ਪਟਿਆਲਾ ਪੁਲਿਸ ਵੱਲੋ ਇਰਾਦਾ ਕਤਲ ਅਤੇ ਲੁਟੇਰਾ ਗਿਰੋਹ ਸਮੇਤ 10 ਦੋਸ਼ੀ ਕਾਬੂ

April 4, 2024 - PatialaPolitics

 

ਪਟਿਆਲਾ ਪੁਲਿਸ ਵੱਲੋ ਇਰਾਦਾ ਕਤਲ ਅਤੇ ਲੁਟੇਰਾ ਗਿਰੋਹ ਸਮੇਤ 10 ਦੋਸ਼ੀ ਕਾਬੂ

ਇਰਾਦਾ ਕਤਲ ਦੀ ਵਾਰਦਾਤ ਦਾ ਮੁੱਖ ਦੋਸੀ ਸਮੇਤ 6 ਦੋਸੀ ਤੇਜਧਾਰ ਹਥਿਆਰਾ ਸਮੇਤ ਕਾਬੂ

ਲੁਟੇਰਾ ਗਿਰੋਹ ਦੇ 4 ਮੈਬਰ ਗ੍ਰਿਫਤਾਰ, 2 ਪਿਸਟਲ 32 ਬੋਰ ਅਤੇ ਤੇਜਧਾਰ ਹਥਿਆਰ ਬਰਾਮਦ

ਮੁਹੰਮਦ ਸਰਫਰਾਜ ਆਲਮ IPS, SP City ਪਟਿਆਲਾ ਅਤੇ ਸ੍ਰੀ ਯੁਗੇਸ ਸ਼ਰਮਾਂ PPS, SP/INV. ਨੇ ਕਾਨਫੰਰਸ ਰਾਹੀਂ ਦੱਸਿਆ ਕਿ ਮਾਨਯੋਗ ਐਸ.ਐਸ.ਪੀ. ਪਟਿਆਲਾ ਦੇ ਦਿਸਾ ਨਿਰਦੇਸਾ ਅਨੁਸਾਰ ਸਮਾਜ ਵਿਰੋਧੀ ਅਨਸਰਾਂ ਵਿਰੁੱਧ ਚਲਾਈ ਗਈ ਮੁਹਿੰਮ ਨੂੰ ਉਸ ਵਕਤ ਕਾਮਯਾਬੀ ਮਿਲੀ ਜਦੋਂ ਪਟਿਆਲਾ ਪੁਲਿਸ ਨੇ 2 ਵੱਖ-ਵੱਖ ਕੇਸਾਂ ਇਰਾਦਾ ਕਤਲ ਅਤੇ ਲੁਟੇਰਾ ਗਿਰੋਹ ਦੇ 10 ਵਿਅਕਤੀਆਂ ਨੂੰ ਗ੍ਰਿਫਤਾਰ ਕੀਤੇ ਗਏ ਹਨ.