂ ਵਿਸ਼ੇਸ਼ ਯਤਨ ਕੀਤੇ ਜਾ ਰਹੇ ਹਨ।

ਇਸੇ ਦੌਰਾਨ ਡਿਪਟੀ ਕਮਿਸ਼ਨਰ ਨੇ ਪਟਿਆਲਵੀਆਂ ਸਮੇਤ ਹੋਰਨਾਂ ਇਲਾਕਿਆਂ ਦੇ ਵਸਨੀਕਾਂ ਨੂੰ ਵੀ ਇਸ ਉਤਸਵ ਦਾ ਅਨੰਦ ਮਾਣਨ ਦਾ ਖੁੱਲਾ ਸੱਦਾ ਦਿੱਤਾ। ਉਨ੍ਹਾਂ ਦੱਸਿਆ ਕਿ ਫੁਲਕਾਰੀ ਸ਼ੋਅ, ਬੱਚਿਆਂ ਲਈ ਵਿਸ਼ੇਸ਼ ਖਿੱਚ ਦਾ ਕੇਂਦਰ ਪ੍ਰੋਗਰਾਮ, ਪਟਿਆਲਾ ਮਿਲਟਰੀ ਫੈਸਟੀਵਲ, ਆਰਮੀ ਟੈਂਕ ਸ਼ੋਅ ਅਤੇ ਮੈਡਲ ਗੈਲਰੀ, ਲਿਟਰੇਚਰ ਫੈਸਟੀਵਲ ਅਤੇ ਕਲਾ ਪ੍ਰਦਰਸ਼ਨੀ ਅਤੇ ਫੋਟੋਗ੍ਰਾਫ਼ੀ ਅਵਾਰਡ, ਮੈਰਾਥਨ, ਕੁਇਜ ਮੁਕਾਬਲੇ, ਵਰਚੂਅਲ ਰਿਐਲਟੀ, ਐਡਵੈਂਚਰ ਟੂਰਿਜ਼ਮ, ਡਾਇਨਾਸੋਰ ਸ਼ੋਅ, ਹੈਰੀਟੇਜ ਵਾਕ, ਡਾਗ ਸ਼ੋਅ, ਫੋਟੋਗ੍ਰਾਫ਼ੀ ਅਤੇ ਪੇਟਿੰਗ ਮੁਕਾਬਲੇ, ਸੱਭਿਆਚਾਰਕ ਤੇ ਡਰਾਮੈਟਿਕ ਪ੍ਰੋਗਰਾਮ, ਪਟਿਆਲਾ ਘਰਾਣਾ ਦੀਆਂ ਗਾਇਨ ਸ਼ੈਲੀਆਂ, ਕਲਾਸੀਕਲ ਗਾਇਨ, ਪੌਪ ਸ਼ੋਅ, ਨਾਟਕ, ਰੰਗੋਲੀ, ਫਲੈਸ਼ ਮੋਬ ਇਸ ਵੱਡੇ ਪ੍ਰੋਗਰਾਮ ਦਾ ਹਿੱਸਾ ਹੋਣਗੇ। ਇਸ ਤੋਂ ਇਲਾਵਾ ਪਟਿਆਲਾ ਹੈਰੀਟੇਜ਼ ਦੀ ਸਮਾਪਤੀ ਸਮੇਂ ਫੂਡ ਫੈਸਟੀਵਲ, ਯੋਗਾ, ਜਿਮਨਾਸਟਿਕ ਅਤੇ ਜੂੰਬਾ ਤੇ ਫਲੋਟਸ ਵੀ ਵਿਸ਼ੇਸ਼ ਖਿੱਚ ਦਾ ਕੇਂਦਰ ਹੋਣਗੇ।