Patiala: Arun Kumar arrested in murder case of Salma

March 9, 2024 - PatialaPolitics

Patiala: Arun Kumar arrested in murder case of Salma

ਅੱਜ ਸ੍ਰੀ ਮੁਹੰਮਦ ਸਰਫਰਾਜ ਆਲਮ, IPS ਕਪਤਾਨ ਪੁਲਿਸ ਸਿਟੀ ਪਟਿਆਲਾ ਨੇ ਪ੍ਰੈਸ ਨੂੰ ਬਰੀਫ ਕਰਦੇ ਹੋਏ ਦੱਸਿਆ ਕਿ ਸ੍ਰੀ ਵਰੁਣ ਸ਼ਰਮਾ, IPS ਸੀਨੀਅਰ ਕਪਤਾਨ ਪੁਲਿਸ ਪਟਿਆਲਾ ਜੀ ਦੇ ਦਿਸਾ ਨਿਰਦੇਸਾ ਹੇਠ ਸ੍ਰੀ ਸੰਜੀਵ ਸਿੰਗਲਾ ਉਪ ਕਪਤਾਨ ਪੁਲਿਸ ਸਿਟੀ -1 ਪਟਿਆਲਾ ਦੀ ਨਿਗਰਾਨੀ ਹੇਠ ਕਾਰਵਾਈ ਕਰਦੇ ਹੋਏ ਇੰਸ. ਹਰਜਿੰਦਰ ਸਿੰਘ ਢਿੱਲੋਂ, ਮੁੱਖ ਅਫਸਰ ਥਾਣਾ ਕੋਤਵਾਲੀ ਪਟਿਆਲਾ ਨੇ ਮਿਤੀ 6-3-2024 ਨੂੰ ਬਾਬਾ ਵੀਰ ਸਿੰਘ ਧੀਰ ਸਿੰਘ ਕਲੋਨੀ ਪਟਿਆਲਾ ਵਿਖੇ ਸਲਮਾ ਨਾ ਦੀ ਨਾ-ਬਾਲਗ ਲੜਕੀ ਦੇ ਕਤਲ ਹੋਣ ਸਬੰਧੀ ਦਰਜ ਮੁਕੱਦਮਾ ਨੰਬਰ 44 ਮਿਤੀ 7-3-24 ਅ/ਧ 302/34 IPC ਥਾਣਾ ਕੋਤਵਾਲੀ ਪਟਿਆਲਾ ਦੇ ਮੁੱਖ ਦੋਸ਼ੀ ਨੂੰ ਗ੍ਰਿਫਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ।

 

ਸ੍ਰੀ ਮੁਹੰਮਦ ਸਰਫਰਾਜ ਆਲਮ, IPS ਕਪਤਾਨ ਪੁਲਿਸ ਸਿਟੀ ਪਟਿਆਲਾ ਨੇ ਪ੍ਰੈਸ ਨੂੰ ਹੋਰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮਿਤੀ 6-3-24 ਨੂੰ ਰਜਿੰਦਰਾ ਹਸਪਤਾਲ ਪਟਿਆਲਾ ਤੋ ਸਲਮਾ ਨਾ ਦੀ ਲੜਕੀ ਉਮਰ ਕਰੀਬ 15/16 ਸਾਲ ਜਖਮੀ ਹਾਲਤ ਵਿੱਚ ਦਾਖਲ ਹੋਣ ਸਬੰਧੀ ਇਤਲਾਹ ਮਿਲੀ ਸੀ ਜਿਸ ਤੋ ਬਾਅਦ ਉਸ ਦੀ ਦੌਰਾਨੇ ਇਲਾਜ ਮੌਤ ਹੋ ਗਈ ਸੀ। ਜਿਸ ਤੇ ਕਾਰਵਾਈ ਕਰਦੇ ਹੋਏ ਮੁੱਖ ਅਫਸਰ ਥਾਣਾ ਕੋਤਵਾਲੀ ਪਟਿਆਲਾ ਨੇ ਮ੍ਰਿਤਕ ਲੜਕੀ ਸਲਮਾ ਦੇ ਪਿਤਾ ਪੰਕਜ ਪੁੱਤਰ ਓਮ ਪ੍ਰਕਾਸ਼ ਵਾਸੀ ਮਕਾਨ ਨੰਬਰ 52 ਬਾਬਾ ਵੀਰ ਸਿੰਘ ਧੀਰ ਸਿੰਘ ਕਲੋਨੀ ਨੇੜੇ ਬਾਬਾ ਪੀਰ ਦਰਗਾਹ ਪਟਿਆਲਾ ਦੇ ਬਿਆਨ ਪਰ ਮੁਕੱਦਮਾ ਨੰਬਰ 44 ਮਿਤੀ 7-3-24 ਅ/ਧ 302/34 IPC ਬਰਖਿਲਾਫ ਅਰੁਨ ਕੁਮਾਰ ਉਰਫ ਕੋਕੋ ਪੁੱਤਰ ਰਜਿੰਦਰ ਕੁਮਾਰ ਉਰਫ ਜੱਗੂ ਵਾਸੀ ਮਕਾਨ ਨੰਬਰ 44 ਬਲਾਕ ਨੰਬਰ 04 ਸੰਜੇ ਕਲੋਨੀ ਪਟਿਆਲਾ ਅਤੇ ਨਾ ਮਾਲੂਮ ਵਿਅਕਤੀ ਦੇ ਦਰਜ ਰਜਿਸਟਰ ਕਰਕੇ ਤਫਤੀਸ ਸੁਰੂ ਕੀਤੀ ਗਈ। ਮੁਦਈ ਮੁਕੱਦਮਾ ਨੇ ਅੱਗੇ ਦੱਸਿਆ ਕਿ ਮਿਤੀ 6- 3-24 ਨੂੰ ਵਕਤ ਕਰੀਬ 7 ਵਜੇ ਸ਼ਾਮ ਨੂੰ ਉਸ ਦੀ ਲੜਕੀ ਸਲਮਾ, ਛੋਟੀ ਲੜਕੀ ਲਛਮੀ ਅਤੇ ਇਹਨਾ ਦੀ ਸਹੇਲੀ ਖੁਸ਼ੀ ਜੋ ਘਰ ਦੇ ਨਜਦੀਕ ਪ੍ਰਚੂਨ ਦੀ ਦੁਕਾਨ ਤੋਂ ਖਾਣ ਲਈ ਸੇਮੀਆ ਲੈਣ ਗਈਆ ਸਨ ਤਾ ਉਸ ਨੇ ਦੇਖਿਆ ਕਿ ਅਰੁਨ ਕੁਮਾਰ ਉਰਫ ਕੋਕੋ ਆਪਣੇ ਨਾਲ ਇੱਕ ਮੋਟਰ ਸਾਈਕਲ ਸਵਾਰ ਸਾਥੀ ਨਾਲ ਆਇਆ ਅਤੇ ਉਸ ਦੀ ਲੜਕੀ ਸਲਮਾ ਦਾ ਹੱਥ ਫੜਕੇ ਖਿੱਚ ਕੇ ਲੈ ਕੇ ਜਾਣ ਲੱਗਾ ਤਾ ਉਸ ਦੀ ਛੋਟੀ ਲੜਕੀ ਲਛਮੀ ਨੇ ਰੋਲਾ ਪਾਉਣਾ ਸੁਰੂ ਕਰ ਦਿੱਤਾ ਥੋੜੀ ਅੱਗੇ ਜਾ ਕੇ ਅਰੁਨ ਕੁਮਾਰ ਕੋਕੋ ਨੇ ਛੁਰਾ ਕੱਢ ਕੇ ਕਈ ਵਾਰ ਸਲਮਾ ਦੀ ਛਾਤੀ ਤੇ ਕਰਕੇ ਛੁਰੇ ਸਮੇਤ ਮੌਕਾ ਤੋਂ ਭੱਜ ਗਿਆ ਤੇ ਉਸ ਨੇ ਆਪਣੀ ਲੜਕੀ ਨੂੰ ਜਖਮੀ ਹਾਲਤ ਵਿੱਚ ਰਜਿੰਦਰਾ ਹਸਪਤਾਲ ਪਟਿਆਲਾ ਦਾਖਲ ਕਰਾਇਆ ਸੀ। ਜਿਥੇ ਦੌਰਾਨੇ ਇਲਾਜ ਉਸਦੀ ਲੜਕੀ ਸਲਮਾ ਦੀ ਮੌਤ ਹੋ ਗਈ। ਵਜਾ ਰੰਜਿਸ ਇਹ ਹੈ ਕਿ ਅਰੁਨ ਕੁਮਾਰ ਕੋਕੋ ਉਸ ਦੀ ਲੜਕੀ ਸਲਮਾ ਨੂੰ ਜਬਰਦਸਤੀ ਆਪਣੇ ਨਾਲ ਰੱਖਣਾ ਚਾਹੁੰਦਾ ਸੀ। ਉਸ ਦਾ ਪਰਿਵਾਰ ਅਤੇ ਸਲਮਾ ਉਸ ਦੇ ਖਿਲਾਫ ਸਨ ਇਸੇ ਵਜਾ ਕਰਕੇ ਹੀ ਅਰੁਨ ਕੁਮਾਰ ਕੋਕੇ ਨੇ ਸਲਮਾ ਦੇ ਛੁਰਾ ਮਾਰ ਕੇ ਕਤਲ ਕਰ ਦਿੱਤਾ। ਅੱਜ ਮਿਤੀ 9-3-24 ਨੂੰ ਮੁੱਖਬਰੀ ਮਿਲੀ ਕਿ ਮੁਕੱਦਮਾ ਉਕਤ ਦਾ ਦੋਸੀ ਪੁਰਾਣੀ ਚੂੰਗੀ ਟਰੱਕ ਯੂਨੀਅਨ ਪਟਿਆਲਾ ਵਿਖੇ ਕਿਸੇ ਟਰੱਕ ਡਰਾਇਵਰ ਨਾਲ ਪੰਜਾਬ ਸਟੇਟ ਤੋ ਬਾਹਰ ਭੱਜਣ ਦੀ ਫਰਾਕ ਵਿੱਚ ਹੈ। ਜਿਸ ਪਰ ਇੰਸ. ਹਰਜਿੰਦਰ ਸਿੰਘ ਢਿੱਲੋਂ ਮੁੱਖ ਅਫਸਰ ਥਾਣਾ ਕੋਤਵਾਲੀ ਪਟਿਆਲਾ ਅਤੇ ਸਮੁੱਚੀ ਟੀਮ ਵੱਲੋ ਤਰੁੰਤ ਕਾਰਵਾਈ ਕਰਦੇ ਹੋਏ ਮੁੱਖ ਦੋਸੀ ਅਰੁਨ ਕੁਮਾਰ ਕੋਕੋ ਨੂੰ ਗ੍ਰਿਫਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ ਅਤੇ ਵਾਰਦਾਤ ਸਮੇ ਵਰਤਿਆ ਗਿਆ ਛੁਰਾ ਵੀ ਬਰਾਮਦ ਕੀਤਾ ਗਿਆ। ਇਥੇ ਇਹ ਵੀ ਜਿਕਰਯੋਗ ਹੈ ਕਿ ਸਲਮਾ ਦੇ ਕਤਲ ਤੇ ਅਗਲੇ ਦਿਨ ਹੀ ਮੁਦਈ ਮੁਕੱਦਮਾ ਪੰਕਜ ਦੀ ਛੋਟੀ ਲੜਕੀ ਹੁਸਨਪ੍ਰੀਤ ਉਮਰ ਕਰੀਬ 6 ਸਾਲ ਦੀ ਮੌਤ ਬੀਮਾਰ ਹੋਣ ਅਤੇ ਆਪਣੀ ਵੱਡੀ ਭੈਣ ਦੀ ਮੌਤ ਦੇ ਸਦਮੇ ਕਾਰਨ ਹੋ ਗਈ ਸੀ। ਜਿਸ ਦੀ ਅ/ਧ 174 Cr.Pc ਤਹਿਤ ਵੱਖਰੇ ਤੌਰ ਤੇ ਕਾਰਵਾਈ ਅਮਲ ਵਿੱਚ ਲਿਆਦੀ ਗਈ ਹੈ। ਦੋਸੀ ਅਰੁਨ ਕੁਮਾਰ ਕੋਕੋ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕੀਤਾ ਜਾ ਰਿਹਾ ਹੈ ਤਾਂ ਕਿ ਮੁਕੱਦਮਾ ਦੀ ਡੂੰਘਾਈ ਨਾਲ ਤਫਤੀਸ ਕੀਤੀ ਜਾ ਸਕੇ ਅਤੇ ਦੂਸਰੇ ਦੋਸੀ ਬਾਰੇ ਵੀ ਪਤਾ