ਇੰਨ੍ਹਾ ਦੋਸੀਆਨ ਨੂੰ ਗ੍ਰਿਫਤਾਰ ਕਰਨ ਵਿੱਚ ਸ੍ਰੀ ਅਵਤਾਰ ਸਿੰਘ PPS, DSP (D) ਪਟਿਆਲਾ, ਸ੍ਰੀ ਜੰਗਜੀਤ ਸਿੰਘ PPS.DSP City-2, ਪਟਿਆਲਾ ਦੀ ਅਗਵਾਈ ਵਿੱਚ ਇੰਸਪੈਕਟਰ ਸ਼ਮਿੰਦਰ ਸਿੰਘ ਇੰਚਾਰਜ ਟੈਕਨੀਕਲ ਸਪੋਟ ਯੂਨਿਟ ਪਟਿਆਲਾ, ਇੰਸਪੈਕਟਰ ਅਮਨਦੀਪ ਸਿੰਘ ਬਰਾੜ ਮੁੱਖ ਅਫਸਰ ਥਾਣਾ ਅਰਬਨ ਅਸਟੇਟ ਪਟਿਆਲਾ ਅਤੇ ਐਸ.ਆਈ.ਗੁਰਮੀਤ ਸਿੰਘ ਮੁੱਖ ਅਫਸਰ ਥਾਣਾ ਅਨਾਜ ਮੰਡੀ ਅਤੇ ਸੀ.ਆਈ.ਏ.ਪਟਿਆਲਾ ਦੀਆਂ ਵੱਖ-ਵੱਖ ਟੀਮਾਂ ਵੱਲੋਂ ਸਪੈਸਲ ਮੁਹਿੰਮ ਚਲਾਈ ਗਈ ਸੀ ਜਿਸਦੇ ਤਹਿਤ ਹੀ ਇਰਾਦਾ ਕਤਲ ਦੀ ਵਾਰਦਾਤ ਵਿੱਚ ਸਾਮਲ ਮੁੱਖ ਦੋਸ਼ੀ ਰਾਜਵਿੰਦਰ ਸਿੰਘ ਉਰਫ ਰਾਜਾ ਬੌਕਸਰ, ਹਰਪ੍ਰੀਤ ਸਿੰਘ ਉਰਫ ਸਨੀ ਉਰਫ ਚੀਮਾ, ਸਾਜਨ ਉਰਫ ਕੈਬੀ, ਜੋਨੀ ਸਿੰਘ, ਸੂਰਜ ਅਤੇ ਗੋਰਵ ਸਿੰਘ ਨੂੰ ਗ੍ਰਿਫਤਾਰ ਕੀਤਾ ਹੈ ਅਤੇ ਦੂਜੇ ਕੇਸ ਵਿੱਚ ਲੁਟੇਰਾ ਗਿਰੋਹ ਦੇ ਹਰਪ੍ਰੀਤ ਸਿੰਘ ਉਰਫ ਮੱਖਣ, ਸੰਦੀਪ ਸਿੰਘ ਉਰਫ ਸਨੀ, ਸੋਨੂੰ ਅਤੇ ਪਾਰਸ ਕੁਮਾਰ ਉਰਫ ਘੋੜਾ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਜਿੰਨ੍ਹਾ ਪਾਸੋਂ 2 ਪਿਸਟਲ .32 ਬੋਰ ਸਮੇਤ 9 ਰੋਦ ਅਤੇ ਮਾਰੂ ਤੇਜਧਾਰ ਹਥਿਆਰ ਬਰਾਮਦ ਕੀਤੇ ਗਏ ਹਨ।

