Patiala News: ਸਮਾਣਾ ਅਤੇ ਪਾਤੜਾਂ ਦੇ ਵੱਖ-ਵੱਖ ਸਕੂਲਾਂ ਵਿੱਚ ਐਨ ਡੀ ਆਰ ਐੱਫ ਵੱਲੋਂ ਆਫ਼ਤ ਪ੍ਰਬੰਧਨ ਟ੍ਰੇਨਿੰਗ

February 6, 2026 - PatialaPolitics

Patiala News: ਸਮਾਣਾ ਅਤੇ ਪਾਤੜਾਂ ਦੇ ਵੱਖ-ਵੱਖ ਸਕੂਲਾਂ ਵਿੱਚ ਐਨ ਡੀ ਆਰ ਐੱਫ ਵੱਲੋਂ ਆਫ਼ਤ ਪ੍ਰਬੰਧਨ ਟ੍ਰੇਨਿੰਗ

ਪਟਿਆਲਾ , 6 ਫਰਵਰੀ:

 

ਸਮਾਣਾ ਅਤੇ ਪਾਤੜਾਂ ਦੇ ਵੱਖ-ਵੱਖ ਸਕੂਲਾਂ ਵਿੱਚ ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਆਫ਼ਤ ਪ੍ਰਬੰਧਨ ਬਾਰੇ ਜਾਗਰੂਕ ਕਰਨ ਲਈ ਐਨ ਡੀ ਆਰ ਐੱਫ (ਨੈਸ਼ਨਲ ਡਿਜ਼ਾਸਟਰ ਰਿਸਪਾਂਸ ਫੋਰਸ) ਦੀਆਂ ਟੀਮਾਂ ਵੱਲੋਂ ਵਿਸ਼ੇਸ਼ ਟ੍ਰੇਨਿੰਗ ਕਰਵਾਈ ਗਈ। ਇਹ ਟ੍ਰੇਨਿੰਗ ਇੰਸਪੈਕਟਰ ਅਨੁਰਾਧਾ ਅਤੇ ਸਬ ਇੰਸਪੈਕਟਰ ਆਸ਼ੀਸ਼ ਦੀ ਅਗਵਾਈ ਹੇਠ ਸਫ਼ਲਤਾਪੂਰਵਕ ਸੰਪੰਨ ਹੋਈ।

 

ਟ੍ਰੇਨਿੰਗ ਦੌਰਾਨ ਵਿਦਿਆਰਥੀਆਂ ਨੂੰ ਭੂਚਾਲ, ਅੱਗ, ਹੜਾਂ ਅਤੇ ਹੋਰ ਕੁਦਰਤੀ ਜਾਂ ਮਨੁੱਖੀ ਆਫ਼ਤਾਂ ਸਮੇਂ ਆਪਣੀ ਅਤੇ ਹੋਰਾਂ ਦੀ ਸੁਰੱਖਿਆ ਲਈ ਲਾਜ਼ਮੀ ਕਦਮਾਂ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ ਗਈ। ਐਨ ਡੀ ਆਰ ਐੱਫ ਟੀਮ ਨੇ ਪ੍ਰੈਕਟੀਕਲ ਡੈਮੋਨਸਟ੍ਰੇਸ਼ਨ ਰਾਹੀਂ ਫਸਟ ਏਡ, ਸੁਰੱਖਿਅਤ ਇਵੈਕੁਏਸ਼ਨ ਅਤੇ ਐਮਰਜੈਂਸੀ ਸਥਿਤੀਆਂ ਨਾਲ ਨਜਿੱਠਣ ਦੇ ਤਰੀਕੇ ਵੀ ਸਿਖਾਏ।

 

ਇੰਸਪੈਕਟਰ ਅਨੁਰਾਧਾ ਨੇ ਕਿਹਾ ਕਿ ਅਜਿਹੀ ਟ੍ਰੇਨਿੰਗ ਨਾਲ ਵਿਦਿਆਰਥੀਆਂ ਵਿੱਚ ਆਤਮ-ਵਿਸ਼ਵਾਸ ਵਧਦਾ ਹੈ ਅਤੇ ਉਹ ਕਿਸੇ ਵੀ ਆਫ਼ਤ ਸਮੇਂ ਸਹੀ ਫੈਸਲੇ ਲੈ ਸਕਦੇ ਹਨ। ਸਬ ਇੰਸਪੈਕਟਰ ਆਸ਼ੀਸ਼ ਨੇ ਸਕੂਲ ਪ੍ਰਸ਼ਾਸਨ ਦੀ ਸਹਿਯੋਗ ਭਾਵਨਾ ਦੀ ਸ਼ਲਾਘਾ ਕੀਤੀ। ਸਕੂਲ ਪ੍ਰਬੰਧਕਾਂ ਅਤੇ ਅਧਿਆਪਕਾਂ ਨੇ ਐਨ ਡੀ ਆਰ ਐੱਫ ਟੀਮ ਦਾ ਧੰਨਵਾਦ ਕਰਦਿਆਂ ਅਜਿਹੇ ਪ੍ਰੋਗਰਾਮਾਂ ਨੂੰ ਬਹੁਤ ਲਾਭਕਾਰੀ ਦੱਸਿਆ।