Patiala Politics

Patiala News Politics

Covid report of Patiala today and Vaccination schedule of Patiala 23 September

ਮੈਗਾ ਡਰਾਈਵ ਕੋਵਿਡ ਟੀਕਾਕਰਨ ਦੋਰਾਨ 1972 ਨੇ ਲਗਵਾਈ ਕੋਵਿਡ ਵੈਕਸੀਨ।
ਕੱਲ ਦਿਨ ਵੀਰਵਾਰ ਨੂੰ ਮੈਗਾਡਰਾਈਵ ਮੁਹਿੰਮ ਤਹਿਤ ਹੋਵੇਗਾ ਕੋਵਿਡ ਵੈਕਸੀਨ ਨਾਲ ਟੀਕਾਕਰਨ।
ਜਿਲ੍ਹੇ ਵਿੱਚ ਅੱਜ 2 ਕੋਵਿਡ ਪੋਜਟਿਵ ਕੇਸ ਹੋਏ ਰਿਪੋਰਟ: ਸਿਵਲ ਸਰਜਨ
ਪਟਿਆਲਾ 22 ਸਤੰਬਰ ( ) ਸਿਵਲ ਸਰਜਨ ਡਾ. ਪ੍ਰਿੰਸ ਸੋਢੀ ਅਤੇ ਜਿਲ੍ਹਾ ਟੀਕਾਕਰਨ ਅਫਸਰ ਡਾ. ਵੀਨੂੰ ਗੋਇਲ ਨੇ ਦੱਸਿਆਂ ਕਿ ਅੱਜ ਜਿਲ੍ਹੇ ਵਿਚ ਕੋਵਿਡ ਟੀਕਾਕਰਨ ਕੈਂਪਾ ਵਿੱਚ 1972 ਨਾਗਰਿਕਾਂ ਵੱਲੋਂ ਕੋਵਿਡ ਵੈਕਸੀਨ ਦੇ ਟੀਕੇ ਲਗਵਾਏ ਗਏ।ਜਿਸ ਨਾਲ ਜਿਲ੍ਹੇ ਵਿੱਚ ਕੋਵਿਡ ਟੀਕਾਕਰਣ ਦੀ ਗਿਣਤੀ 12,16,556 ਹੋ ਗਈ ਹੈ।ਸਿਵਲ ਸਰਜਨ ਡਾ. ਸੋਢੀ ਨੇ ਕਿਹਾ ਕੱਲ ਮਿਤੀ 23 ਸਤੰਬਰ ਦਿਨ ਵੀਰਵਾਰ ਨੂੰ ਮੈਗਾਡਰਾਈਵ ਮੁਹਿੰਮ ਤਹਿਤ ਕੋਵੀਸ਼ੀਲਡ ਕੋਵਿਡ ਵੈਕਸੀਨ ਨਾਲ 18 ਸਾਲ ਤੋਂ ਵੱਧ ਉਮਰ ਦੇ ਨਾਗਰਿਕਾਂ ਦਾ ਪਟਿਆਲਾ ਸ਼ਹਿਰ ਦੇ ਅਨੈਕਸੀ ਕਮਿਉਨਿਟੀ ਸਿਹਤ ਕੇਂਦਰ ਮਾਡਲ ਟਾਉਨ, ਅਨੈਕਸੀ ਕਮਿਉਨਿਟੀ ਸਿਹਤ ਕੇਂਦਰ ਤ੍ਰਿਪੜੀ, ਪੁਲਿਸ ਲਾਈਨ ਹਸਪਤਾਲ, ਡੀ.ਐਮ.ਡਬਲਯੂ ਰੇਲਵੇ ਹਸਪਤਾਲ, ਸਰਕਾਰੀ ਰਜਿੰਦਰਾ ਹਸਪਤਾਲ, ਮਿਲਟਰੀ ਹਸਬਪਤਾਲ, ਮੋਦੀ ਖਾਨਾ ਸਾਹਮਣੇ ਗੁਰਦੁਆਰਾ ਮੋਤੀਬਾਗ ਸਾਹਿਬ, ਸਟਰੀਟ ਕਲੱਬ ਭੁਪਿੰਦਰਾ ਕੱਲਬ, ਸ਼ਿਵ ਮੰਦਰ ਸੁੰਦਰ ਨਗਰ, ਵੀਰ ਹਕੀਕਤ ਰਾਏ ਸਕੂਲ, ਸੈਂਟਰਲ ਜੇਲ, ਕਾਲੀ ਦੇਵੀ ਮੰਦਰ,ਰਾਧਾ ਸੁਆਮੀ ਸਤਸੰਗ ਘਰ, ਐਮ.