Development work again begins in Patiala worth 14.5 crore

July 25, 2020 - PatialaPolitics


ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਸੰਸਦ ਮੈਂਬਰ ਸ੍ਰੀਮਤੀ ਪ੍ਰਨੀਤ ਕੌਰ ਅਤੇ ਬੀਬਾ ਜੈਇੰਦਰ ਕੌਰ ਦੇ ਨਿਰਦੇਸ਼ਾਂ ‘ਤੇ ਕੰਮ ਕਰਦਿਆਂ ਮੇਅਰ ਸੰਜੀਵ ਸ਼ਰਮਾ ਬਿੱਟੂ ਨੇ ਸ਼ਨੀਵਾਰ ਨੂੰ ਤਕਰੀਬਨ 14.5 ਕਰੋੜ ਰੁਪਏ ਦੇ ਵਿਕਾਸ ਕਾਰਜਾਂ ਦੀ ਸ਼ੁਰੂਆਤ ਕੀਤੀ। ਇਸ ਮੌਕੇ ਮੇਅਰ ਨੇ ਕਿਹਾ ਕਿ ਸ਼ਹਿਰ ਦੇ ਵਿਕਾਸ ਕਾਰਜਾਂ ਨੂੰ ਪੂਰਾ ਕਰਨ ਲਈ ਉਨ੍ਹਾਂ ਨਾ ਤਾਂ ਕੋਈ ਸਰਕਾਰੀ ਜ਼ਮੀਨ ਵੇਚੀ ਅਤੇ ਨਾ ਹੀ ਸਰਕਾਰੀ ਜ਼ਮੀਨਾਂ ’ਤੇ ਕੋਈ ਕਰਜ਼ਾ ਲਿਆ, ਬਲਕਿ ਸਰਕਾਰ ਵੱਲੋਂ ਵਿਕਾਸ ਕਾਰਜਾਂ ਲਈ ਜਾਰੀ ਕੀਤੀ ਗਈ ਵਿਸ਼ੇਸ਼ ਗ੍ਰਾਂਟ ਰਾਹੀਂ ਇਨ੍ਹਾਂ ਵਿਕਾਸ ਕਾਰਜਾਂ ਨੂੰ ਸ਼ੁਰੂ ਕਰਵਾਇਆ ਗਿਆ ਹੈ। ਮੇਅਰ ਨੇ ਕਿਹਾ ਕਿ ਸ਼ਹਿਰ ਦੇ ਅੰਦਰਲੇ ਹਿੱਸੇ ਵਿੱਚ ਸੀਵਰੇਜ ਅਤੇ ਪਾਣੀ ਸਪਲਾਈ ਦੀਆਂ ਲਾਈਨਾਂ ਕਰੀਬ 50 ਸਾਲ ਪੁਰਾਣੀਆਂ ਹੋ ਚੁੱਕੀਆਂ ਹਨ, ਇਸੇ ਕਰਕੇ ਰੋਜਾਨਾ ਪੀਣ ਵਾਲੇ ਪਾਣੀ ਅਤੇ ਸੀਵਰੇਜ ਨੂੰ ਲੈ ਕੇ ਲੋਕਾਂ ਦੀ ਸ਼ਿਕਾਇਤ ਨਿਗਮ ਕੋਲ ਵੱਧ ਰਹੀ ਸੀ। ਸ਼ਹਿਰ ਵਾਸੀਆਂ ਦੀ ਸਹੂਲਤ ਨੂੰ ਧਿਆਨ ਵਿਚ ਰੱਖਦਿਆਂ, 10 ਕਰੋੜ ਰੁਪਏ ਦੀ ਲਾਗਤ ਨਾਲ 32 ਕਿਲੋਮੀਟਰ ਲੰਬੀ ਸੀਵਰੇਜ ਲਾਈਨ ਅਤੇ 4.5 ਕਰੋੜ ਰੁਪਏ ਦੀ ਲਾਗਤ ਨਾਲ 30 ਕਿਲੋਮੀਟਰ ਲੰਬੀ ਜਲ ਸਪਲਾਈ ਲਾਈਨਾਂ ਦਾ ਕੰਮ ਸੁਰੂ ਕਰਵਾਈਆ ਗਿਆ ਹੈ। ਮੇਅਰ ਅਨੁਸਾਰ ਵਿਕਾਸ ਦੇ ਇਨ੍ਹਾਂ ਕੰਮਾਂ ਦੇ ਪੂਰਾ ਹੋਣ ‘ਤੇ ਸ਼ਹਿਰ ਦੇ ਤਕਰੀਬਨ ਸਾਢੇ ਤਿੰਨ ਲੱਖ ਲੋਕਾਂ ਨੂੰ ਸਿੱਧਾ ਲਾਭ ਮਿਲੇਗਾ।
ਉਪਰੋਕਤ ਵਿਕਾਸ ਕਾਰਜਾਂ ਨੂੰ ਸ਼ੁਰੂ ਕਰਨ ਲਈ ਮੇਅਰ ਨੇ ਨਾਰੀਅਲ ਤੋੜਨ ਤੋਂ ਬਾਅਦ ਲੋਕ ਸਭਾ ਮੈਂਬਰ ਸ੍ਰੀਮਤੀ ਪਰਨੀਤ ਕੌਰ ਨਾਲ ਵੀਡੀਓ ਕਾਲ ਰਾਹੀਂ ਗੱਲ ਕੀਤੀ। ਇਸ ਦੌਰਾਨ ਸੰਸਦ ਮੈਂਬਰ ਪਰਨੀਤ ਕੌਰ ਨੇ ਸਥਾਨਕ ਲੋਕਾਂ ਨੂੰ ਵਿਕਾਸ ਕਾਰਜਾਂ ਲਈ ਵਧਾਈ ਦਿੱਤੀ। ਲੋਕਾਂ ਨੇ ਵਿਕਾਸ ਕਾਰਜ ਸ਼ੁਰੂ ਕਰਨ ਲਈ ਸੰਸਦ ਮੈਂਬਰ ਦਾ ਧੰਨਵਾਦ ਕੀਤਾ। ਵੀਡੀਓ ਕਾਨਫਰੰਸ ਰਾਹੀਂ ਸੰਸਦ ਮੈਂਬਰ ਪਰਨੀਤ ਕੌਰ ਨੇ ਕਿਹਾ ਕਿ ਸ਼ਹਿਰ ਵਾਸੀਆਂ ਨਾਲ ਕੀਤਾ ਹਰ ਵਾਅਦਾ ਪੂਰਾ ਕੀਤਾ ਜਾਵੇਗਾ। ਕਿਸੇ ਵੀ ਵਿਕਾਸ ਕਾਰਜ ਲਈ ਫੰਡਾਂ ਦੀ ਘਾਟ ਨਹੀਂ ਹੋਏਗੀ। ਸੀਵਰੇਜ ਅਤੇ ਪਾਣੀ ਨਾਗਰਿਕਾਂ ਦੀਆਂ ਬੁਨਿਆਦੀ ਸਹੂਲਤਾਂ ਹਨ ਅਤੇ ਸ਼ਹਿਰ ਦਾ ਇਕ ਵੀ ਘਰ ਇਨ੍ਹਾਂ ਦੋਵਾਂ ਸਹੂਲਤਾਂ ਤੋਂ ਬਗੈਰ ਨਹੀਂ ਰਹਿਣ ਦਿੱਤਾ ਜਾਵੇਗਾ।
… ਇਹਨਾਂ ਕਲੋਨੀਆਂ ਨੂੰ ਮਿਲੇਗਾ ਲਾਭ
