Patiala: Girl student alleged gangraped inside Ripudaman College Nabha; 2 arrested
April 9, 2024 - PatialaPolitics
Patiala: Girl student alleged gangraped inside Ripudaman College Nabha; 2 arrested
ਨਾਭਾ ਦੇ ਸਰਕਾਰੀ ਰਿਪੁਦਮਨ ਕਾਲਜ ਵਿੱਚ ਪੜਦੀ ਬੀਏ ਫਸਟ ਯੀਅਰ ਕਲਾਸ ਦੀ ਲੜਕੀ ਦਾ ਤਿੰਨ ਲੜਕਿਆਂ ਵੱਲੋਂ ਕਾਲਜ ਦੇ ਅੰਦਰ ਸਮੂਹਿਕ ਬਲਾਤਕਾਰ ਦੀ ਸ਼ਰਮਨਾਕ ਘਟਨਾ ਨੇ ਕਾਲਜ ਦੇ ਪ੍ਰਬੰਧਾਂ ਦੀ ਪੋਲ ਖੋਲ ਦਿੱਤੀ। ਭਾਵੇਂ ਕਿ ਇਹ ਘਟਨਾ 27 ਮਾਰਚ ਦੀ ਦੱਸੀ ਜਾ ਰਹੀ ਹੈ ਅਤੇ ਪੀੜਿਤ ਲੜਕੀ ਵੱਲੋਂ ਇਸ ਘਟਨਾ ਦੀ ਕੰਪਲੇਂਟ ਨਾਭਾ ਕੋਤਵਾਲੀ ਪੁਲਿਸ ਨੂੰ 8 ਅਪ੍ਰੈਲ ਨੂੰ ਪੁਲਿਸ ਨੂੰ ਦਿੱਤੀ ਗਈ। ਪੁਲਿਸ ਵੱਲੋਂ ਤਿੰਨ ਆਰੋਪੀਆ ਦੇ ਖਿਲਾਫ ਮਾਮਲਾ ਦਰਜ ਕਰਕੇ ਦੋ ਆਰੋਪੀਆਂ ਨੂੰ ਗ੍ਰਿਫਤਾਰ ਕਰ ਲਿਆ ਹੈ ਅਤੇ ਇੱਕ ਆਰੋਪੀ ਪੁਲਿਸ ਦੀ ਗ੍ਰਿਫਤ ਵਿੱਚੋਂ ਬਾਹਰ ਹੈ।
ਪਟਿਆਲਾ ਚ ਇਕ ਕੁੜੀ ਨਾਲ 3 ਮੁੰਡਿਆ ਵਲੋ ਬਲਾਤਕਾਰ ਕਰਨ ਦਾ ਕੇਸ ਸਾਮਣੇ ਆਇਆ ਹੈ। ਪੁਲਸ ਵਲੋ ਦਰਜ਼ FIR ਦੌਰਾਨ ਮਿਤੀ 27/03/2024 ਨੂੰ ਕੁੜੀ ਰੋਜਾਨਾ ਦੀ ਤਰ੍ਹਾਂ ਰਿਪੁਦਮਨ ਕਾਲਜ ਨਾਭਾ ਵਿਖੇ ਪੜਾਈ ਕਰਨ ਗਈ ਸੀ, ਤਾਂ ਸਮਾਂ 11.30 AM ਦਾ ਹੋਵੇਗਾ ਕਿ ਇੱਕ ਮੁੰਡਾ ਕੁੜੀ ਕੋਲ ਆਇਆ ਤੇ ਕਹਿਣ ਲੱਗਾ ਕਿ ਮੈਂ ਕੋਈ ਜੁਰੂਰੀ ਗੱਲ ਕਰਨੀ ਹੈ, ਤੂੰ ਪ੍ਰਿੰਸੀਪਲ ਸਾਹਿਬ ਦੇ ਉਪਰ ਬਣੇ ਕਮਰੇ ਵਿੱਚ ਆ ਜਾਵੀਂ ਤਾਂ ਵਕਤ ਕਰੀਬ 01.00 PM ਦਾ ਹੋਵੇਗਾ ਜਦੋਂ ਕੁੜੀ ਕਮਰੇ ਵਿੱਚ ਗਈ, ਤਾਂ ਕਮਰੇ ਵਿੱਚ ਉਸ ਮੁੰਡੇ ਤੇ ਹੋਰ 02 ਨਾ-ਮਾਲੂਮ ਵਿਅਕਤੀ ਵੀ ਸੀ, ਜਿਨ੍ਹਾਂ ਨੇ ਕਮਰੇ ਦੀ ਕੁੰਡੀ ਲਗਾ ਦਿੱਤੀ ਤੇ ਨਾਲ ਦੇ ਇੱਕ ਸਾਥੀ ਨੇ ਕੁੜੀ ਦੇ ਮੁੰਹ ਤੇ ਹੱਥ ਰੱਖ ਦਿੱਤਾ ਤੇ ਫਿਰ ਵਾਰੀ/ਵਾਰੀ ਉਕਤਾਨ ਦੋਸੀਆਨ ਵੱਲੋਂ ਕੁੜੀ ਨਾਲ ਬਲਾਤਕਾਰ ਕੀਤਾ। ਪਟਿਆਲਾ ਪੁਲਿਸ ਨੇ 3 ਵਿਅਕਤੀਆਂ ਤੇ ਧਾਰਾ FIR U/S 376-D, 506 IPC ਲਗਾ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