Patiala Police solved mysterious loot of 8.5 lacs from car

December 22, 2021 - PatialaPolitics

Patiala Police solved mysterious loot of 8.5 lacs from car

ਪ੍ਰੈਸ ਨੋਟ

first 22.12.2021

ਪਟਿਆਲਾ ਪੁਲਿਸ ਵੱਲੋਂ ਥਲਬੇੜਾ ਵਿਖੇ ਕਾਰ ਵਿੱਚੋ ਹੋਈ 8.25 ਲੱਖ ਦੀ ਲੁੱਟ ਦੀ ਗੁੱਥੀ ਸੁਲਝਾਈ

ਸ੍ਰ: ਹਰਚਰਨ ਸਿੰਘ ਭੁੱਲਰ, ਆਈ.ਪੀ.ਐਸ, ਸੀਨੀਅਰ ਕਪਤਾਨ ਪੁਲਿਸ, ਪਟਿਆਲਾ ਨੇ ਪ੍ਰੈਸ ਕਾਨਫਰੰਸ ਰਾਹੀਂ ਦੱਸਿਆ ਕਿ ਸਮਾਜ ਵਿਰੋਧੀ ਅਨਸਰਾਂ ਵਿਰੁੱਧ ਚਲਾਈ ਗਈ ਮੁਹਿੰਮ ਤਹਿਤ ਪਟਿਆਲਾ ਪੁਲਿਸ ਨੂੰ ਉਸ ਸਮੇਂ ਕਾਮਯਾਬੀ ਮਿਲੀ ਜਦੋਂ ਮਿਤੀ 08,12.2021 ਨੂੰ ਅਕਾਲ ਅਕੈਡਮੀ ਬਲਵਾੜਾ ਦੇ ਬਾਹਰ ਖੜੀ ਸਵੀਫਟ ਕਾਰ ਵਿੱਚ ਗੱਡੀ ਦਾ ਸ਼ੀਸ਼ਾ ਕੰਨਕੇ 08 ਲੱਖ 25 ਹਜਾਰ ਰੁਪਏ ਦੀ ਲੁੱਟ ਕਰਨ ਵਾਲੇ ਤਿੰਨ੍ਹ ਦੋਸ਼ੀਆਨ ਨੂੰ ਗ੍ਰਿਫਤਾਹ ਕਰ ਲਿਆ ਗਿਆ ਹੈ।

ਸ੍ਰ: ਭੁੱਲਰ ਨੇ ਇਸ ਸਬੰਧੀ ਡਿਟੇਲ ਵਿੱਚ ਜਾਣਕਾਰੀ ਦਿੰਦਿਆਂ ਦੱਸਿਆ ਕਿ ਮਿਤੀ 08.12 102) ਨੂੰ ਅਕਾਲ ਅਕੈਡਮੀ ਬਲਬੇੜਾ ਦੇ ਬਾਹਰ ਖੜ੍ਹੀ ਸਵਿਫਟ ਕਾਰ ਵਿਚੋਂ ਕੁੱਝ ਅਣਪਛਾਤੇ ਬਲੈਨੋ ਕਾਰ ਸਵਾਰ ਵਿਅਕਤੀਆਂ ਵੱਲੋਂ ਗੱਡੀ ਦਾ ਸ਼ੀਸਾ ਤੈਨਕੋ ਗੱਡੀ ਵਿੱਚ ਰੱਖੇ ਹੋਏ ਪੈਸਿਆਂ ਵਾਲੇ ਬੈਗ ਦੀ ਲੁੱਟ ਕਰ ਲਈ ਗਈ ਸੀ। ਜਿਸ ਸਬੰਧੀ ਮਲਕੀਤ ਸਿੰਘ ਉਰਫ ਟਿੰਕਾ ਪੁੱਤਰ ਬਲਜੀਤ ਸਿੰਘ ਵਾਸੀ ਪਿੰਡ ਨੰਗਲੀਆਂ ਪਲਾਟ ਲਸਾ ਥਾਣਾ ਪਵਾ ਜਿਲ੍ਹਾ ਕੁਰੂਕਸ਼ੇਤਰ, ਹਰਿਆਣਾ ਦੇ ਬਿਆਨਾਂ ਦੇ ਅਧਾਰ ਤੇ ਮੁਕੱਦਮਾ 284 ਮਿਤੀ 08.12.2021 ਅਧ 379 ਹਿੰ:ਦ: ਥਾਣਾ ਸਦਰ ਪਟਿਆਲਾ ਦਰਜ ਕੀਤਾ ਗਿਆ।ਮੁਦੱਈ ਮੁਕੱਦਮਾ ਦੇ ਬਿਆਨ ਮੁਤਾਬਿਕ ਉਸ ਨੇ ਆਪਣੀ ਭੈਣ ਪਰਵਿੰਦਰ ਕੌਰ ਦੇ ਵਿਆਹ ਲਈ 8 ਲੱਖ 25 ਹਜਾਰ ਰੁਪਏ ਪਿੰਡ ਅਗੋਦ ਵਿਖੇ ਰਹਿੰਦੇ ਆਪਣੇ ਇੱਕ ਰਿਸ਼ਤੇਦਾਰ ਤੇ ਲਏ ਹੋਏ ਸੀ, ਇੰਨਾਂ ਪੈਸਿਆਂ ਨੂੰ ਵਾਪਸ ਕਰਨ ਲਈ ਆਪਣੀ ਮਾਸੀ ਦੀ ਲੜਕੀ ਅਮਰਜੀਤ ਕੌਰ ਨਾਲ ਅਗੰਧ ਜਾ ਰਿਹਾ ਸੀ।ਅਮਰਜੀਤ ਕੌਰ ਦੀ ਲੜਕੀ ਗੁਰਨੂਰ ਕੌਰ ਜੋ ਕਿ ਅਕਾਲ ਅਕੈਡਮੀ ਬਲਬੇੜਾ ਵਿਖੇ ਘੜਦੀ ਹੈ, ਜੋ ਰਸਤੇ ਵਿੱਚ ਅਮਰਜੀਤ ਕੌਰ ਨੇ ਆਪਣੀ ਲੜਕੀ ਦੀ ਫੀਸ ਭਧਨ ਲਈ ਮੁਦੱਈ ਮਲਕੀਤ ਸਿੰਘ ਨੂੰ ਅਕਾਲ ਅਕੈਡਮੀ ਬਲਬੇੜਾ ਵਿਖੇ ਜਾਣ ਲਈ ਕਿਹਾ ਤਾਂ ਇਹ ਦੋਵੇਂ ਕਾਰ ਨੂੰ ਅਕਾਲ ਅਕੈਡਮੀ ਦੇ ਬਾਹਰ ਪਾਰਕ ਕਰਕੇ ਫੀਸ ਭਰਨ ਲਈ ਸਕੂਲ ਦੇ ਅੰਦਰ ਚਲੇ ਗਏ, ਇਸੀ ਦਰਮਿਆਨ ਕੁੱਝ ਅਣਪਛਾਤੇ ਵਿਅਕਤੀਆਂ ਵੱਲ ਮੁਹੱਈ ਦੀ ਗੱਡੀ ਵਿੱਚੋਂ 8 ਲੱਖ 25 ਹਜਾਰ ਰੁਪਏ ਦੀ ਲੁੱਟ ਕਰ ਲਈ ਗਈ ਸੀ।