ਸੀਵਰੇਜ ਅਤੇ ਪਾਣੀ ਦੀ ਸਪਲਾਈ ਦੀਆਂ ਨਵੀਆਂ ਪਾਈਪ ਲਾਈਨਾਂ ਪਾਉਣ ਦਾ ਲਾਭ, ਸਸਤਰਾਂ ਵਾਲੀ ਗਲੀ, ਬਲਦੇਵ ਹਲਵਾਈ ਵਾਲੀ ਗਲੀ, ਜੱਟਾਂ ਵਾਲਾ ਚੌਤਰਾ, ਪਾਪੜ ਵਾਲੀਆਂ ਦੀ ਗਲੀ, ਟੋਬਾ ਚੇਤ ਸਿੰਘ, ਸੂਈ ਗਿਰਾ ਮੁਹੱਲਾ, ਸੀਆਈਏ ਸਟਾਫ ਦੇ ਪਿਛਲੇ ਪਾਸੇ ਵਾਲੀ ਗਲੀਆਂ, ਗੁਰੂ ਨਾਨਕ ਗਲੀ ਕਿਲ੍ਹਾ ਮੁਬਾਰਕ ਦੇ ਪਿੱਛੇ, ਬੁੱਗਾ ਬਦਾਨਾ ਗਲੀ ਪੁਰਾਣਾ ਲਾਲ ਬਾਗ, ਘੁਮਾਰਾ ਵਾਲੀ ਗਲੀ, ਦਾਲਾਲਪੁਰਾ ਮੁਹੱਲਾ, ਭੀਮ ਨਗਰ, ਅਰੋੜਾ ਮੁਹੱਲਾ, ਰੋੜੀ ਕੁੱਟ ਮੁਹੱਲਾ, ਦਾਰੂ ਕੁਟੀਆ ਮੁਹੱਲਾ, ਗਾਂਧੀ ਨਗਰ, ਗੱਡਾ ਖਾਨਾ, ਗੱਡਾ, ਮਹਾਜਨ ਵਾਲੀ ਗਲੀ, ਲੋਹਾਰਾਂ ਵਾਲਾ ਮੁਹੱਲਾ, ਕੇਸਰ ਬਾਗ, ਲਾਟੂਰਪੁਰਾ ਮੁਹੱਲਾ, ਮੀਰ ਕੁੰਡਲਾ ਮੁਹੱਲਾ, ਤੇਲੀ ਬਾੜਾ, ਸੁੱਖਦਾਸਪੁਰਾ ਮੁਹੱਲਾ ਬੀ-ਟੈਂਕ ਆਦਿ ਖੇਤਰ ਸ਼ਾਮਿਲ ਹਨ। ਪਟਿਆਲਾ-2 ਅਧੀਨ ਆਉਣ ਵਾਲੇ ਇਲਾਕੀਆਂ ਵਿੱਚ ਆਦਰਸ਼ ਨਗਰ, ਆਦਰਸ਼ ਨਗਰ ਅਮਰੂਦਾਂ ਵਾਲੇ ਬਾਗ ਵਾਲੀ ਗਲੀ, ਅਵਲੋਵਾਲ ਕਰਤਾਰ ਕਾਲੋਨੀ, ਬਲੋਸਮ ਇਨਕਲੇਵ, ਅਮਨ ਬਾਗ, ਗ੍ਰੀਨ ਪਾਰਕ ਕਾਲੋਨੀ, ਤਿਰਪੜੀ ਨੇੜੇ ਕੁਟੀਆ, ਤਿਰਪੜੀ ਨੇੜੇ ਮਨੂ ਲੱਸੀ, ਬਿਸ਼ਨ ਨਗਰ, ਤਫਜਲਪੁਰਾ, ਸ਼ਹੀਦ ਭਗਤ ਸਿੰਘ ਨਗਰ, ਬਸੰਤ ਬਿਹਾਰ, ਕੋਹਲੀ ਸਵੀਟਸ ਦੇ ਪਿਛਲੇ ਪਾਸੇ, ਘੁਮਣ ਨਗਰ ਅਤੇ ਦਸ਼ਨ ਨਗਰ ਸ਼ਾਮਿਲ ਹਨ।
ਇਸ ਮੌਕੇ ਕੌਂਸਲਰ ਅਤੁਲ ਜੋਸ਼ੀ, ਸੰਦੀਪ ਮਲਹੋਤਰਾ, ਹਰੀਸ਼ ਕਪੂਰ, ਐਕਸ.ਈ.ਐਨ ਸੁਰੇਸ਼ ਕੁਮਾਰ ਅਤੇ ਇਲਾਕਾ ਵਾਸੀ ਮੁੱਖ ਰੂਪ ਵਿੱਚ ਮੌਜੂਦ ਸਨ।