ਇਰਾਦਾ ਕਤਲ ਬਾਰੇ ਜਾਣਕਾਰੀ ਅਤੇ ਗ੍ਰਿਫਤਾਰੀ :- ਜਿੰਨ੍ਹਾ ਨੇ ਸੰਖੇਪ ਵਿੱਚ ਦੱਸਿਆ ਕਿ ਮਿਤੀ 22.03.2024 ਨੂੰ ਪਿੰਡ ਰਸੂਲਪੁਰ ਸੈਦਾ ਨੇੜੇ ਪ੍ਰਾਇਮਰੀ ਸਕੂਲ ਪਾਸ 40-50 ਨੋਜਵਾਨ ਲੜਕਿਆਂ ਵੱਲੋਂ ਹੁਲੜਬਾਜੀ ਕੀਤੀ ਜਾ ਰਹੀ ਸੀ ਜਿੰਨ੍ਹਾ ਨੂੰ ਗ੍ਰਿਫਤਾਰ ਕਰਨ ਸਮੇਂ ਸਿਪਾਹੀ ਗੁਰਪ੍ਰੀਤ ਸਿੰਘ ਦੀ ਸੱਜੀ ਲੱਤ ਟੁੱਟਣ ਕਾਰਨ ਜਖਮੀ ਹੋ ਗਿਆ ਸੀ ਜਿਸ ਸਬੰਧੀ ਮੁਕੱਦਮਾ ਨੰਬਰ 46 ਮਿਤੀ 23.03.2024 ਅ/ਧ 307,323,148,149 ਹਿੰ:ਦਿੰ: ਥਾਣਾ ਅਨਾਜ ਮੰਡੀ ਦਰਜ ਕੀਤਾ ਗਿਆ ਸੀ, ਦੋਰਾਨੇ ਤਫਤੀਸ ਪਟਿਆਲਾ ਪੁਲਿਸ ਨੇ ਅੱਜ ਮਿਤੀ 03.04.2024 ਨੂੰ ਫੋਕਲ ਪੁਆਇਟ ਏਰੀਆਂ ਵਿੱਚੋਂ ਦੋਸੀ 1) ਰਾਜਵਿੰਦਰ ਸਿੰਘ ਉਰਫ ਰਾਜਾ ਬੌਕਸਰ ਪੁੱਤਰ ਉਕਾਰ ਸਿੰਘ ਵਾਸੀ ਕਿਰਾਏਦਾਰ ਏਕਤਾ ਨਗਰ ਨੇੜੇ ਸੋਨੀ ਪਬਲਿਕ ਸਕੂਲ ਥਾਣਾ ਅਨਾਜ ਮੰਡੀ, 2) ਹਰਪ੍ਰੀਤ ਸਿੰਘ ਉਰਫ ਸਨੀ ਉਰਫ ਚੀਮਾ ਪੁੱਤਰ ਅੰਗਰੇਜ ਸਿੰਘ ਵਾਸੀ ਗੁਰਦੀਪ ਕਲੋਨੀ ਅਬਲੋਵਾਲ ਥਾਣਾ ਸਿਵਲ ਲਾਇਨ ਪਟਿਆਲਾ, 3) ਸਾਜਨ ਉਰਫ ਕੈਬੀ ਪੁੱਤਰ ਸ਼ਤਰੂਗਿਰ ਵਾਸੀ 87-ਸੀ ਗਲੀ ਨੰਬਰ 2 ਦਰਸਨਾ ਕਲੋਨੀ ਅਬਲੋਵਾਲ,4)ਜੋਨੀ ਸਿੰਘ ਪੁੱਤਰ ਕਰਮ ਸਿੰਘ ਵਾਸੀ ਪਿੰਡ ਝਿੱਲ ਥਾਣਾ ਤ੍ਰਿਪੜੀ,5) ਸੂਰਜ ਪੁੱਤਰ ਸੁਖਦੇਵ ਸਿੰਘ ਵਾਸੀ ਸੀ-117 ਦਰਸਨਾ ਕਲੋਨੀ ਅਬਲੋਵਾਲ ਥਾਣਾ ਸਿਵਲ ਲਾਇਨ ਅਤੇ 6) ਗੋਰਵ ਸਿੰਘ ਪੁੱਤਰ ਧਰਮਿੰਦਰ ਸਿੰਘ ਵਾਸੀ ਝਿੱਲ ਥਾਣਾ ਤ੍ਰਿਪੜੀ ਨੂੰ ਫੋਕਲ ਪੁਆਇਟ ਗ੍ਰਿਫਤਾਰ ਕੀਤਾ ਗਿਆ ਹੈ । ਜਿੰਨ੍ਹਾ ਪਾਸੋਂ ਵੀ ਮਾਰੂ ਤੇਜਧਾਰ ਹਥਿਆਰ ਬਰਾਮਦ ਹੋਏ ਹਨ ਇਸ ਕੇਸ ਵਿੱਚ ਪਹਿਲਾ 8 ਦੋਸੀ ਗ੍ਰਿਫਤਾਰ ਹੋ ਚੁੱਕੇ ਹਨ । ਰਾਜਵਿੰਦਰ ਸਿੰਘ ਉਰਫ ਰਾਜਾ ਬੋਕਸਰ ਜੋ ਕਿ ਉਸੇ ਦਿਨ ਹੀ ਇਰਾਦਾ ਕੇਸ ਵਿੱਚ ਜਮਾਨਤ ਪਰ ਪਟਿਆਲਾ ਜੇਲ ਵਿੱਚੋਂ ਬਾਹਰ ਆਇਆ ਸੀ । ਜਿੰਨ੍ਹਾ ਪਾਸੋਂ 2 ਕ੍ਰਿਪਾਨਾ, 2 ਬੇਸਵਾਲ ਅਤੇ 2 ਡੰਡੇ ਬਰਾਮਦ ਕੀਤੇ ਗਏ ਹਨ। ਹੁਣ ਤੱਕ ਇਸ ਕੇਸ ਵਿੱਚ ਕੁਲ 14 ਦੋਸ਼ੀ ਗ੍ਰਿਫਤਾਰ ਹੋ ਚੁੱਕੇ ਹਨ।

