Patiala: FIR against unknown driver in accident near Hotel Dhillon
April 14, 2024 - PatialaPolitics
Patiala: FIR against unknown driver in accident near Hotel Dhillon
ਪਟਿਆਲਾ ਚ ਦਿਨੋਂ ਦਿਨ ਸੜਕ ਹਾਦਸੇ ਵਧ ਰਹੇ ਹਨ, ਇਸੇ ਤਰਾਂ ਮਿਤੀ 12/4/24 ਸਮਾ 8.45 AM ਨੂੰ ਵਿਸ਼ਾਲ ਕੁਮਾਰ ਆਪਣੇ ਈ-ਰਿਕਸ਼ਾ ਤੇ ਦੋ ਸਵਾਰੀਆ ਲੈ ਕੇ ਜੇਲ ਰੋਡ ਤ੍ਰਿਪੜੀ ਮੋੜ ਕੋਲ ਜਾ ਰਿਹਾ ਸੀ, ਜੋ ਨਾ-ਮਾਲੂਮ ਡਰਾਇਵਰ ਜਿਸਦਾ ਗੱਡੀ ਨੰਬਰ PB-11DD-9126 ਨੇ ਆਪਣੀ ਕਾਰ ਪਹਿਲਾ ਤਾ ਇੱਕ ਮੋਟਰਸਾਇਕਲ ਸਵਾਰ ਵਿਅਕਤੀ ਵਿੱਚ ਮਾਰੀ, ਫਿਰ ਇੱਕ ਈ-ਰਿਕਸ਼ਾ ਵਿੱਚ ਮਾਰੀ, ਜਿਸਦੇ ਡਰਾਇਵਰ ਨੂੰ ਘੜੀਸਦਾ ਹੋਇਆ ਦੂਰ ਤੱਕ ਲੈ ਗਿਆ, ਜਿਸ ਦੀਆਂ ਲੱਤਾਂ ਟੁੱਟ ਗਈਆਂ ਅਤੇ ਫਿਰ ਵਿਸ਼ਾਲ ਦੇ ਈ-ਰਿਕਸ਼ਾ ਵਿੱਚ ਮਾਰੀ, ਜਿਸ ਕਾਰਨ ਉਸਦੇ ਰਿਕਸੇ ਵਿੱਚ ਬੈਠੀਆ ਸਵਾਰੀਆ ਦੇ ਕਾਫੀ ਸੱਟਾ ਲੱਗੀਆਂ। ਪਟਿਆਲਾ ਪੁਲਿਸ ਨੇ ਨਾ ਮਾਲੂਮ ਡਰਾਇਵਰ ਤੇ ਧਾਰਾ FIR U/S 279,337, 338,427 IPC ਲਗਾ ਅਗਲੀ ਕਰਵਾਈ ਸ਼ੁਰੂ ਕੀਤੀ ਹੈ