ਸੀ.ਆਫਿਸ ਨਿਊ ਅਨਾਜ਼ ਮੰਡੀ, ਅਰਬਨ ਪ੍ਰਾਇਮਰੀ ਸਿਹਤ ਕੇਂਦਰ ਸਿਕਲੀਗਰ ਬਸਤੀ ਅਤੇ ਅਨੰਦ ਨਗਰ ਬੀ, ਕਰੀਵੀ ਮੈਡੀਕਲ ਸਟੋਰ ਅਨਾਜ ਮੰਡੀ, ਨਾਭਾ ਦੇ ਐਮ.ਪੀ.ਡਬਲਿਉੂ ਟ੍ਰੇਨਿੰਗ ਸੈਂਟਰ ਅਤੇ ਮੋਬਾਈਲ ਟੀਮ, ਰਾਧਾ ਸੁਆਮੀ ਸਤਸੰਗ ਘਰ, ਪਾਤੜਾਂ ਦੇ ਨਿਰੰਕਾਰੀ ਭਵਨ ਅਤੇ ਰਾਧਾ ਸੁਆਮੀ ਸਤਸੰਗ ਘਰ, ਘਨੌਰ ਦੇ ਸਰਕਾਰੀ ਸਕੂਲ ਅਤੇ ਰਾਧਾ ਸੁਆਮੀ ਸਤਸੰਗ ਘਰ, ਰਾਜਪੁਰਾ ਪਟੇਲ ਕਾਲਜ਼, ਗੁਰਦੁਆਰਾ ਸਾਹਿਬ ਪਚਰੰਗਾ ਚੌਕ, ਸਮਾਣਾ ਦੇ ਅਗਰਵਾਲ ਧਰਮਸ਼ਾਲਾ ਤੋ ਇਲਾਵਾ ਰਾਧਾ ਸੁਆਮੀ ਸਤਸੰਗ ਘਰ ਬਖਸ਼ੀਵਾਲਾ, ਡਕਾਲਾ,ਡਰੋਲੀ, ਬਾਰਗਨ, ਰੌਣੀ, ਭਾਦਸੋਂ, ਖੇੜੀ ਜੱਟਾਂ, ਭੌੜੇ, ਬਿਨਾ-ਹੇੜੀ, ਗੋਬਿੰਦਪੁਰਾ ਸਾਗਰਾ, ਕਾਨ੍ਹਗੜ੍ਹ, ਕਾਦਰਾਬਾਦ, ਫਹਿਤਪੁਰ, ਕੁਲਾਰਾ, ਕਪੂਰੀ, ਮਹਿੰਮਦਪੁਰ, ਅਜਰਾਵਰ, ਦੇਵੀਗੜ੍ਹ, ਸਨੌਰ, ਬਿਜਲ, ਨਗਰ ਸਾਹਿਬ, ਖੇੜਕੀ, ਮੇਹਰਗੜ੍ਹ ਭੱਟੀ, ਪੁਲੱਖਾ, ਜਨਸੁਹੀ ਢੀਡਸਾ, ਖੇੜਾ ਮਾਣਕਪੁਰ ਅਤੇ ਬਲਾਕ ਕੌਲੀ, ਦੁਧਨਸਾਧਾਂ, ਹਰਪਾਲਪੁਰ, ਭਾਦਸੋਂ, ਸ਼ਤਰਾਣਾ ਅਤੇ ਕਾਲੋਮਾਜਰਾ ਦੇ 80 ਦੇ ਕਰੀਬ ਪਿੰਡਾ ਵਿੱਚ ਵੀ ਕੋਵਿਡ ਵੈਕਸੀਨੇਸ਼ਨ ਲਈ ਕੈਂਪ ਲਗਾਏ ਜਾਣਗੇ। ਮਾਤਾ ਕੁਸ਼ੱਲਿਆ ਹਸਪਤਾਲ ਵਿਖੇ ਇੰਟਰਨੈਸ਼ਨਲ ਸਟੂਡੈਂਟਸ/ ਟ੍ਰੈਵਲਰਜ਼ ਨੂੰ ਪਹਿਲੀ ਡੋਜ਼ ਦੇ 28 ਦਿਨਾਂ ਬਾਅਦ ਕੋਵੀਸ਼ੀਲਡ ਵੈਕਸੀਨ ਦੀ ਦੂਸਰੀ ਡੋਜ਼ ਵੀ ਲਗਾਈ ਜਾਵੇਗੀ।
