Patiala: FIR against 3 unknown in Sameer Kataria Murder Case

January 29, 2024 - PatialaPolitics

Patiala: FIR against 3 unknown in Sameer Kataria Murder Case

ਪਟਿਆਲਾ ਵਿਚ ਇਕ ਨੌਜਵਾਨ ਦਾ ਕਤਲ ਦਾ ਕੇਸ ਸਾਮਣੇ ਆਇਆ ਹੈ, ਪੁਲਿਸ ਵਲੋ ਦਰਜ਼ FIR ਮੁਤਾਬਕ,ਮਿਤੀ 28/01/24 ਸਮਾ 12.15 AM ਤੇ ਸ਼ਿਵਇੰਦਰ ਕਟਾਰੀਆ ਨੂੰ ਕ੍ਰਿਸ਼ਨਾ ਰਤਨ ਵਾਸੀ ਗੁੜ ਮੰਡੀ ਪਟਿ. ਨੇ ਫੋਨ ਕਰਕੇ ਦੱਸਿਆ ਕਿ ਉਹ ਅਤੇ ਉਸਦਾ ਭਰਾ ਸਮੀਰ ਕਟਾਰੀਆ, ਜੋ ਕਿ ਗੁਰਦੁਆਰਾ ਦੁਖਨਿਵਾਰਨ ਸਾਹਿਬ ਪਟਿ. ਕੋਲ ਸਮਾਨ ਲੈਣ ਗਿਆ, ਜੋ ਪਾਸੀ ਰੋਡ ਤੇ ਉਹਨਾ ਤੇ ਹਮਲਾ ਹੋ ਗਿਆ ਅਤੇ ਉਹ ਸੜ੍ਹਕ ਉਤੇ ਡਿੱਗੇ ਪਏ ਹਨ। ਜਦੋ ਸ਼ਿਵਇੰਦਰ ਮੌਕੇ ਤੇ ਪੁੱਜਾ ਤਾ ਉਸਦਾ ਭਰਾ ਸੜ੍ਹਕ ਉਤੇ ਡਿੱਗਿਆ ਪਿਆ ਸੀ ਅਤੇ ਉਸਦੀ ਗੱਡੀ ਨੰ. PB-11BU. 3738 ਵੀ ਉਥੇ ਮੋਜੂਦ ਨਹੀ ਸੀ ਅਤੇ ਉਹ ਆਪਣੇ ਭਰਾ ਨੂੰ ਮਨੀਪਾਲ ਹਸਪਤਾਲ ਲੈ ਗਿਆ, ਜਿੱਥੇ ਡਾਕਟਰਾ ਨੇ ਉਸਨੂੰ ਮ੍ਰਿਤਕ ਕਰਾਰ ਦੇ ਦਿੱਤਾ, ਤੇ ਕ੍ਰਿਸ਼ਨਾ ਰਤਨ ਨੇ ਦੱਸਿਆ ਕਿ ਉਹ ਸਮਾਨ ਲੈ ਕੇ ਪਾਸੀ ਰੋਡ ਤੇ ਗੱਡੀ ਵਿੱਚ ਬੈਠੇ ਸਨ ਤਾ ਇਹਨੇ ਵਿੱਚ 3 ਨਾ-ਮਾਲੂਮ ਵਿਅਕਤੀ ਆਏ, ਜਿਹਨਾ ਵਿੱਚੋਂ 01 ਦੇ ਹੱਥ ਵਿੱਚ ਪਿਸਟਲ ਸੀ ਅਤੇ ਦੂਸਰੇ ਵਿਅਕਤੀ ਨੇ ਡਰਾਇਵਰ ਸਾਇਡ ਵਾਲੀ ਤਾਕੀ ਖੋਲ ਕੇ ਆਪਣੇ ਹੱਥ ਵਿੱਚ ਫੜ੍ਹੇ ਛੂਰੇ ਦਾ ਵਾਰ ਸਮੀਰ ਕਟਾਰੀਆ ਦੇ ਗਲੇ ਤੇ ਕੀਤਾ ਅਤੇ ਪਿਸਟਲ ਵਾਲੇ ਵਿਅਕਤੀ ਨੇ ਫਾਇਰ ਵੀ ਕੀਤਾ। ਜੋ ਉਹ ਡਰਦਾ ਹੋਇਆ ਗੱਡੀ ਵਿੱਚ ਉਤਰ ਕੇ ਭੱਜ ਗਿਆ, ਜਦੋ ਵਾਪਿਸ ਆ ਕੇ ਦੇਖਿਆ ਤਾ ਸਮੀਰ ਕਟਾਰੀਆ ਸੜਕ ਤੇ ਖੂਨ ਨਾਲ ਲੱਥ-ਪੱਥ ਪਿਆ ਸੀ ਅਤੇ ਉਸਦੀ ਗੱਡੀ ਵੀ ਗਾਇਬ ਸੀ।ਪਟਿਆਲਾ ਪੁਲਸ ਨੇ 3 ਨਾ ਮਾਲੂਮ ਬੰਦਿਆਂ ਤੇ ਧਾਰਾ FIR U/S 302,34 IPC,Sec 25/54/59 Arms Act ਲੱਗਾ ਅਗਲੀ ਕਰਵਾਈ ਸ਼ੂਰ ਕੀਤੀ ਹੈ

 

View this post on Instagram

 

A post shared by Patiala Politics (@patialapolitics)