ਸ੍ਰ: ਭੁੱਲਰ ਨੇ ਅੱਗੇ ਜਾਣਕਾਰੀ ਦਿੰਦਿਆ ਦੱਸਿਆ ਕਿ ਉਕਤ ਮੁਕੱਦਮਾ ਨੂੰ ਟਰੋਸ ਕਰਨ ਲਈ ਡਾ. ਮਹਿਤਾਬ ਸਿੰਘ, ਆਈ.ਪੀ.ਐਸ. ਕਪਤਾਨ ਪੁਲਿਸ, ਇੰਨਵੈਸਟੀਗੇਸ਼ਨ, ਪਟਿਆਲਾ, ਸ਼੍ਰੀ ਅਜੈਪਾਲ ਸਿੰਘ, ਉਪ ਕਪਤਾਨ ਪੁਲਿਸ, ਡਿਟੈਕਟਿਵ, ਪਟਿਆਲਾ, ਸ਼੍ਰੀ ਸੁਖਮਿੰਦਰ ਸਿੰਘ ਚੌਹਾਨ, ਉਪ ਕਪਤਾਨ ਪੁਲਿਸ, ਦਿਹਾਤੀ, ਪਟਿਆਲਾ ਦੀ ਨਿਗਰਾਨੀ ਹੇਠ ਇੰਸਪੈਕਟਰ ਸ਼ਮਿੰਦਰ ਸਿੰਘ, ਇੰਚਾਰਜ, ਸਪੇਸ਼ਲ ਬਰਾਂਚ, ਪਟਿਆਲਾ, ਇੰਸਪੈਕਟਰ ਮਨਪ੍ਰੀਤ ਸਿੰਘ, ਮੁੱਖ ਅਫਸਰ, ਥਾਣਾ ਸਦਰ ਪਟਿਆਲਾ ਦੀ ਸਪੈਸ਼ਲ ਟੀਮ ਗਠਿਤ ਕੀਤੀ ਗਈ। ਮੁਕੱਦਮਾ ਉਕਤ ਦੀ ਡੂੰਘਾਈ ਨਾਲ ਕੀਤੀ ਗਈ ਤਫਤੀਸ ਦੌਰਨ ਕੁੱਝ ਅਹਿਮ ਸਬੂਤ ਹੱਥ ਲੱਗੇ ਕਿ ਇਹ ਵਾਰਦਾਤ ਮੁਦੱਈ ਦੀ ਮਾਮੀ ਦੀ ਲੜਕੀ ਅਮਰਜੀਤ ਕੌਰ ਨੇ ਹੀ ਕਰਵਾਈ ਹੈ।ਅਮਰਜੀਤ ਕੌਰ ਕਾਫ਼ੀ ਦੇਰ ਤੋਂ ਗੁਰਜੀਤ ਸਿੰਘ ਉਰਫ ਸੋਨੂੰ ਪੁੱਤਰ ਮੁਖਤਿਆਰ ਸਿੰਘ ਵਾਸੀ ਪਲਾਟ ਨੇ-2 ਗੜੀ ਲਾਗਰੀ ਤਹਿ.ਪੇਹਵਾ ਜਿਲਾ ਕੁਰੂਕਸ਼ੇਤਰ ਹਰਿਆਣਾ ਜੋ ਕਿ ਫੌਜ ਵਿੱਚ ਨੌਕਰੀ ਕਰਦਾ ਹੈ, ਦੇ ਸੰਪਰਕ ਵਿੱਚ ਸੀ ਅਤੇ ਗੁਰਜੀਤ ਸਿੰਘ ਨੇ ਹੀ ਆਪਣੇ 2 ਹੋਰ ਸਾਥੀਆਂ ਲਖਦੀਪ ਸਿੰਘ ਉਰਫ ਲੱਖੀ ਪੁੱਤਰ ਜਗਜੀਤ ਸਿੰਘ ਵਾਸੀ ਪਿੰਡ ਅਰਨੋਂ ਥਾਣਾ ਸਤਰਾਣਾ ਤਹਿ ਪਾਤੜਾਂ ਜਿਲਾ ਪਟਿਆਲਾ ਅਤੇ ਰਸੁਪਿੰਦਰ ਸਿੰਘ ਪੁੱਤਰ ਬਲਵੀਰ ਸਿੰਘ ਵਾਸੀ ਪਿੰਡ ਅਰਨੌ ਥਾਣਾ ਸਤਰਾਣਾ ਤਹਿ ਪਾਤੜਾਂ ਜਿਲਾ ਪਟਿਆਲਾ ਨਾਲ ਮਿਲਕੇ ਉਕਤ ਵਾਰਦਾਤ ਨੂੰ ਅੰਜਾਮ ਦਿੱਤਾ ਸੀ।

ਗ੍ਰਿਫਤਾਰੀ ਅਤੇ ਬ੍ਰਾਮਦਗੀ: – ਮਿਤੀ 21.12.2021 ਨੂੰ ਦੋਸ਼ੀਆਨ ਗੁਰਜੀਤ ਸਿੰਘ, ਲਖਦੀਪ ਸਿੰਘ ਅਤੇ ਅਮਰਜੀਤ ਕੌਰ ਉਕਤਾਨ ਨੂੰ ਮੁਕੱਦਮਾ ਉਕਤ ਵਿੱਚ ਬਲਬੇੜਾ ਦੇ ਨੇੜੇ ਤੋਂ ਗ੍ਰਿਫਤਾਰ ਕਰ ਲਿਆ ਗਿਆ ਹੈ ਅਤੇ ਇਨ੍ਹਾਂ ਪਾਸੋ 6 ਲੱਖ 40 ਹਜਾਰ ਰੁਪਏ ਦੀ ਨਕਦੀ ਬਰਾਮਦ ਕੀਤੀ ਗਈ ਹੈ ਅਤੇ ਗੁਰਜੀਤ ਸਿੰਘ ਪਾਸੋਂ ਇਕ ਏਅਰ ਪਿਸਟਲ ਵੀ ਬ੍ਰਾਮਦ ਕੀਤਾ ਗਿਆ ਹੈ।ਇਸ ਤੋਂ ਇਲਾਵਾ ਜਿਸ ਬਲਨੋ ਕਾਰ ਵਿੱਚ ਇਨ੍ਹਾਂ ਨੇ ਇਹ ਵਾਰਦਾਤ ਕੀਤੀ ਸੀ, ਵੀ ਬਰਾਮਦ ਕਰ ਲਈ ਗਈ ਹੈ ਇਹ ਬਲੈਨੋ ਕਾਰ ਵੀ ਦੋਸ਼ੀ ਗੁਰਜੀਤ ਸਿੰਘ ਨੇ ਆਪਣੇ ਇੱਕ ਹੋਰ ਸਾਥੀ ਨਾਲ ਮਿਲਕੇ ਪਿਹੋਵਾ (ਹਰਿਆਣਾ) ਤੋਂ ਚੋਰੀ ਕੀਤੀ

Patiala Police solved mysterious loot of 8.5 lacs from car
Patiala Police solved mysterious loot of 8.5 lacs from car