Patiala News: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਪ੍ਰੋ. ਬਡੂੰਗਰ ਨੇ ‘ਵੇਦਾਂਤ ਦਰਸ਼ਨ’ ਕਿਤਾਬ ਕੀਤੀ ਸੰਗਤ ਅਰਪਣ
Patiala News: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਪ੍ਰੋ. ਬਡੂੰਗਰ ਨੇ ‘ਵੇਦਾਂਤ ਦਰਸ਼ਨ’ ਕਿਤਾਬ ਕੀਤੀ ਸੰਗਤ ਅਰਪਣ

ਵਿਸ਼ਵ ਧਰਮ ਦੇ ਸਰੋਤ ਗ੍ਰੰਥਾਂ ਨੂੰ ਗੁਰਬਾਣੀ ਦੀ ਲੋਅ ਵਿੱਚ ਸਮਝਣਾ ਸਮੇਂ ਦੀ ਵੱਡੀ ਲੋੜ : ਪ੍ਰੋ. ਬਡੂੰਗਰ
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਪ੍ਰੋਫੈਸਰ ਕਿਰਪਾਲ ਸਿੰਘ ਬਡੁੰਗਰ ਨੇ ਵੇਦਾਂਤ ਦਰਸ਼ਨ ਵਿਸ਼ੇ ਤੇ ਡਾ ਹਰਦੇਵ ਸਿੰਘ, ਡੀਨ ਫੈਕਲਟੀ ਆਫ ਸ੍ਰੀ ਗੁਰੂ ਗ੍ਰੰਥ ਸਾਹਿਬ ਸਟਡੀਜ ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਫਤਿਹਗੜ੍ਹ ਸਾਹਿਬ ਵੱਲੋਂ ਲਿਖੀ ਕਿਤਾਬ ਸੰਗਤ ਅਰਪਣ ਕੀਤੀ ਗਈ।
ਇਸ ਮੌਕੇ ਪ੍ਰੋਫੈਸਰ ਬਡੂੰਗਰ ਨੇ ਆਖਿਆ ਕਿ ਗੁਰਬਾਣੀ ਵਿਸ਼ਵ ਦੇ ਹੋਰ ਧਾਰਮਿਕ ਗ੍ਰੰਥਾਂ ਅਤੇ ਸਾਹਿਤ ਨੂੰ ਰੱਦ ਨਹੀਂ ਕਰਦੀ ਸਗੋਂ ਉਹਨਾਂ ਪਾਖੰਡੀਆਂ ਅਤੇ ਫੋਕਟ ਕਰਮੀਆਂ ਦਾ ਖੰਡਨ ਕਰਦੀ ਹੈ ਜੋ ਧਰਮ ਗ੍ਰੰਥ ਦੇ ਮੂਲ ਸੁਨੇਹੇ ਨੂੰ ਸਮਝਣ ਤੋਂ ਅਸਮਰਥ ਹਨ।
ਕਿਤਾਬ ਦੀ ਸਲਾਘਾ ਕਰਦਿਆਂ ਵਾਈਸ-ਚਾਂਸਲਰ ਪ੍ਰੋਫੈਸਰ ਪਰਿਤ ਪਾਲ ਸਿੰਘ ਨੇ ਆਖਿਆ ਕਿ ਛੇ ਦਰਸ਼ਨ ਧਰਮ ਅਧਿਐਨ ਦੇ ਮਾਸਟਰ ਪ੍ਰੋਗਰਾਮ ਵਿੱਚ ਪਾਠਕ੍ਰਮ ਵਜੋਂ ਸ਼ਾਮਿਲ ਹਨ। ਇਹਨਾਂ ਗ੍ਰੰਥਾਂ ਨੂੰ ਗੁਰਮੁਖੀ ਵਿੱਚ ਪ੍ਰਕਾਸ਼ਿਤ ਕਰਨ ਨਾਲ ਵਿਦਿਆਰਥੀਆਂ ਦੀ ਪਹੁੰਚ ਮੂਲ ਰਚਨਾ ਤੱਕ ਸੰਭਵ ਹੋਵੇਗੀ। ਇਸ ਮੌਕੇ ਡਾ ਹਰਦੇਵ ਸਿੰਘ ਨੇ ਆਖਿਆ ਕਿ ਗੁਰਬਾਣੀ ਵਿੱਚ ਜਿਨਾਂ ਪੁਰਾਤਨ ਸ਼ਾਸਤਰੀ ਗ੍ਰੰਥਾਂ ਦਾ ਵਾਰ ਵਾਰ ਜ਼ਿਕਰ ਆਇਆ ਹੈ ਉਹਨਾਂ ਵਿੱਚੋਂ ਵੇਦਾਂਤ ਦਾ ਮਹੱਤਵਪੂਰਨ ਸਥਾਨ ਹੈ ਉਹਨਾਂ ਆਖਿਆ ਕਿ ਗੁਰਮਤ ਸਿਧਾਂਤ ਦੀ ਮੌਲਿਕਤਾ ਅਤੇ ਵਿਲੱਖਣਤਾ ਨੂੰ ਸਮਝਣ ਲਈ ਪੂਰਬਲੇ ਸ਼ਾਸਤਰੀ ਗ੍ਰੰਥਾਂ ਦਾ ਅਧਿਐਨ ਗੁਰਬਾਣੀ ਵਿਆਖਿਆਕਾਰ ਅਤੇ ਸਿਧਾਂਤਕਾਰ ਦੀ ਮੁਢਲੀ ਲੋੜ ਹੈ। ਉਹਨੇ ਦੱਸਿਆ ਕਿ ਸਿੱਖ ਐਜੂਕੇਸ਼ਨ ਕੌਂਸਲ ਯੂਕੇ ਵੱਲੋਂ ਪ੍ਰਕਾਸ਼ਿਤ ਇਸ ਰਚਨਾ ਤੋਂ ਪਹਿਲਾਂ ਯੋਗ ਦਰਸ਼ਨ ਅਤੇ ਸੰਖ ਦਰਸ਼ਨ ਵੀ ਗੁਰਮੁਖੀ ਵਿੱਚ ਪ੍ਰਕਾਸ਼ਿਤ ਕੀਤੇ ਜਾ ਚੁੱਕੇ ਹਨ। ਇਸ ਮੌਕੇ ਹੋਰਨਾਂ ਤੋਂ ਇਲਾਵਾ ਡਿਪਟੀ ਰਜਿਸਟਰਾਰ ਜਗਜੀਤ ਸਿੰਘ ਅਤੇ ਧਰਮ ਅਧਿਐਨ ਵਿਭਾਗ ਦੇ ਸਹਾਇਕ ਪ੍ਰੋਫੈਸਰ ਡਾ ਪਲਵਿੰਦਰ ਕੌਰ ਹਾਜ਼ਰ ਸਨ। ਹਾਜ਼ਰ ਸਮੂਹ ਵਿਦਵਾਨਾਂ ਨੇ ਆਸ ਪ੍ਰਗਟਾਈ ਕਿ ਨਵੀਂ ਪੀੜ੍ਹੀ ਦੇ ਖੋਜਾਰਥੀ ਅਤੇ ਵਿਦਿਆਰਥੀ ਇਸ ਪੁਸਤਕ ਤੋਂ ਭਰਪੂਰ ਲਾਭ ਲੈ