ਲੁਟੇਰਾ ਗਿਰੋਹ ਬਾਰੇ ਜਾਣਕਾਰੀ : -ਜਿੰਨ੍ਹਾ ਨੇ ਦੱਸਿਆ ਕਿ ਪਟਿਆਲਾ ਪੁਲਿਸ ਨੇ ਲੁਟੇਰਾ ਗਿਰੋਹ ਦੇ 4 ਮੈਂਬਰਾਂ ਨੂੰ ਕੱਲ ਮਿਤੀ03.04.2024 ਨੂੰ ਡੀ.ਸੀ.ਡਵਲਯੂ ਪੁੱਲ ਦੇ ਥੱਲੇ ਤੋ ਹਰਪ੍ਰੀਤ ਸਿੰਘ ਉਰਫ ਮੱਖਣ ਪੁੱਤਰ ਰੂੜ ਸਿੰਘ ਵਾਸੀ ਪਿੰਡ ਸੈਫਦੀਪੁਰ ਥਾਣਾ ਸਦਰਪਟਿਆਲਾ, ਸੰਦੀਪ ਸਿੰਘ ਉਰਫ ਸੰਨੀ ਪੁੱਤਰ ਬਚਿੱਤਰ ਸਿੰਘ ਵਾਸੀ ਉੱਘੀ ਥਾਣਾ ਸਦਰ ਨਕੋਦਰ ਜਿਲ੍ਹਾ ਜਲੰਧਰ, ਸੋਨੂੰ ਪੁੱਤਰ ਸਿਵ ਨਾਥਵਾਸੀ ਕਿਰਾਏਦਾਰ ਰਘੂ ਲਾਲ, ਮਥੁਰਾ ਕਲੋਨੀ ਪਟਿਆਲਾ ਅਤੇ ਪਾਰਸ ਕੁਮਾਰ ਉਰਫ ਘੋੜਾ ਪੁੱਤਰ ਵਿਨੋਦ ਕੁਮਾਰ ਵਾਸੀ ਮਕਾਨ ਨੰਬਰ 40ਈ ਗਲੀ ਨੰਬਰ 01, ਬਾਲਮੀਕ ਕਲੋਨੀ ਤ੍ਰਿਪੜੀ ਪਟਿਆਲਾ ਨੂੰ ਅਸਲਾ ਐਮੋਨੀਸਨ ਅਤੇ ਮਾਰੂ ਹਥਿਆਰਾਂ ਨਾਲ ਲੈਸ ਹੋਕੇ ਲੁੱਟਖੋਹ ਕਰਨ ਲਈ ਡਕੈਤੀ ਮਾਰਨ ਦੀ ਯੋਜਨਾ ਬਣਾਉਂਦਿਆਂ ਨੂੰ ਕਾਬੂ ਕੀਤਾ ਗਿਆ ਸੀ ਜਿਸ ਸਬੰਧੀ ਮੁਕੱਦਮਾ ਨੰਬਰ 41 ਮਿਤੀ 03.04.2024 ਅ/ਧ399,402, ਹਿੰ:ਦਿੰ: 25 (7) & (8) ਅਸਲਾ ਐਕਟ ਥਾਣਾ ਅਰਬਨ ਅਸਟੇਟ ਪਟਿਆਲਾ ਦਰਜ ਕੀਤਾ ਗਿਆ ਗ੍ਰਿਫਤਾਰ ਦੋਰਾਨ ਦੋਸੀਆਨਪਾਸੋਂ 2 ਪਿਸਟਲ 32 ਬੋਰ ਸਮੇਤ 09 ਰੋਦ ਅਤੇ 2 ਕ੍ਰਿਪਾਨਾ ਬਰਾਮਦ ਹੋਈਆਂ ਹਨ ਉਕਤਾਨ ਦੋਸੀਆਨ ਖਿਲਾਫ ਪਹਿਲਾ ਵੀ ਮੁਕੱਦਮੇਦਰਜ ਹਨ ਜੋ ਜੇਲ ਵਿੱਚ ਰਹਿ ਚੁੱਕੇ ਹਨ।ਪਟਿਆਲਾ ਪੁਲਿਸ ਨੇ ਉਪਰੋਕਤ ਵੱਖ-ਵੱਖ ਕੇਸਾਂ ਵਿੱਚ ਗ੍ਰਿਫਤਾਰ ਕੀਤੇ ਸਾਰੇ ਵਿਅਕਤੀਆਂ ਦਾ ਕਰੀਮੀਨਲ ਪਿਛੋਕੜ ਹੈਜਿੰਨ੍ਹਾ ਦੇ ਖਿਲਾਫ ਕਤਲ, ਇਰਾਦਾ ਕਤਲ, ਲੁੱਟਖੋਹ ਅਤੇ ਐਨ.ਡੀ.ਪੀ.ਐਸ.ਐਕਟ ਅਤੇ ਹੋਰ ਜੁਰਮਾ ਆਦਿ ਮੁਕੱਦਮੇ ਦਰਜ ਹਨ ਜਿੰਨ੍ਹਾਵਿੱਚ ਇਹ ਗ੍ਰਿਫਤਾਰ ਹੋਕੇ ਜੇਲ ਵੀ ਜਾ ਚੁੱਕੇ ਹਨ. ਦੋਸੀਆਨ ਨੂੰ ਅੱਜ ਮਿਤੀ 04.04.2024 ਨੂੰ ਮਾਨਯੋਗ ਅਦਾਲਤ ਵਿੱਚ ਪੇਸ ਕਰਕੇਓਪਰੋਕਤ ਦੋਸੀਆ ਦਾ ਪੁਲਿਸ ਰਿਮਾਡ ਹਾਸਲ ਕਰਕੇ ਡੁੰਘਾਈ ਨਾਲ ਪੁੱਛਗਿੱਛ ਕੀਤੀ ਜਾਵੇਗੀ।