 

ਲਗਾਇਆਂ ਜਾ ਸਕੇ।

 

डिभर :- 18/19 माल

 

ਕਿੱਤਾ :- ਵਿਹਲਾ ਹੈ।

 

ਪੜਾਈ :- 7 ਵੀ ਕਲਾਸ

 

ਦੋਸੀ ਬਾਰੇ ਜਾਣਕਾਰੀ :- ਨਾਮ ਅਰੁਨ ਕੁਮਾਰ ਉਰਫ ਕੋਕੋ ਪੁੱਤਰ ਰਜਿੰਦਰ ਕੁਮਾਰ ਉਰਫ ਜੱਗੂ ਵਾਸੀ ਮਕਾਨ ਨੰਬਰ 44 ਬਲਾਕ ਨੰਬਰ 04 ਸੰਜੇ ਕਲੋਨੀ ਪਟਿਆਲਾ।

 

ਸਾਬਕਾ ਰਿਕਾਰਡ :- ਮੁਕੱਦਮਾ ਨੰਬਰ 189 ਮਿਤੀ 11.09.2023 ਅ/ਧ 363/366-A IPC ਥਾਣਾ ਕੋਤਵਾਲੀ ਪਟਿਆਲਾ ਬਰਾਮਦਗੀ :- ਵਾਰਦਾਤ ਵਿੱਚ ਵਰਤਿਆ ਛੁਰਾ/ਕਿਰਚ