ਯੂਪੀ ਚ ਪਲਟਿਆ ਟਮਾਟਰ ਨਾਲ ਭਰਿਆ ਟਰੱਕ,ਲੁੱਟ ਤੋਂ ਬਚਾਉਣ ਲਈ ਪੁਲਿਸ ਨੂੰ ਸਾਰੀ ਰਾਤ ਦੇਣਾ ਪਿਆ ਪਹਿਰਾ
October 19, 2024 - PatialaPolitics
ਯੂਪੀ ਚ ਪਲਟਿਆ ਟਮਾਟਰ ਨਾਲ ਭਰਿਆ ਟਰੱਕ,ਲੁੱਟ ਤੋਂ ਬਚਾਉਣ ਲਈ ਪੁਲਿਸ ਨੂੰ ਸਾਰੀ ਰਾਤ ਦੇਣਾ ਪਿਆ ਪਹਿਰਾ
ਯੂਪੀ ਦੇ ਝਾਂਸੀ ਵਿੱਚ ਪੁਲਿਸ ਨੂੰ ਟਮਾਟਰਾਂ ਦੀ ਰਾਖੀ ਕਰਦੇ ਹੋਏ ਦੇਖਿਆ ਗਿਆ ਸੀ, ਇਸ ਮਾਮਲੇ ਦੀ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਹੈ। ਦਰਅਸਲ ਝਾਂਸੀ ‘ਚ ਹਾਈਵੇਅ ‘ਤੇ ਟਮਾਟਰਾਂ ਨਾਲ ਭਰਿਆ ਟਰੱਕ ਬੇਕਾਬੂ ਹੋ ਕੇ ਪਲਟ ਗਿਆ। ਟਰੱਕ ਪਲਟਣ ਤੋਂ ਬਾਅਦ ਉਸ ਵਿੱਚ ਭਰਿਆ 18 ਟਨ ਟਮਾਟਰ ਸੜਕ ’ਤੇ ਖਿੱਲਰ ਗਿਆ।