ਉਪਰੋਕਤ ਤੋ ਇਲਾਵਾ ਕੋਵੈਕਸੀਨ ਟੀਕਾਕਰਨ ਕੈਂਪ ਪਟਿਆਲਾ ਦੇ ਅਨੈਕਸੀ ਕਮਿਉਨਿਟੀ ਸਿਹਤ ਕੇਂਦਰ ਮਾਡਲ ਟਾਉਨ, ਅਨੈਕਸੀ ਕਮਿਉਨਿਟੀ ਸਿਹਤ ਕੇਂਦਰ ਤ੍ਰਿਪੜੀ ਅਤੇ ਗੁਰਦੁਆਰਾ ਮੋਤੀਬਾਗ ਸਾਹਿਬ, ਰਾਧਾ ਸੁਆਮੀ ਸਤਸੰਗ ਘਰ ਘਨੋਰ, ਦੇਵੀਗੜ੍ਹ, ਸਨੌਰ, ਬਿਜਲ, ਖੇੜਕੀ, ਪਾਤੜ੍ਹਾ ਕੁਲਾਰਾ,ਫਤਹਿਪੁਰ ਕਾਨ੍ਹਗੜ੍ਹ, ਗੋਬਿੰਦਪੁਰਾ ਸਾਗਰਾ, ਨਾਭਾ, ਭਾਦਸੋਂ ਬਿਨਾਂ-ਹੇੜੀ, ਡਕਾਲਾ, ਬਾਰਨ, ਰੌਣੀ, ਬਖ਼ਸ਼ੀਵਾਲਾ, ਢੀਡਸਾ, ਖੇੜਾ ਮਾਣਕਪੁਰ, ਕਪੂਰੀ, ਅਗਰਾਵਰ ਅਤੇ ਨਿਰੰਕਾਰੀ ਭਵਨ ਪਾਤੜ੍ਹਾਂ ਅਦਿ ਵਿਖੇ ਲਗਾਏ ਜਾਣਗੇ।
ਅੱਜ ਜਿਲੇ ਵਿੱਚ ਪ੍ਰਾਪਤ 2353 ਕੋਵਿਡ ਰਿਪੋਰਟਾਂ ਪ੍ਰਾਪਤ ਹੋਈਆਂ ਹਨ ਅਤੇ ਕੋਵਿਡ ਪਾਜੇਟਿਵ 2 ਕੇਸ ਰਿਪੋਰਟ ਹੋਏ। ਜੋ ਕਿ ਪਟਿਆਲਾ ਸ਼ਹਿਰ ਨਾਲ ਸਬੰਧਤ ਹਨ। ਜਿਸ ਕਾਰਣ ਜਿਲ੍ਹੇ ਵਿੱਚ ਪੋਜਟਿਵ ਕੇਸਾਂ ਦੀ ਗਿਣਤੀ 48871 ਹੀ ਹੈ। ਮਿਸ਼ਨ ਫਹਿਤ ਤਹਿਤ ਠੀਕ ਹੋਣ ਵਾਲੇ ਮਰੀਜਾਂ ਦੀ ਗਿਣਤੀ 47501 ਹੀ ਹੈ। ਜਿਲੇ੍ਹ ਵਿੱਚ ਇਸ ਸਮੇਂ ਐਕਟਿਵ ਕੇਸਾਂ ਦੀ ਗਿਣਤੀ 17 ਹੈ ਅਤੇ ਅੱਜ ਜਿਲੇ੍ਹ ਵਿੱਚ ਕਿਸੇ ਵੀ ਕੋਵਿਡ ਪੋਜਟਿਵ ਮਰੀਜ ਦੀ ਮੌਤ ਨਹੀਂ ਹੋਈ।
ਸਿਹਤ ਵਿਭਾਗ ਦੀਆਂ ਟੀਮਾਂ ਵੱਲੋ ਜਿਲੇ ਵਿੱਚ ਅੱਜ 2135 ਦੇ ਕਰੀਬ ਕੋਵਿਡ ਜਾਂਚ ਲਈ ਸੈਂਪਲ ਲਏ ਗਏ ਹਨ, ਹੁਣ ਤੱਕ ਜਿਲੇ ਵਿਚ ਕੋਵਿਡ ਜਾਂਚ ਸਬੰਧੀ 9,43,705 ਸੈਂਪਲ ਲਏ ਜਾ ਚੁੱਕੇ ਹਨ, ਜਿਹਨਾਂ ਵਿਚੋ ਜਿਲ੍ਹਾ ਪਟਿਆਲਾ ਦੇ 48871ਕੋਵਿਡ ਪੋਜਟਿਵ, 8,93,542 ਨੈਗੇਟਿਵ ਅਤੇ ਲਗਭਗ 1292 ਦੀ ਰਿਪੋਰਟ ਆਉਣੀ ਅਜੇ ਬਾਕੀ ਹੈ।

Facebook Comments