Patiala News :ਕਾਰਜਕਾਰੀ ਸਿਵਲ ਸਰਜਨ ਡਾ ਕੁਸ਼ਲਦੀਪ ਗਿੱਲ ਵਲੋਂ ਦੱਸਿਆ ਗਿਆ ਪੀਲੀਆ (ਹੈਪਾਟਾਈਟਿਸ A/E) ਦਾ ਸ਼ੱਕੀ ਆਉਟਬਰੇਕ

Patiala News: ਕਾਰਜਕਾਰੀ ਸਿਵਲ ਸਰਜਨ ਡਾ ਕੁਸ਼ਲਦੀਪ ਗਿੱਲ ਵਲੋਂ ਦੱਸਿਆ ਗਿਆ
ਪੀਲੀਆ (ਹੈਪਾਟਾਈਟਿਸ A/E) ਦਾ ਸ਼ੱਕੀ ਆਉਟਬਰੇਕ

ਬਿਮਾਰੀ/ਸਿੰਡਰੋਮ: ਹੈਪਾਟਾਈਟਿਸ A

ਪ੍ਰਭਾਵਿਤ ਖੇਤਰ: ਡੋਗਰਾ ਮੁਹੱਲਾ, ਸਿਰਹਿੰਦੀ ਗੇਟ ਨੇੜੇ, ਪਟਿਆਲਾ

ਲਗਭਗ ਆਬਾਦੀ: 1,119
ਲਗਭਗ ਘਰਾਂ ਦੀ ਗਿਣਤੀ: 243

10 , ਜੂਨ ਨੂੰ IDSP ਲੈਬੋਰਟਰੀ, ਮਾਤਾ ਕੌਸ਼ਲਿਆ ਹਸਪਤਾਲ, ਪਟਿਆਲਾ ਤੋਂ ਪ੍ਰਾਪਤ ਰਿਪੋਰਟ ਅਨੁਸਾਰ ਡੋਗਰਾ ਮੁਹੱਲਾ ਦੇ ਦੋ ਮਰੀਜ਼ਾਂ ਵਿੱਚ ਹੈਪਾਟਾਈਟਿਸ A ਅਤੇ ਇੱਕ ਮਰੀਜ਼ ਵਿੱਚ ਹੈਪਾਟਾਈਟਿਸ E ਦੀ ਪੁਸ਼ਟੀ ਹੋਈ ਸੀ। ਜਿਸ ਉਪਰੰਤ ਸਿਹਤ ਵਿਭਾਗ ਵਲੋਂ ਤੁਰੰਤ ਕਾਰਵਾਈ ਕੀਤੀ ਗਈ।

ਅੱਜ ਤੀਜੇ ਦਿਨ ਸਰਗਰਮ ਨਿਗਰਾਨੀ ਦੌਰਾਨ ਹੁਣ ਤੱਕ ਪੀਲੀਆ ਦੇ 27 ਸੰਦੇਹਿਤ ਕੇਸ ਸਾਹਮਣੇ ਆਏ ਹਨ। ਪ੍ਰਭਾਵਿਤ ਉਮਰ ਸਮੂਹ 4 ਤੋਂ 48 ਸਾਲ ਤੱਕ ਹੈ। ਪਾਣੀ ਰਾਹੀਂ ਫੈਲਣ ਵਾਲੇ ਸੰਕਰਮਣ ਦੀ ਸੰਭਾਵਨਾ ਜਾਪਦੀ ਹੈ, ਜਿਸ ਦੀ ਪੁਸ਼ਟੀ ਲਈ ਖਰੜ ਲੈਬ ਤੋਂ ਰਿਪੋਰਟ ਬਾਕੀ ਹੈ ।

ਫੀਲਡ ਸਰਵੇ ਦੌਰਾਨ ਇਕੱਠੀ ਕੀਤੀ ਜਾਣਕਾਰੀ ਅਨੁਸਾਰ, ਇਸ ਸਮੇਂ ਪੰਜ ਮਰੀਜ਼ ਵੱਖ-ਵੱਖ ਹਸਪਤਾਲਾਂ ਵਿੱਚ ਦਾਖਲ ਹਨ।

*ਸਿਹਤ ਵਿਭਾਗ ਵਲੋਂ ਕੀਤੀ ਗਈ ਕਾਰਵਾਈ*

ਪਹਿਲਾ ਲਏ ਪੰਜ H2S ਟੈਸਟ ਪਾਣੀ ਦੇ ਨਮੂਨੇ ਜਾਂਚ ਲਈ ਇਕੱਤਰ ਕੀਤੇ ਸਨ ਅਤੇ ਅੱਜ ਹੋਰ 15 ਸੈਂਪਲ H2S ਟੈਸਟ ਲਈ ਲਗਾਏ ਗਏ।

ਪ੍ਰਭਾਵਿਤ ਮਰੀਜ਼ਾਂ ਵਿੱਚੋ ਹੁਣ ਤਕ 10 ਕੇਸਾ ਦੇ ਖੂਨ ਦੇ ਟੈਸਟ ਰਾਹੀਂ ਹੈਪਾਟਾਈਟਿਸ A ਦੀ ਪੁਸ਼ਟੀ ਹੋ ਗਈਂ ਹੈ। ਇਸ ਲਈ ਇਸਨੂੰ ਹੈਪੇਟਾਈਟਸ ਆਓਟਬਰੇਕ ਮੰਨਦੇ ਹੋਏ ਸਿਹਤ ਵਿਭਾਗ ਵਲੋਂ ਤੁਰੰਤ ਕਾਰਵਾਈ ਕੀਤੀ ਗਈ।

ਪ੍ਰਭਾਵਿਤ ਖੇਤਰ ਵਿੱਚ ਆਸ਼ਾ ਅਤੇ ANM ਟੀਮਾਂ ਰਾਹੀਂ ਘਰ-ਘਰ ਨਿਗਰਾਨੀ ਕੀਤੀ ਜਾ ਰਹੀ ਹੈ। ਘਰਾਂ ਵਿੱਚ ਕਲੋਰੀਨ ਗੋਲੀਆਂ ਅਤੇ ORS ਪੈਕਟ ਵੰਡੇ ਜਾ ਰਹੇ ਹਨ। ਸਿਹਤ ਵਿਭਾਗ ਵਲੋਂ ਪਰਸੋ ਸ਼ਾਮ ਤੋਂ ਹੀ ਮੌਕੇ ਤੇ ਪ੍ਰਭਾਵਿਤ ਮੁਹੱਲੇ ਵਿੱਚ ਹੀ ਮੈਡੀਕਲ ਕੈਂਪ ਵੀ ਸ਼ੁਰੂ ਕਰ ਲਿਆ ਗਿਆ ਸੀ ਜੋ ਅੱਜ ਵੀ ਜਾਰੀ ਰਿਹਾ।

ਫੀਲਡ ਸਰਵੇ ਦੌਰਾਨ ਪਾਣੀ ਰਾਹੀਂ ਫੈਲਣ ਵਾਲੀਆਂ ਬਿਮਾਰੀਆਂ ਦੀ ਰੋਕਥਾਮ ਅਤੇ ਨਿਯੰਤਰਣ ਬਾਰੇ ਜਾਗਰੁਕਤਾ ਗਤੀਵਿਧੀਆਂ ਚਲਾਈਆਂ ਜਾ ਰਹੀਆਂ ਹਨ। ਨਿਵਾਸੀਆਂ ਨੂੰ ਬੁਖਾਰ, ਪੀਲੀਆ, ਦਸਤ, ਉਲਟੀਆਂ, ਪੇਟ ਦਰਦ ਜਾਂ ਹੋਰ ਸੰਬੰਧਿਤ ਲੱਛਣ ਹੋਣ ਤੇ ਤੁਰੰਤ ਸਿਹਤ ਟੀਮ ਨੂੰ ਸੂਚਿਤ ਕਰਨ ਦੀ ਸਲਾਹ ਦਿੱਤੀ ਗਈ ਹੈ।