Patiala: Bike Thieves’ Gang Busted, 2 Arrested with 4 motercyles

March 4, 2024 - PatialaPolitics

Patiala: Bike Thieves’ Gang Busted, 2 Arrested with 4 motercyles

ਸ੍ਰੀ ਵਰੁਣ ਸ਼ਰਮਾ IPS ਸੀਨੀਅਰ ਕਪਤਾਨ ਪੁਲਿਸ ਪਟਿਆਲਾ ਜੀ ਨੇ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪਟਿਆਲਾ ਪੁਲਿਸ ਵੱਲੋ ਮਾੜੇ ਅਨਸਰਾ ਖਿਲਾਫ ਚਲਾਈ ਗਈ ਮੁਹਿੰਮ ਤਹਿਤ ਕਾਰਵਾਈ ਕਰਦਿਆਂ ਸ੍ਰੀ ਯੋਗੇਸ ਸ਼ਰਮਾ PPS ਕਪਤਾਨ ਪੁਲਿਸ ਇੰਨਵੈਸੀਗੇਸਨ ਪਟਿਆਲਾ, ਸ੍ਰੀ ਜਸਬੀਰ ਸਿੰਘ ਕਪਤਾਨ ਪੁਲਿਸ ਪੀ.ਬੀ.ਆਈ ਪਟਿਆਲਾ, ਦਲਜੀਤ ਸਿੰਘ ਵਿਰਕ PPS ਉਪ ਕਪਤਾਨ ਪੁਲਿਸ ਪਾਤੜਾ, ਐਸ.ਆਈ ਯਸ਼ਪਾਲ ਸਰਮਾ ਮੁੱਖ ਅਫਸਰ ਥਾਣਾ ਸੁਤਰਾਣਾ ਦੀ ਟੀਮ ਵੱਲੋ ਚੋਰੀਸੁਦਾ 04 ਹੋਰ ਮੋਟਰਸਾਇਕਲ ਬ੍ਰਾਮਦ ਕਰਵਾਏ ਹਨ । ਜੋ ਹੁਣ ਤੱਕ ਥਾਣਾ ਸੁਤਰਾਣਾ ਪੁਲਿਸ ਹੁਣ ਤੱਕ ਚੋਰੀਸੁਦਾ 17 ਮੋਟਰਸਾਇਕਲ ਬ੍ਰਾਮਦ ਕਰਵਾਏ ਗਏ ਹਨ।

 

ਹੋਰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਥਾਣਾ ਸੁਤਰਾਣਾ ਦੀ ਪੁਲਿਸ ਵੱਲੋ ਮੁੱਕਦਮਾ ਨੰਬਰ 42 ਮਿਤੀ 01.03.2024 ਅ/ਧ 379,411 ਆਈ.ਪੀ.ਸੀ. ਥਾਣਾ ਪਾਤੜਾ ਦੀ ਡੂੰਘਾਈ ਨਾਲ ਪੜਤਾਲ ਕਰਦੇ ਹੋਏ ਦੋਸੀ ਸੂਰਜ ਪੁੱਤਰ ਸੱਤਪਾਲ ਵਾਸੀ ਤੁਗੋਪੱਤੀ ਸੁਤਰਾਣਾ ਨੂੰ ਗ੍ਰਿਫਤਾਰ ਕਰਕੇ ਇਸ ਪਾਸੋ ਚੋਰੀ ਦੇ 02 ਮੋਟਰਸਾਇਕਲ ਅਤੇ ਮੁਕੱਦਮਾ ਨੰਬਰ 246 ਮਿਤੀ 04.06.2021 ਅ/ਧ 379,411 ਹਿੰ:ਡੰ: ਥਾਣਾ ਪਾਤੜਾ ਜਿਲਾ ਪਟਿਆਲਾ ਦੀ ਤਫਤੀਸ ਦੋਰਾਨ ਦੋਸੀ ਸੋਨੂੰ ਰਾਮ ਪੁੱਤਰ ਜੀਤਾ ਰਾਮ ਵਾਸੀ ਡੇਰਾ ਹੀਰਾ ਨਗਰ ਸੁਤਰਾਣਾ ਥਾਣਾ ਪਾਤੜਾਂ ਪਾਸੋ ਵੀ ਚੋਰੀ ਦੇ 02 ਹੋਰ ਮੋਟਰਸਾਇਕਲ ਬ੍ਰਾਮਦ ਕਰਵਾਏ ਗਏ ਹਨ। ਜੋ ਹੁਣ ਤੱਕ ਥਾਣਾ ਸੁਤਰਾਣਾ ਪੁਲਿਸ ਵੱਲੋ ਮੋਟਰਸਾਇਕਲ ਚੋਰੀ ਦੀ ਵਾਰਦਾਤਾ ਨੂੰ ਟਰੇਸ ਕਰਦੇ ਹੋਏ ਚੋਰੀਸੁਦਾ ਕੁੱਲ 17 ਮੋਟਰਸਾਇਕਲ ਬ੍ਰਾਮਦ ਕਰਵਾਏ ਜਾ ਚੁੱਕੇ ਹਨ। ਮੁੱਕਦਮੇ ਦੀ ਤਫਤੀਸ ਅਜੇ ਚੱਲ ਰਹੀ ਹੈ। ਦੋਸੀ ਸੋਨੂੰ ਰਾਮ ਅਤੇ ਸੂਰਜ ਨੂੰ ਅੱਜ ਮਾਨਯੋਗ ਅਦਾਲਤ ਵਿਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕਰਕੇ ਹੋਰ ਡੂੰਘਾਈ ਨਾਲ ਪੂਛਗਿਣ ਕੀਤੀ ਜਾਵੇਗੀ ਅਤੇ ਇਹਨਾ ਦੋਸੀਆ ਦੀ ਪੁੱਛਗਿੱਛ ਤੋ ਚੋਰੀ ਦੀਆ ਹੋਈਆ ਹੋਰ ਵਾਰਦਾਤਾ ਟਰੇਸ ਹੋਣ ਦੀ ਵੀ ਸੰਭਾਵਨਾ वै।ਗ੍ਰਿਫਤਾਰ ਦੋਸੀਆਨ ਦਾ ਵੇਰਵਾ।

1.ਸੋਨੂੰ ਰਾਮ ਪੁੱਤਰ ਜੀਤਾ ਰਾਮ ਵਾਸੀਆਨ ਡੇਰਾ ਹੀਰਾ ਨਗਰ ਸੁਤਰਾਣਾ ਤਹਿਸੀਲ ਪਾਤੜਾ ਜਿਲਾ ਪਟਿਆਲਾ।

2.ਸੂਰਜ ਪੁੱਤਰ ਸੱਤਪਾਲ ਵਾਸੀ ਤੁਗੋਪੱਤੀ ਸੁਤਰਾਣਾ ਤਹਿਸੀਲ ਪਾਤੜਾ ਜਿਲਾ ਪਟਿਆਲਾ।

ਬ੍ਰਾਮਦਗੀ ਦਾ ਵੇਰਵਾ

ਹੁਣ ਤੱਕ ਦੀ ਤਫਤੀਸ ਦੋਰਾਨ ਕੁੱਲ 17 ਮੋਟਰਸਾਇਕਲ ਬ੍ਰਾਮਦ ਕਰਵਾਏ ਹਨ।ਦੋਸੀਆ ਪਰ ਪਹਿਲਾ ਦਰਜ ਮੁਕੱਦਮਿਆਂ ਦਾ ਵੇਰਵਾ

ਦੋਸੀ ਸੋਨੂੰ ਰਾਮ ਪੁੱਤਰ ਜੀਤਾ ਰਾਮ ਵਾਸੀ ਡੇਰਾ ਹੀਰਾ ਨਗਰ ਸੁਤਰਾਣਾ ਪਰ ਦਰਜ ਮੁੱਕਦਮੇ ।