3 Covid deaths reported in Patiala June 19
June 19, 2021 - PatialaPolitics
4178 ਨਾਗਰਿਕਾਂ ਨੇ ਲਗਵਾਈ ਕੋਵਿਡ ਵੈਕਸੀਨ।
35 ਕੋਵਿਡ ਕੇਸਾਂ ਦੀ ਹੋਈ ਪੁਸ਼ਟੀ : ਸਿਵਲ ਸਰਜਨ
ਪਟਿਆਲਾ ,19 ਜੂਨ ( ) ਸਿਵਲ ਸਰਜਨ ਡਾ. ਸਤਿੰਦਰ ਸਿੰਘ ਅਤੇ ਜਿਲਾ ਟੀਕਾਕਰਨ ਅਫਸਰ ਡਾ. ਵੀਨੂੰ ਗੋਇਲ ਨੇ ਦੱਸਿਆ ਕਿ ਅੱਜ ਜਿਲ੍ਹੇ ਵਿਚ ਕੋਵਿਡ ਟੀਕਾਕਰਨ ਤਹਿਤ 4178 ਨਾਗਰਿਕਾਂ ਨੇ ਕੋਵਿਡ ਵੈਕਸੀਨ ਦੇ ਟੀਕੇ ਲਗਵਾਏ ਜਿਹਨਾਂ ਵਿੱਚ 45 ਸਾਲ ਤੋਂ ਵੱਧ ਉਮਰ ਦੇ 823 ਅਤੇ 18 ਤੋਂ 44 ਸਾਲ ਦੇ 3355 ਨਾਗਰਿਕ ਸ਼ਾਮਲ ਹਨ।ਜਿਸ ਨਾਲ ਜਿਲ੍ਹੇ ਵਿੱਚ ਕੋਵਿਡ ਟੀਕਾਕਰਣ ਦਾ ਅੰਕੜਾ 4,05,390
ਹੋ ਗਿਆ ਹੈ।
ਸਿਵਲ ਸਰਜਨ ਡਾ.ਸਤਿੰਦਰ ਸਿੰਘ ਨੇ ਕੱਲ ਮਿਤੀ 20 ਜੂਨ ਦੇ ਕੋਵਿਡ ਟੀਕਾਕਰਨ ਕਂੈਪਾਂ ਬਾਰੇ ਜਾਣਕਾਰੀ ਦਿੰਦੇ ਦੱਸਿਆ ਕਿ ਸਟੇਟ ਪੂਲ ਦੀ ਕੋਵੀਸ਼ੀਲਡ ਵੈਕਸੀਨ ਨਾਲ 18 ਤੋਂ 44 ਸਾਲ ਉਮਰ ਦੇ ਨਾਗਰਿਕਾਂ ਦਾ ਪਟਿਆਲਾ ਸ਼ਹਿਰ ਦੇ ਸਰਕਾਰੀ ਗਰਲਜ ਸਕੂਲ ਮਾਡਲ ਟਾਉਨ, ਸਾਂਝਾ ਸਕੂਲ ਤ੍ਰਿਪੜੀ, ਵੀਰ ਹਕੀਕਤ ਰਾਏ ਸਕੂਲ, ਕਮਿਉਨਿਟੀ ਮੈਡੀਸਨ ਵਿਭਾਗ ਰਾਜਿੰਦਰਾ ਹਸਪਤਾਲ, ਕਮਿਉਨਿਟੀ ਹਾਲ ਪੁਲਿਸ ਲਾਈਨ,ਗੁਰੂਦੁਆਰਾ ਸਾਹਿਬ ਮੋਤੀ ਬਾਗ, ਰਾਧਾ ਸੁਆਮੀ ਸਤਸੰਗ ਘਰ ਪਟਿਆਲਾ,ਸ੍ਰੀ ਸਾਂਈ ਬਾਬਾ ਮੰਦਿਰ ਪੁਰਾਣਾ ਬਿਸ਼ਨ ਨਰਗ, ਹਨੂੰਮਾਨ ਮੰਦਿਰ ਨੇੜੇ ਅਗਰਸੈਨ ਹਸਪਤਾਲ, ਸ਼ਿਵ ਮੰਦਿਰ ਸਫਾਬਾਦੀ ਗੇਟ, ਗੁਰੁੂਦੁਆਰਾ ਨਾਨਕ ਪ੍ਰਕਾਸ਼ ਹੀਰਾ ਬਾਗ, ਰਾਮ ਲੀਲਾ ਗਰਾਉਂਡ , ਐਸ ਡੀ ਐਸ ਈ ਸਕੂਲ ਸਰਹਿੰਦੀ ਬਾਜ਼ਾਰ, ਮੇਹਰ ਸਿੰਘ ਪਾਰਕ ਨੇੜੇ ਟੈਗੋਰ ਥੀਏਟਰ, ਦਿਵਿਆ ਜ਼ੋਤੀ ਜਾਗਰਿਤੀ ਸੰਸਥਾਨ, ਫਰੀ ਮੇਸ਼ਨ ਹਾਲ, ਰਾਮ ਆਸ਼ਰਮ, ਨਾਭਾ ਦੇ ਰਿਪੁਦੱਮਣ ਕਾਲਜ, ਰੋਟਰੈਕਟ ਕਲੱਬ ਗਰੇਟਰ ਨਾਭਾ , ਰਾਜਪੁਰਾ ਦੇ ਪਟੇਲ ਕਾਲਜ, ਰਾਧਾ ਸੁਆਮੀ ਸਤਸੰਗ ਘਰ, ਸਮਾਣਾ ਦੇ ਅਗਰਵਾਲ ਧਰਮਸ਼ਾਲਾ, ਘਨੌਰ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਹਰਪਾਲਪੁਰ ਦੇ ਗੁਰੂਦੁਆਰਾ ਸਾਹਿਬ, ਬਲਾਕ ਕਾਲੋਮਾਜਰਾ ਦੇ ਆਗਣਵਾੜੀ ਸੈਟਰ ਖੇੜਾ ਗੱਜੂ, ਥੁੂਆ, ਜਾਨਸੂ,ਕਾਲੋਮਾਜਰਾ, ਬਲਾਕ ਕੌਲੀ ਦੇ ਰਾਧਾ ਸੁਆਮੀ ਸਤਸੰਗ ਘਰ ਬਖਸ਼ੀਵਾਲਾ, ਗੁਰੂਦੁਆਰਾ ਸਾਹਿਬ ਬਖਸ਼ੀਵਾਲਾ, ਦੌਣ ਕਲਾਂ, ਰਨਬੀਰਪੁਰਾ ਭਾਦਸੋਂ ਦੇ ਹਰੀਹਰ ਮੰਦਿਰ ਅਤੇ ਰਾਧਾ ਸੁਆਮੀ ਸਤਸੰਗ ਘਰ, ਗੁਰੂਦੁਆਰਾ ਸਾਹਿਬ ਖੋਖ ਅਤੇ ਮੁੰਗੋ, ਬਲਾਕ ਦੁਧਨਸਾਧਾ ਦੇ ਆਗਣਵਾੜੀ ਸੈਟਰ ਕਮਾਲਪੁਰ, ਮਵੀ ਸੱਪਾਂ, ਕਰਹਾਲੀ ਸਾਹਿਬ, ਬਲਬੇੜਾ, ਸ਼ੁਤਰਾਣਾ ਦੇ ਰਾਧਾ ਸੁਆਮੀ ਸਤਸੰਗ ਘਰ , ਗੁਰੂਦੁਆਰਾ ਸਾਹਿਬ ਰੇਤਗੜ, ਗਾਜੇਵਾਸ, ਤੈਂਪੁਰ , ਨਿਰੰਕਾਰੀ ਭਵਨ ਘੱਗਾ,ਪਾਤੜਾਂ ਦੇ ਗੁਰੂਦੁਆਰਾ ਸਾਹਿਬ ਵਿੱਚ ਕੋਵਿਡ ਟੀਕਾਕਰਨ ਕੀਤਾ ਜਾਵੇਗਾ ਅਤੇ 45 ਸਾਲ ਤੋਂ ਵੱਧ ਉਮਰ ਦੇ ਨਾਗਰਿਕਾਂ ਦਾ ਕੋਵੈਕਸੀਨ ਨਾਲ ਕੋਵਿਡ ਟੀਕਾਕਰਣ ਅਨੈਕਸੀ ਮਾਡਲ ਟਾਊਂਨ ਅਤੇ ਦਿਵਿਆ ਜ਼ੋਤੀ ਜਾਗਰਿਤੀ ਸੰਸਥਾਨ ਡਕਾਲਾ ਰੋਡ , ਪਟਿਆਲਾ ਵਿਖੇ ਹੋਵੇਗਾ ।
ਸਿਵਲ ਸਰਜਨ ਡਾ. ਸਤਿੰਦਰ ਸਿੰਘ ਨੇ ਕਿਹਾ ਕਿ ਅੱਜ ਜਿਲੇ ਵਿੱਚ 35 ਕੋਵਿਡ ਪੋਜੀਟਿਵ ਕੇਸ ਪਾਏ ਗਏ ਹਨ, ਜਿਸ ਨਾਲ ਪੋਜਟਿਵ ਕੇਸਾਂ ਦੀ ਗਿਣਤੀ 48260 ਹੋ ਗਈ ਹੈ, ਮਿਸ਼ਨ ਫਤਿਹ ਤਹਿਤ ਜਿਲੇ੍ਹ ਦੇ 98 ਹੋਰ ਮਰੀਜ ਕੋਵਿਡ ਤੋਂ ਠੀਕ ਹੋ ਗਏ ਹਨ ਜਿਸ ਨਾਲ ਜਿਲ੍ਹੇ ਵਿਚ ਕੋਵਿਡ ਤੋਂ ਠੀਕ ਹੋਣ ਵਾਲੇ ਮਰੀਜਾਂ ਦੀ ਗਿਣਤੀ ਹੁਣ 46494 ਹੋ ਗਈ ਹੈ ਜਿਲੇ੍ਹ ਵਿੱਚ ਇਸ ਸਮੇਂ ਐਕਟਿਵ ਕੇਸਾਂ ਦੀ ਗਿਣਤੀ 444 ਹੈ, ਜਿਲੇ੍ਹ ਵਿੱਚ 03 ਹੋਰ ਕੋਵਿਡ ਪੋਜਟਿਵ ਮਰੀਜ਼ਾਂ ਦੀ ਮੌਤ ਹੋਣ ਕਾਰਣ ਮੌਤਾਂ ਦੀ ਗਿਣਤੀ 1322 ਹੋ ਗਈ ਹੈ।
ਪੋਜਟਿਵ ਆਏ ਕੇਸਾਂ ਬਾਰੇ ਸਿਵਲ ਸਰਜਨ ਡਾ. ਸਤਿੰਦਰ ਸਿੰਘ ਨੇ ਦੱਸਿਆ ਕਿ ਇਹਨਾਂ 35 ਕੇਸਾਂ ਵਿਚੋਂ ਪਟਿਆਲਾ ਸ਼ਹਿਰ ਤੋਂ 14, ਬਲਾਕ ਭਾਦਸਂੋ ਤੋਂ 02, ਬਲਾਕ ਕੌਲੀ ਤੋਂ 09, ਬਲਾਕ ਕਾਲੌਮਾਜਰਾ ਤੋਂ 01, ਬਲਾਕ ਸ਼ੁਤਰਾਣਾ ਤੋਂ 07 ਅਤੇ ਬਲਾਕ ਦੁਧਣਸਾਧਾਂ ਤੋਂ 01 ਕੋਵਿਡ ਕੇਸ ਰਿਪੋਰਟ ਹੋਏ ਹਨ । ਸਿਹਤ ਵਿਭਾਗ ਦੀਆਂ ਟੀਮਾਂ ਵੱਲੋ ਜਿਲੇ ਵਿੱਚ ਅੱਜ 3262 ਦੇ ਕਰੀਬ ਕੋਵਿਡ ਜਾਂਚ ਲਈ ਸੈਂਪਲ ਲਏ ਗਏ ਹਨ।